ਪੰਜਾਬਪਟਿਆਲਾ

ਝੋਨੇ ਦੀ ਲਵਾਈ ਸੁਰੂ! ਬਿਜਲੀ ਸਪਲਾਈ ਹੋਈ ਪ੍ਰਭਾਵਿਤ !

ਪਹਿਲੇ ਦਿਨ ਬਿਜਲੀ ਮੰਗ 11 ਹਜਾਰ ਮੈਗਾਵਾਟ ਤੋਂ ਟੱਪੀ
ਲਾਇਟ ਨਾ ਆਉਣ ਕਾਰਨ ਝੋਨਾ ਲਵਾਈ ਵੀ ਰੁਕੀ
ਪਟਿਆਲਾ, 11 ਜੂਨ (ਮਧੂਸਾਰ ਬਿਊਰੋ) ਝੋਨਾ ਲਵਾਈ ਸੀਜ਼ਨ ਸੁਰੂ ਹੁਦਿਆਂ ਹੀ ਬਿਜਲੀ ਦੀ ਮੰਗ ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਜਦਕਿ ਝੋਨਾ ਲਵਾਈ ਸੁਰੂ ਹੁੰਦਿਆਂ ਹੀ ਬਿਜਲੀ ਸਪਲਾਈ ਤੇਜ ਹਨੇਰੀ ਕਾਰਨ ਪ੍ਰਭਾਵਿਤ ਹੋ ਗਈ ਹੈ। ਬੀਤੀ ਰਾਤ ਆਏ ਤੇਜ ਹਨੇਰੀ ਝੱਖੜ ਕਾਰਨ ਪ੍ਰਭਾਵਿਤ ਹੋਈ ਇਹ ਬਿਜਲੀ ਸਪਲਾਈ ਖਾਸ ਕਰ ਪੇਂਡੂ ਇਲਾਕਿਆਂ ਦੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਇਸ ਕਰਕੇ ਝੋਲਾ ਲਾਉਣ ਲਈ ਆਈ ਲੇਵਰ ਅਤੇ ਕਿਸਾਨ ਬਿਜਲੀ ਨਾ ਆਉਣ ਕਾਰਨ ਪ੍ਰੇਸਾਨ ਹੁੰਦੇ ਰਹੇ।

ਅਜਿਹਾ ਹਾਲ ਸੂਬੇ ਭਰ ਵਿਚ ਹੀ ਵੇਖਿਆ ਗਿਆ। ਜੇਕਰ ਕਿਸਾਨਾ ਦੀ ਮੰਨੀਏ ਤਾਂ ਅਣਗਿਣਤ ਥਾਵਾਂ ’ਤੇ ਬਿਜਲੀ ਦੇ ਖੰਭੇ, ਟਰਾਂਸਫਾਰਮਰ ਤੇ ਵੱਡੀਆਂ ਸਪਲਾਈ ਲਾਈਨਾਂ ਟੁੱਟ ਗਈਆਂ ਹਨ, ਜਿਸ ਕਾਰਨ ਬਹੁਤ ਸਾਰੀਆਂ ਥਾਵਾਂ ’ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਕਰਕੇ ਖੇਤਾਂ ਦੀ ਬਿਜਲੀ ਬੀਤੀ ਰਾਤ ਤੋਂ ਹੀ ਬੰਦ ਹੈ। ਜਿਨਾ ਕਿਸਾਨਾ ਨੇ ਆਪਣੇ ਖੇਤਾਂ ਵਿਚ ਪਾਣੀ ਪਾਇਆ ਹੋਇਆ ਸੀ, ਹੁਣ ਪੂਰੀ ਰਾਤ ਅਤੇ ਦਿਨ ਲਾਇਟ ਨਾ ਆਉਣ ਕਰਕੇ ਪਹਿਲਾਂ ਪਾਣੀ ਵੀ ਸੁਕ ਗਿਆ। ਇਸ ਕਰਕੇ ਅੱਜ ਲੇਵਰ ਵੀ ਵਿਹਲੀ ਬੈਠੀ ਰਹੀ। ਜਦਕਿ ਕਈ ਕਿਸਾਨਾ ਨੇ ਜਨਰੇਟਰ ਲਗਾ ਕਿ ਆਪਣੀਆਂ ਮੋਟਰਾਂ ਚਲਾਈਆਂ ਅਤੇ ਝੋਨੇ ਦਾ ਪਾਣੀ ਪੂਰਾ ਕੀਤਾ। ਬੀਤੇ ਦਿਨ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੋਂ ਪਾਰ ਸੀ ਜੋ ਕਿ ਹੁਣ 11 ਹਜ਼ਾਰ ਮੈਗਾਵਾਟ ਤੋਂ ਟੱਪ ਗਈ ਸੀ। ਬੀਤੇ ਦਿਨ ਸੂਬੇ ’ਚ ਬਿਜਲੀ ਦੀ ਮੰਗ 11 ਹਜ਼ਾਰ 313 ਮੈਗਾਵਾਟ ਦਰਜ ਕੀਤੀ ਗਈ ਹੈ। ਇਸ ਮੰਗ ਨੂੰ ਪੂਰਾ ਕਰਨ ਲਈ 4580 ਮੈਗਾਵਾਟ ਸੂਬੇ ਤੋਂ ਅਤੇ 6715 ਮੈਗਾਵਾਟ ਬਿਜਲੀ ਬਾਹਰੀ ਸਰੋਤਾਂ ਤੋਂ ਹਾਸਲ ਕੀਤੀ ਗਈ ਹੈ। ਲਹਿਰਾ ਮੁਹੱਬਤ ਪਾਵਰ ਪਲਾਂਟ ਦੇ ਤਿੰਨ ਯੂਨਿਟ ਤੇ ਰੋਪਡ ਦੇ ਦੋ ਯੂਨਿਆਂ ਤੋਂ 701 ਮੈਗਾਵਾਟ, ਰਣਜੀ ਸਾਗਰ ਡੈਮ ਦੇ ਦੋ ਯੂਨਿਟਾਂ ਤੋਂ 238 ਅਤੇ ਛੋਟੇ ਹਾਈਡਰੋ ਪਾਵਰ ਪਲਾਂਟਾਂ ਤੋਂ 505 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਜਪੁਰਾ ਤੇ ਤਲਵੰਡੀ ਸਾਬੋ ਦੇ ਦੋ-ਦੋ ਯੁਨਿਟ, ਜੀਵੀਕੇ ਦਾ ਇਕ ਯੂਨਿਟ ਤੋਂ 2800 ਮੈਗਾਵਾਟ ਅਤੇ ਸੋਲਰ ਤੋਂ 350 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ।
ਸੂਬੇ ਵਿਚ ਬਿਜਲੀ ਦੀ ਮੰਗ ਤੇ ਗਰਮੀ ਦੇ ਵਧਣ ਨਾਲ ਸਪਲਾਈ ਕੱਟਣ ਦੀਆਂ ਸ਼ਿਕਾਇਤਾਂ ਵੀ ਵਧਣ ਲੱਗੀਆਂ ਹਨ। ਦੂਜੇ ਪਾਸੇ ਇੰਜੀਨੀਅਰਾਂ ਵੱਲੋਂ ਆਪਣੇ ਫੋਨ ਬੰਦ ਕਰਨ ਕਾਰਨ ਹਾਲਤ ਹੋਰ ਵੀ ਵਿਗੜ ਗਈ ਸੀ। ਜਦਕਿ ਤੇਜ ਹਨੇਰੀ ਅਤੇ ਝੱਖੜ ਨੇ ਇਹ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਹੈ। ਅੰਕੜਿਆਂ ਅਨੁਸਾਰ ਆਮ ਦਿਨਾਂ ਨਾਲੋਂ ਇਨ੍ਹਾਂ ਦਿਨਾਂ ਵਿਚ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਵਿਚ ਦੁਗਣਾ ਵਾਧਾ ਦਰਜ ਜਾਂਦਾਂ ਹੈ। ਪਿਛਲੇ 24 ਘੰਟਿਆਂ ਵਿਚ ਪੀਐੱਸਪੀਸੀਐੱਲ ਦੇ ਮੁੱਖ ਦਫਤਰ ਕੋਲ ਪੰਜਾਬ ਭਰ ’ਚੋਂ ਬਿਜਲੀ ਬੰਦ ਹੋਣ ਸਬੰਧੀ 25 ਹਜ਼ਾਰ 863 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ’ਚੋਂ ਬੀਤੀ ਸ਼ਾਮ ਤਕ 932 ਸ਼ਿਕਾਇਤਾਂ ਦਾ ਹੱਲ ਹੋਣਾ ਬਕਾਇਆ ਹੈ। ਪੀਐੱਸਪੀਸੀਐੱਲ ਨੂੰ ਆਮ ਦਿਨਾਂ ਵਿਚ 13 ਤੋਂ 14 ਹਜ਼ਾਰ ਸ਼ਿਕਾਇਤਾਂ ਮਿਲਦੀਆਂ ਹਨ ਪਰ ਗਰਮੀ ਤੇ ਬਿਜਲੀ ਦੀ ਮੰਗ ਵਧਣ ਵਾਲੇ ਦਿਨਾਂ ਵਿਚ ਫੋਨ ਦੀ ਘੰਟੀ ਲਗਾਤਾਰ ਵੱਜਦੀ ਰਹਿੰਦੀ ਹੈ। ਜਦਕਿ ਤੇਜ ਹਨੇਰੀ ਕਾਰਨ ਬਿਜਲੀ ਪ੍ਰਭਾਵਿਤ ਹੋਣ ਨਾਲ ਇਹ ਅੰਕੜਾ 1 ਲੱਖ ਤੋਂ ਪਾਰ ਹੋ ਗਿਆ। ਬੀਤੁ ਸਾਰੇ ਪਿੰਡਾ ਅਤੇ ਖੇਤਾਂ ਵਿਚ ਦਰੱਖਤ ਡਿੱਗ ਗਏ ਹਨ ਅਤੇ ਜਿਸ ਕਰਕੇ ਖੰਬੇ ਅਤੇ ਤਾਰਾਂ ਟੁੱਟ ਗਈਆਂ ਹਨ, ਜਦਕਿ ਕਈ
ਥਾਵਾ ਤੇ ਟਰਾਂਸਫਾਰਮਰ ਵੀ ਡਿੱਗ ਗਏ ਹਨ, ਜਿਨਾ ਨੂੰ ਮੁੜ ਤੋਂ ਖੜੇ ਕਰਕੇ ਠੀਕ ਕਰਨਾ ਆਸਾਨ ਨਹੀਂ ਹੋਏਗਾ। ਬਿਜਲੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸਭ ਤੋਂ ਪਹਿਲਾਂ ਸਹਿਰੀ ਖੇਤਰਾਂ, ਫਿਰ ਉਦਯੋਗ ਅਤੇ ਖਾਸ ਕਰ ਰਿਹਾਇਸੀ ਇਲਾਕਿਆਂ ਦੀ ਬਿਜਲੀ ਸਪਲਾਈ ਬਹਾਲ ਕਰਨ ਵਿਚ ਲੱਗੇ ਹੋਏ ਹਨ। ਉਮੀਦ ਹੈ ਕਿ ਆਉਦੇਂ 1-2 ਦਿਨਾ ਵਿਚ ਇਹ ਬਿਜਲੀ ਸਪਲਾਈ ਆਮ ਦੀ ਤਰਾਂ ਹੋ ਜਾਏਗੀ।

Leave a Reply

Your email address will not be published. Required fields are marked *