ਪੰਜਾਬਪਟਿਆਲਾ

ਸੰਯੁਕਤ ਕਿਸਾਨ ਮੋਰਚਾ ਨਵੀਂ ਦਿੱਲੀ ਦੇ ਆਗੂਆਂ ਵੱਲੋਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨਾਲ ਮੀਟਿੰਗ

ਪਟਿਆਲਾ, 30 ਅਕਤੂਬਰ:(ਮਧੂਸਾਰ ਬਿਊਰੋ) ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨਾਲ ਅੱਜ ਸੰਯੁਕਤ ਕਿਸਾਨ ਮੋਰਚਾ ਨਵੀਂ ਦਿੱਲੀ ਦੇ ਮੈਂਬਰ ਸ੍ਰੀ ਕਮਲਜੀਤ ਸਿੰਘ ਪੰਨੂ ਪ੍ਰਧਾਨ (ਕਿਸਾਨ ਸੰਘਰਸ਼ ਕਮੇਟੀ ਪੰਜਾਬ) ਅਤੇ ਸ੍ਰੀ ਬਲਦੇਵ ਸਿੰਘ ਸਿਰਸਾ, ਪ੍ਰਧਾਨ ਬੀ. ਕੇ.ਯੂ. ਸਿਰਸਾ ਕਿਸਾਨ ਮੋਰਚਾ ਨੇ ਇੱਕ ਗ਼ੈਰਰਸਮੀ ਮੀਟਿੰਗ ਕਰਕੇ ਪੰਜਾਬ ਦੀ ਖੇਤੀ ਦੀ ਬਿਹਤਰੀ ਅਤੇ ਸੂਬੇ ਦੀ ਖੁਸ਼ਹਾਲੀ ਲਈ ਵਿਚਾਰਾਂ ਕੀਤੀਆਂ।

ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਨਾ ਕੇਵਲ ਸਰਹੱਦੀ ਸੂਬਾ ਹੈ ਬਲਕਿ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਵੀ ਹੈ, ਇਸਤੋਂ ਵੀ ਵੱਧਕੇ ਇਹ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਣ ਵਾਲੇ ਬਹਾਦਰ ਸੈਨਿਕਾਂ ਅਤੇ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਪਾਸੇ ਪੰਜਾਬ ਦਾ ਕਿਸਾਨ ਅਨਾਜ ਪੈਦਾ ਕਰਕੇ ਦੇਸ਼ ਲਈ ਆਪਣਾ ਬਣਦਾ ਯੋਗਦਾਨ ਪਾਉਂਦਾ ਹੈ ਤਾਂ ਦੂਜੇ ਪਾਸੇ ਪਿੰਡਾਂ ਦੇ ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜੋ ਖੇਤੀ ਦੇ ਨਾਲ-ਨਾਲ ਦੇਸ਼ ਦੀ ਮਜ਼ਬੂਤ ਫੌਜ, ਪੁਲਿਸ ਫੋਰਸ ਵਿੱਚ ਵੀ ਆਪਣੀ ਸੇਵਾ ਦੇ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਦੇਸ਼ ਦਾ ਕਿਸਾਨ ਗਰਮੀ-ਸਰਦੀ ਦੀ ਪਰਵਾਹ ਕੀਤੇ ਬਿਨਾਂ ਖੇਤੀ ਕਰਕੇ ਅੰਨ ਪੈਦਾ ਕਰਦਾ ਹੈ, ਜਦੋਂ ਕਿ ਉਸ ਦਾ ਪੁੱਤਰ ਗਰਮੀ-ਸਰਦੀ ਦੀ ਪਰਵਾਹ ਕੀਤੇ ਬਿਨਾਂ ਹਰ ਹਾਲਤ ਵਿੱਚ ਦੁਸ਼ਮਣਾਂ ਤੋਂ ਦੇਸ਼ ਦੀ ਰੱਖਿਆ ਕਰਦਾ ਹੈ। ਇਨ੍ਹਾਂ ਕਾਰਨ ਸਾਨੂੰ ਭੋਜਨ ਮਿਲਦਾ ਹੈ ਅਤੇ ਸਾਡਾ ਪਰਿਵਾਰ ਬਿਨਾਂ ਕਿਸੇ ਡਰ ਦੇ ਸੌਂਦਾ ਹੈ ਕਿ ਸਾਡੇ ਦੇਸ਼ ਦੇ ਬਹਾਦਰ ਸੈਨਿਕ ਸਾਡੇ ਲਈ ਸਰਹੱਦ ‘ਤੇ ਜਾਗ ਰਹੇ ਹਨ।

ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਅੱਜ ਖੇਤੀ ਨੂੰ ਇਸ ਦੇ ਲਈ ਨਵੇਂ ਸੰਦਾਂ ਦੀ ਲੋੜ ਹੈ, ਹਾਨੀਕਾਰਕ ਕੀਟਨਾਸ਼ਕ ਨਹੀਂ ਹੋਣੇ ਚਾਹੀਦੇ ਜਿਨ੍ਹਾਂ ਦੇ ਸਪਰੇਅ ਨਾਲ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ, ਖੇਤੀ ਲਈ ਜੈਵਿਕ ਉਪਰਾਲੇ ਬਹੁਤ ਜ਼ਰੂਰੀ ਹਨ, ਅੱਜ ਨਹੀਂ ਤਾਂ ਕੱਲ ਅਸੀਂ ਇਸਨੂੰ ਅਪਣਾਉਣ ਲਈ ਮਜਬੂਰ ਹੋਵਾਂਗੇ। ਅੱਜਕੱਲ੍ਹ ਜਿਸ ਤਰ੍ਹਾਂ ਨਵੀਆਂ ਬਿਮਾਰੀਆਂ, ਵਾਇਰਸ ਫੈਲ ਰਹੇ ਹਨ ਅਤੇ ਲੋਕਾਂ ਦੀ ਇਨ੍ਹਾਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਘਟਦੀ ਜਾ ਰਹੀ ਹੈ ਕਿਉਂਕਿ ਸਾਨੂੰ ਜੈਵਿਕ ਖੇਤੀ ਤੋਂ ਉਪਜਾਊ ਭੋਜਨ, ਸਬਜ਼ੀਆਂ ਆਦਿ ਨਹੀਂ ਮਿਲਦੀਆਂ, ਜਿਨ੍ਹਾਂ ਦੀ ਲੋਕਾਂ ਨੂੰ ਲੋੜ ਹੈ, ਸਰਕਾਰ ਨੂੰ ਜੈਵਿਕ ਖੇਤੀ ਲਈ ਨਵੇਂ ਤਰੀਕੇ ਅਪਣਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਜਿਸ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੀ ਅਗਾਂਹਵਧੂ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਸਾਡਾ ਸੂਬਾ ਖੇਤੀ ਲਈ ਹੋਰ ਬਿਹਤਰ ਬਣੇ ਤੇ ਦੇਸ਼ ਦੇ ਕਰੋੜਾਂ ਲੋਕ ਜੈਵਿਕ ਖੇਤੀ ਰਾਹੀਂ ਵਧੀਆ ਭੋਜਨ, ਸਬਜ਼ੀਆਂ, ਫਲ ਪ੍ਰਾਪਤ ਕਰਨ ਅਤੇ ਸਾਡਾ ਦੇਸ਼ ਖੁਸ਼ਹਾਲ ਹੋਵੇ।

Leave a Reply

Your email address will not be published. Required fields are marked *