ਟਰਾਂਸਪੋਰਟਰ ਅਤੇ ਟਰਾਂਸਪੋਰਟ ਦਾ ਕੰਮ ਬਰਬਾਦੀ ਦੇ ਕਗਾਰ ਤੇ ਪਹੁੰਚਿਆ-ਯਾਦਵਿੰਦਰ ਕਾਂਸਲ
ਟ੍ਰਾੰਸਪੋਟਰਾਂ ਨੂੰ ਵੀ ਕਿਸਾਨਾਂ ਵਾਂਗ ਧਰਨਾ ਦੇਣ ਦੀ ਲੋੜ
ਪਟਿਆਲਾ (ਮਧੂਸਾਰ ਬਿਊਰੋ) ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਕਾਰਨ ਟਰਾਂਸਪੋਰਟ ਅਤੇ ਟਰਾਂਸਪੋਰਟਰ ਦਾ ਕੰਮ ਬਰਬਾਦੀ ਦੇ ਕਗਾਰ ਤੇ ਪਹੁੰਚ ਗਿਆ। ਇਹ ਸ਼ਬਦ ਪਟਿਆਲਾ ਦੇ ਪ੍ਰਸਿੱਧ ਟਾਂਸਪੋਰਟਰ ਯਾਦਵਿੰਦਰ ਕਾਂਸਲ ਨੇ ਕਹੇ ਉਨ੍ਹਾਂ ਨੇ ਕਿਹਾ ਕਿ ਟਰਾਂਸਪੋਰਟਰਾਂ ਨੂੰ ਸਭ ਤੋਂ ਵੱਧ ਮਾਰ ਡੀਜ਼ਲ ਦੇ ਮਹਿੰਗੇ ਰੇਟਾਂ ਤੇ ਟੋਲ ਟੈਕਸ ਤੋਂ ਪੈ ਰਹੀ ਹੈ। ਕਿਉਂਕਿ ਮੌਜੂਦਾ ਸਮੇਂ ਵਿੱਚ ਡੀਜ਼ਲ 100 ਰੁਪਏ ਲੀਟਰ ਅਤੇ ਪੈਟਰੋਲ 110 ਦੇ ਕਰੀਬ ਹੈ। ਇਸ ਤੋਂ ਇਲਾਵਾ ਸਪੇਅਰ ਪਾਰਟਸ, ਟਾਇਰ ਅਤੇ ਲੇਬਰ ਦੇ ਰੇਟ ਡੇਢ ਗੁਨਾ ਵੱਧ ਚੁਕੇ ਹਨ। ਕਿਓਂਕਿ ਅਫ਼ਸਰਸ਼ਾਹੀ ਅਤੇ ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਓਂਕਿ ਨਾ ਤਾ ਇਨਾ ਨੂੰ ਤੇਲ ਪਵਾਣਾ ਪੈਂਦਾ ਹੈ ਨਾਂਹੀ ਇਨਾ ਨੂੰ ਟੋਲ ਦੇਣਾ ਪੈਂਦਾ ਹੈ। ਊਨਾ ਅਗੇ ਕਿਹਾ ਕਿ ਮਹਿੰਗਾਈ ਦੀ ਅਵਾਜ ਨੂੰ ਮਿਡਲ ਕਲਾਸ ਨੂੰ ਹੀ ਉਠਾਣਾ ਪਏਗਾ ਅਤੇ ਟ੍ਰਾਨਾਸਪੋਟਰਾਂ ਨੂੰ ਵੀ ਕਿਸਾਨਾਂ ਵਾਂਗ ਮੋਦੀ ਸਰਕਾਰ ਖਿਲਾਫ ਧਰਨਾ ਦੇ ਅਵਾਜ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਭਾਰਤ ਵਿੱਚ ਅਰਬਾਂ ਲੀਟਰ ਪ੍ਰੈਟਰੋਲ ਅਤੇ ਡੀਜ਼ਲ ਫੁੱਕਦਾ ਹੈ, ਪਰ ਫਿਰ ਵੀ ਮੋਦੀ ਸਰਕਾਰ ਦਾ ਖਜ਼ਾਨਾ ਖਾਲੀ ਹੈ।
ਕਿਉਂਕਿ ਕਿ ਕੁੱਝ ਚੁਨਿੰਦਾ ਉਦਯੋਗਿਕ ਘਰਾਣਿਆਂ ਨੂੰ ਲਾਭ ਦੇਣ ਲਈ ਰੋਜ਼ ਹੀ 30 ਤੋਂ 35 ਪੈਸੇ ਤੱਕ ਤੇਲ ਦੇ ਰੇਟ ਵਧਾ ਕੇ ਸਰਕਾਰ ਵੱਲੋਂ ਉਦਯੋਗਿਕ ਘਰਾਣਿਆਂ ਦੇ ਖਜ਼ਾਨੇ ਭਰੇ ਜਾ ਰਹੇ ਹਨ। ਹਰ ਫੀਲਡ ਵਿੱਚ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਪ੍ਰੰਤੂ ਟ੍ਰਾਨਾਸਪੋਟਰਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੈ। ਜਦੋਂ ਕਿ ਟਰਾਂਸਪੋਰਟ ਹਰ ਜਗ੍ਹਾ ਸਰਕਾਰ ਦਾ ਸਾਥ ਬਾਖੁਬੀ ਨਿਬਾਉਂਦੇ ਹਨ। ਉਨ੍ਹਾਂ ਕਿਹਾ ਹੁਣ ਬੈਂਕਾਂ ਵਲੋਂ 15 ਦਿਨ ਪਹਿਲਾ ਹੀ ਕਿਸ਼ਤ ਭਰਨ ਦਾ ਮੈਸਜ ਭੇਜ ਕਿ ਟ੍ਰਾਨਾਸਪੋਟਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸਿਧੇ ਤੋਰ ਤੇ ਬੀ. ਜੇ. ਪੀ ਦੀ ਮੋਦੀ ਸਰਕਾਰ ਵਲੋਂ ਮਹਿੰਗਾਈ ਨੂੰ ਵਧਾ ਕਿ ਦੇਸ਼ ਨੂੰ ਉਦਯੋਗਿਕ ਘਰਾਣਿਆਂ ਕੋਲ ਵੇਚਿਆ ਜਾ ਰਿਹਾ ਹੈ। ਕਿਓਂਕਿ ਸੱਤਾ ਦਾ ਸੁਖ ਭੋਗ ਰਹੇ ਕੇਂਦਰ ਸਰਕਾਰ ਦੇ ਲੀਡਰਾਂ ਨੂੰ ਆਮ ਲੋਕਾਂ ਦੀ ਮੁਸ਼ਕਿਲਾਂ ਨਜ਼ਰ ਨਹੀਂ ਆ ਰਹੀਆਂ ਅਤੇ ਬੇਰੋਜਗਾਰੀ ਵਧਣ ਨਾਲ ਹਰ ਪਾਸੇ ਦੇਸ਼ ਵਿਚ ਅਸ਼ਾਂਤੀ ਦਾ ਮਾਹੌਲ ਹੈ। ਇਸ ਮੌਕੇ ਅਸ਼ਵਨੀ ਭੰਬਰੀ, ਕਾਲਾ ਪੰਡਿਤ ਸਾਬਕਾ ਪ੍ਰਧਾਨ ਟਰੱਕ ਯੂਨਿਅਨ ਦਿੜਬਾ ,ਦੀਪ ਧਾਲੀਵਾਲ , ਗਾਂਧੀ ਪੰਡਿਤ , ਮਾਨਵ ਕਪੂਰ, ਨੀਰਜ ਕੁਮਾਰ, ਦਿਸ਼ਾਂਤ ਅਤੇ ਕਸ਼ਿਸ਼ ਆਦਿ ਮੇਂਬਰ ਹਾਜਿਰ ।

