ਪੰਜਾਬਪਟਿਆਲਾ

ਹਰਿੰਦਰ ਕੋਹਲੀ ਪਰਿਵਾਰ ਨੇ ਮਨਾਇਆ ਸਤਿਗੁਰੂ ਦਰਬਾਰ ਗੱਦੀ ਨਸ਼ੀਨ ਦਾ ਜਨਮਦਿਨ

ਪਟਿਆਲਾ 1 ਨਵੰਬਰ (ਮਧੂਸਾਰ ਬਿਊਰੋ) ਜ਼ਿਲ੍ਹਾ ਭਾਜਪਾ ਸ਼ਹਿਰੀ ਦੇ ਪ੍ਰਧਾਨ ਹਰਿੰਦਰ ਕੋਹਲੀ ਜੀ ਦੇ ਪਰਿਵਾਰ ਵੱਲੋਂ ਸਤਿਗੁਰ ਦਰਬਾਰ ਦੇ ਗੱਦੀਨਸ਼ੀਨ ਦਾ ਜਨਮਦਿਨ ਇਤਿਹਾਸਕ ਕਾਲੀ ਮਾਤਾ ਮੰਦਰ ਵਿਖੇ ਬੀਤੇ ਦਿਨ ਧੂਮਧਾਮ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਗੁਰੂ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ ਅਤੇ ਉਨ੍ਹਾਂ ਦੇ ਸ਼ਰਧਾਲੂ ਅਤੇ ਸ਼ਹਿਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਗੁਰੂ ਜੀ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ । ਇਸ ਮੌਕੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਜੀ ਨੇ ਕਿਹਾ ਕਿ ਮਾਤਾ ਰਾਣੀ ਦੇ ਅਸ਼ੀਰਵਾਦ ਨਾਲ ਸਤਿਗੁਰੂ ਦਰਬਾਰ ਦੇ ਗੱਦੀ ਨਸ਼ੀਨ ਗੁਰੂ ਜੀ ਦਾ ਜਨਮ ਦਿਨ ਅੱਜ ਪਰਿਵਾਰ ਵੱਲੋਂ ਮਨਾਇਆ ਜਾ ਰਿਹਾ ।

ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਅਸ਼ੀਰਵਾਦ ਨਾਲ ਸਮੁੱਚੀਆਂ ਸੰਗਤਾਂ ਬਲਿਹਾਰੇ ਗਈਆਂ। ਦੇਰ ਰਾਤ ਤੱਕ ਚੱਲੇ ਇਸ ਧਾਰਮਿਕ ਸਮਾਗਮ ਵਿੱਚ ਸੰਸਥਾ ਨੇ ਮਾਤਾ ਰਾਣੀ ਦਾ ਜਿੱਥੇ ਗੁਣਗਾਨ ਗਾਇਆ ਉੱਥੇ ਸ਼ਰਧਾ ਅਤੇ ਆਸਥਾ ਦਾ ਪ੍ਰਗਟਾਵਾ ਕਰਦਿਆਂ ਦੇਰ ਰਾਤ ਤਕ ਸਮਾਗਮ ਚਲਦਾ ਰਿਹਾ। ਗੁਰੂ ਜੀ ਦੇ ਪ੍ਰਵਚਨਾਂ ਨਾਲ ਸੰਗਤਾਂ ਹੋਰ ਵੀ ਨਿਹਾਲ ਹੋਈਆਂ। ਗੁਰੂ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਪ੍ਰਮਾਤਮਾ ਭਗਤੀ ਅਤੇ ਮਾਤਾ ਰਾਣੀ ਦੇ ਅਸ਼ੀਰਵਾਦ ਨਾਲ ਹੀ ਜੀਵਨ ਨੂੰ ਰੋਸ਼ਨ ਕੀਤਾ ਜਾ ਸਕਦਾ।ਗੁਰੂ ਜੀ ਨੇ ਸੰਗਤਾਂ ਨੂੰ ਪ੍ਰੇਰਿਆ ਕਿ ਸਾਨੂੰ ਭਗਤੀ ਵਿਚ ਹੀ ਪ੍ਰਮਾਤਮਾ ਨੂੰ ਪਾਉਣ ਲਈ ਸ਼ਰਧਾ ਰੱਖਣੀ ਚਾਹੀਦੀ ਹੈ। ਗੁਰੂ ਜੀ ਨੇ ਵਿਸ਼ੇਸ਼ ਤੌਰ ਤੇ ਹਰਿੰਦਰ ਕੋਹਲੀ ਜੀ ਦੇ ਪਰਿਵਾਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ । ਸੁਰਿੰਦਰ ਕੋਹਲੀ ਜੀ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਗੁਰੂ ਜੀ ਦਾ ਜਨਮਦਿਨ ਪਰਿਵਾਰ ਵੱਲੋਂ ਮਨਾਇਆ ਜਾਂਦਾ ਹੈ ਤੇ ਅੱਜ ਸੰਗਤਾਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਗੁਰੂ ਜੀ ਦਾ ਕਾਲੀ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

Leave a Reply

Your email address will not be published. Required fields are marked *