ਕਾਂਗਰਸ ਮੌਤਾਂ ਦੇ ਮਾਮਲੇ ‘ਚ ਗੁੰਮਰਾਹ ਕਰ ਰਹੀ
7 ਮੌਤਾਂ ਦੀ ਸੂਚੀ ਪ੍ਰੈਸ ਨਾਲ ਸਾਂਝੀ ਕੀਤੀ।
ਬਸਪਾ ਭਲਕੇ ਮਾਮਲੇ ਦੀ ਸਖਤੀ ਨਾਲ ਜਾਂਚ ਹਿੱਤ ਪ੍ਰਸਾਸ਼ਨ ਨੂੰ ਮੰਗ ਪੱਤਰ ਦੇਵੇਗੀ
ਫਗਵਾੜਾ/ਜਲੰਧਰ 26 ਅਕਤੂਬਰ, (ਮਧੂਸਾਰ ਬਿਊਰੋ) ਫਗਵਾੜਾ ਦੇ ਸ਼ਾਮ ਨਗਰ, ਪੀਪਾ ਰੰਗੀ ਤੇ ਸ਼ਿਵਪੁਰੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਵਿੱਚ ਪਾਣੀ ਵਿੱਚ ਸੀਵਰੇਜ ਪਾਣੀ ਦੀ ਮਿਲਾਵਟ ਨਾਲ 150 ਤੋਂ ਜਿਆਦਾ ਘਰਾਂ ਵਿਚ ਟੱਟੀਆਂ ਉਲਟੀਆਂ ਦੇ ਮਰੀਜ਼ਾਂ ਦੀਆਂ ਖਬਰਾਂ ਤੇ ਸਰਕਾਰੀ ਸਿਹਤ ਤੰਤਰ ਦਾ ਫੇਲ ਹੋਣਾ, ਆਮ ਲੋਕਾਂ ਦਾ ਪ੍ਰਾਈਵੇਟ ਤੌਰ ਤੇ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਇਲਾਜ ਤੱਕ ਦੇ ਖਰਚੇ , ਸਰਕਾਰੀ ਹਸਪਤਾਲ ਤੋਂ ਮਰੀਜ਼ਾਂ ਦਾ ਪ੍ਰਾਈਵੇਟ ਹਸਪਤਾਲਾਂ ਨੂੰ ਰੈਫਰਲ ਕਰਨ ਦਾ ਮੁੱਦਾ ਜਿਸ ਗੰਭੀਰਤਾ ਨਾਲ ਬਸਪਾ ਅਕਾਲੀ ਦਲ ਨੇ ਸਾਂਝੇ ਤੌਰ ਤੇ ਚੁੱਕਿਆ ਹੈ। ਉਸ ਤਹਿਤ ਬਸਪਾ ਅਕਾਲੀ ਦਲ ਨੇ ਪੀੜਤ ਪਰਿਵਾਰਾਂ ਨਾਲ ਬੈਠ ਕੇ ਗੱਲ ਸੁਣੀ ਤੇ ਸਨਸਨੀਖੇਜ ਖੁਲਾਸੇ ਸਾਹਮਣੇ ਆਏ। ਪ੍ਰਸਾਸ਼ਨ ਵਲੋਂ ਦੱਸੀ ਜਾ ਰਹੀ ਮੌਤਾਂ ਦੀ ਗਿਣਤੀ ਤੋਂ ਪੰਜ ਚਾਰ ਗੁਣਾ ਮੌਤਾਂ ਦੀ ਗਿਣਤੀ ਸਾਹਮਣੇ ਆਈ ਹੈ। ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਉਪਰੋਕਤ ਵਿਚਾਰਾਂ ਦਾ ਖੁਲਾਸਾ ਕਰਦਿਆਂ ਕਿਹਾ ਕਾਂਗਰਸ ਨੂੰ ਰਾਜਸੱਤਾ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਖਤਮ ਕਰਨ ਲਈ ਦਿੱਤੀ ਗਈ ਸੀ। ਪਰ ਕਾਂਗਰਸ ਸਰਕਾਰ ਮੌਤਾਂ ਦੇ ਝੂਠੇ ਆਂਕੜੇ ਲੋਕਾਂ ਵਿੱਚ ਰੱਖਕੇ ਫੈਲੀ ਬਿਮਾਰੀ ਨੂੰ ਰੋਕਣ ਦੀ ਥਾਂ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕਰ ਰਹੀ ਹੈ।
ਸ ਗੜ੍ਹੀ ਨੇ ਦਸਿਆਂ ਕਿ ਮੌਤਾਂ ਦੀ ਸੂਚੀ ਵਿੱਚ ਦੋ ਮੌਤਾਂ ਪੀ.ਜੀ.ਆਈ ਜਿਸ ਵਿੱਚ ਸ਼ਿਵਪੁਰੀ ਤੋਂ ਰਮਾਇਤਰਾ ਦੇਵੀ ਤੇ ਰਾਜਕੁਮਾਰ ਸ਼ਾਮਿਲ ਹਨ। ਜਦੋਕਿ ਪੰਜ ਮੌਤਾਂ ਪੀਪਾ ਰੰਗੀ ਤੋਂ ਸਥਾਨਿਕ ਤੌਰ ਤੇ ਸਿਵਲ ਹਸਪਤਾਲ ਤੋਂ ਰੈਫਰ ਹੋਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਗਏ ਤੇ ਮੌਤ ਹੋ ਗਈ ਜਿਸ ਵਿੱਚ ਪੀਪਾ ਰੰਗੀ ਤੋਂ ਮੋਹਨ ਲਾਲ ,ਸੋਨੀ ਰਾਮ, ਸ੍ਰੀ ਰਾਮ, ਰਾਜ ਮਣੀ ਤੇ ਸ਼ਾਮ ਨਗਰ ਤੋਂ ਸੁਰਜੀਤ ਸਿੰਘ ਸ਼ਾਮਿਲ ਹਨ।
ਸ ਗੜ੍ਹੀ ਨੇ ਕਿਹਾ ਕਾਂਗਰਸ ਜੋਕਿ ਬਸਪਾ ਸ਼ਿਰੋਮਣੀ ਅਕਾਲੀ ਦਲ ਤੇ ਗਲਤ ਇਲ੍ਜ਼ਾਮਬਾਜ਼ੀ ਬਾਰੇ ਬੇਤੁਕੇ ਬਿਆਨ ਦੇ ਰਹੇ ਹਨ ਹੁਣ ਇਹਨਾਂ ਮੌਤਾਂ ਬਾਰੇ ਦੱਸਣ ਕਿ ਪੈਟਰੋਲ ਡੀਜ਼ਲ ਦੀਆ ਵੱਧ ਕੀਮਤਾਂ ਨਾਲ ਹੋਈਆਂ ਹਨ ਜਾ ਦੂਸ਼ਿਤ ਪਾਣੀ ਨਾਲ ? ਫਗਵਾੜਾ ‘ਚ ਹੋ ਰਹੀਆਂ ਦੂਸ਼ਿਤ ਪਾਣੀ ਨਾਲ ਮੌਤਾਂ ਤੇ ਸੈਂਕੜੇ ਬਿਮਾਰ ਸ਼ਹਿਰੀਆਂ ਲਈ ਜਿੰਮੇਵਾਰ ਕਾਂਗਰਸ ਹੈ। ਬਸਪਾ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਾਂਗਰਸ ਪ੍ਰਸਾਸ਼ਨ ਦੀ ਅਣਦੇਖੀ ਨੇ ਕਤਲ ਕੀਤੇ ਫਗਵਾੜਾ ਸ਼ਹਿਰੀਆਂ ਦੀ ਮੌਤ ਦਾ ਮੁਆਵਜ਼ਾ ਵੀ 50 ਲੱਖ ਰੁਪਏ ਤੇ ਇੱਕ ਸਰਕਾਰੀ ਨੌਕਰੀ ਅਤੇ ਬਿਮਾਰ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿਤੀ ਜਾਵੇ, ਜਿਵੇਂ ਮੁੱਖ ਮੰਤਰੀ ਬਾਹਰਲੇ ਸੂਬਿਆਂ ਵਿੱਚ ਦੇਕੇ ਆਏ।
ਇਸ ਮੌਕੇ ਸਾਬਕਾ ਡਿਪਟੀ ਮੇਅਰ ਰਣਜੀਤ ਖੁਰਾਣਾ ਤੇ ਝਿਲਮਿਲ ਸਿੰਘ ਭਿੰਡਰ ਨੇ ਕਿਹਾ ਕਿ ਪ੍ਰਸਾਸ਼ਨ ਨੂੰ ਕੱਲ੍ਹ ਲਿਖਤੀ ਮੰਗ ਪੱਤਰ ਵੀ ਦਿੱਤਾ ਜਾਵੇਗਾ ਅਤੇ ਜੇਕਰ ਪ੍ਰਸਾਸ਼ਨ ਨੇ ਨੀਂਦ ਨਾ ਤਿਆਗੀ ਤਾਂ ਕਾਂਗਰਸ ਸਰਕਾਰ ਖਿਲਾਫ ਰਣਨੀਤੀ ਬਣਾਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਬਸਪਾ ਪੰਜਾਬ ਸਕੱਤਰ ਹਰਭਜਨ ਸਿੰਘ ਬਲਾਲੋ , ਲੇਖ ਰਾਜ ਜਮਾਲਪੁਰੀ , ਇੰਦਰਜੀਤ ਸਿੰਘ ਬਸਰਾ, ਚਿਰੰਜੀ ਲਾਲ ਕਾਲਾ, ਚਰਨਜੀਤ ਸਿੰਘ ਚੱਕ ਹਕੀਮ , ਗੁਰਾਂਦਿਤਾ ਬੰਗੜ, ਮਨੋਹਰ ਜੱਖੂ, ਨੀਲਮ ਸਹਿਜਲ ਤੇ ਅਰੁਣ ਕੁਮਾਰ ਆਦਿ ਸ਼ਾਮਿਲ ਹਨ।

