ਖ਼ਾਲਸਾ ਕਾਲਜ ਪਟਿਆਲਾ ਦੇ ਐਨ.ਸੀ.ਸੀ. ਆਰਮੀ ਵਿੰਗ ਨੇ ਕਲੀਨ ਇੰਡੀਆ ਕੰਪੇਨਿੰਗ ਅਧੀਨ ਕੀਤੀਆਂ ਵੱਖ ਵੱਖ ਗਤੀਵਿਧੀਆਂ
ਪਟਿਆਲਾ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਐੱਨ.ਸੀ.ਸੀ. ਆਰਮੀ ਵਿੰਗ ਵੱਲੋਂ ਕਰਨਲ ਐੱਨ.ਐੱਸ. ਕਲਸੀ ਸੀ.ਈ.ਓ. 5 ਪੰਜਾਬ ਬਟਾਲੀਅਨ ਐੱਨ.ਸੀ.ਸੀ. ਅਤੇ ਕਰਨਲ ਜੇ. ਐਸ. ਧਾਲੀਵਾਲ ਐਡਮਨਿਸਟ੍ਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਆਰਮੀ ਵਿੰਗ ਦੇ ਐੱਨ.ਸੀ.ਸੀ. ਦੇ 35 ਕੈਡਿਟਾਂ ਨੇ ਭਾਗ ਲਿਆ। ਇਸ ਮੌਕੇ ਪਹਿਲਾਂ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੰਡਾ ਚੌਕ ਵਿਖੇ ਸਫਾਈ ਅਭਿਆਨ ਚਲਾਇਆ ਗਿਆ। ਕੈਡਿਟਾਂ ਵੱਲੋਂ ਇਸ ਮੌਕੇ ਚੌਕ ਵਿਚ ਸਥਾਪਤ ਖੰਡੇ ਦੀ ਸਫਾਈ ਵੀ ਕੀਤੀ ਗਈ। ਦੂਜੀ ਗਤੀਵਿਧੀ ਅਧੀਨ ਬਡੂੰਗਰ ਰੋਡ ਉੱਪਰ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਿ੍ਰਤ ਕਰਨ ਲਈ ਰੈਲੀ ਕੱਢੀ ਗਈ। ਰੈਲੀ ਦੌਰਾਨ ਕੈਡਿਟਾਂ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਸਲੋਗਨ ਲਿਖ ਕੇ ਬੈਨਰ ਵੀ ਹੱਥਾਂ ਵਿੱਚ ਫੜੇ ਹੋਏ ਸਨ।
ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖਾਲਸਾ ਕਾਲਜ ਪਟਿਆਲਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਸਾਰੂ ਸੋਚ ਨਾਲ ਹੀ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਐੱਨ.ਸੀ.ਸੀ. ਆਰਮੀ ਵਿੰਗ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਦਿਆਰਥੀ ਹੀ ਕਿਸੇ ਰਾਸ਼ਟਰ ਦਾ ਭਵਿੱਖ ਤੈਅ ਕਰਦੇ ਹਨ ਜੇਕਰ ਉਹ ਸਫਾਈ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਪ੍ਤੀ ਚੇਤੰਨ ਹੁੰਦੇ ਹਨ ਤਾਂ ਨਿਸ਼ਚੇ ਹੀ ਆਉਣ ਵਾਲਾ ਸਮਾਜ ਤੰਦਰੁਸਤ ਅਤੇ ਸਾਫ਼ ਸੁਥਰਾ ਹੋਵੇਗਾ।
ਪ੍ਰੋ. ਰਾਜਬਿੰਦਰ ਸਿੰਘ ਸੀ. ਟੀ. ਓ. ਆਰਮੀ ਵਿੰਗ ਨੇ ਦੱਸਿਆ ਕਿ ਵੱਖ-ਵੱਖ ਸਮੇਂ ਆਰਮੀ ਵਿੰਗ ਅਤੇ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਾਲਜ ਦਾ ਇਹ ਵਿੰਗ ਅਨੇਕਾਂ ਹੀ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ। ਸਾਡੀ ਕੋਸਸਿ ਹਮੇਸ਼ਾ ਰਹਿੰਦੀ ਹੈ ਕਿ ਖ਼ਾਲਸਾ ਕਾਲਜ ਦੇ ਵਿਦਿਆਰਥੀ ਚੰਗੀਆਂ ਸਮਾਜਿਕ ਕਦਰਾਂ ਕੀਮਤਾਂ ਦੇ ਧਾਰਨੀ ਹੋਣ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

