ਪੰਜਾਬ

ਸਰਕਾਰ ਦੀ ਪੈਨਸ਼ਨਰਜ਼ਮ ਮੁਲਾਜ਼ਮਾਂ ਪ੍ਰਤੀ ਅਣਦੇਖੀ ਨੂੰ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ : ਗੁਰਦੀਪ ਸਿੰਘ ਵਾਲੀਆ

ਪਟਿਆਲਾ 1 ਨਵੰਬਰ (ਮਧੂਸਾਰ ਬਿਊਰੋ)ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਬੈਠਕ ਅੱਜ ਰੈਡ ਕਰਾਸ ਭਵਨ ਵਿਖੇ ਪ੍ਰਧਾਨ ਜਗਜੀਤ ਸਿੰਘ ਦੂਆ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਵਾਲੀਆ ਵੱਲੋਂ ਕੀਤੇ ਭਰਵੇਂ ਇਕੱਠ ਰੱਖਕੇ ਕੀਤੀ ਗਈ। ਮੀਟਿੰਗ ਦਾ ਏਜੰਡਾ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਅਣਦੇਖਿਆ ਕਰਨਾ ਅਤੇ ਅਗਾਮੀ ਆ ਰਹੀਆਂ ਐਸੋਸੀਏਸ਼ਨ ਦੀਆਂ ਚੋਣਾਂ ਰਿਹਾ।

ਇਸ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਗੁਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਲੰਮੇ ਸਮੇਂ ਤੋਂ ਜਿਥੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਅਣੌਗੌਲਿਆ, ਉਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਵੱਡੇ ਪੱਧਰ ’ਤੇ ਅਣਦੇਖੀ ਕੀਤੀ ਜਾ ਰਹੀ ਹੈ। ਗੁਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਮੰਗ ਪੱਤਰਾਂ ਦੇ ਰੂਪ ਵਿਚ ਕਈ ਵਾਰ ਸਰਕਾਰ ਨੂੰ ਮੰਗਾਂ ਪ੍ਰਤੀ ਜਾਣੂੰ ਕਰਵਾਇਆ ਗਿਆ, ਪ੍ਰੰਤੂ ਸਰਕਾਰ ਨੇ ਪੈਨਸ਼ਨਰਜ਼ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਕੋਈ ਸੰਜੀਦਾ ਰੁੱਖ ਨਹੀਂ ਅਪਣਾਇਆ, ਜਿਸ ਕਾਰਨ ਮੁਲਾਜ਼ਮਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸਰਕਾਰ ਨੂੰ ਮਾੜੇ ਸਿੱਟਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਜ਼ ਵੈਲਫੇਅਰਜ਼ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਵੀ ਮੈਂਬਰਾਂ ਨੇ ਕਮਰਕੱਸੇ ਕਰ ਲਏ ਹਨ।

ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਾਲ-ਨਾਲ ਜਥੇਬੰਦੀ ਪ੍ਰਤੀ ਆਪਣੀ ਹਰ ਜ਼ਿੰਮੇਵਾਰੀ ਪੁਖਤਾ ਤੌਰ ’ਤੇ ਨਿਭਾਏਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਤੇਜਿੰਦਰ ਸਿੰਘ ਲੋਹਗੜ੍ਹ, ਪਰਮਜੀਤ ਸਿੰਘ ਮੰਗੋ, ਅਜੀਤ ਸਿੰਘ ਸੈਣੀ, ਗੁਰਮੀਤ ਸਿੰਘ ਟਿਵਾਣਾ, ਜਸਪਾਲ ਮਹਿਰਾ, ਵੇਦ ਪ੍ਰਕਾਸ਼ ਸਿੰਗਲਾ, ਸੁਖਜੀਤ ਸ਼ਰਮਾ, ਮਨਜੀਤ ਸਿੰਘ ਮਜੀਠੀਆ, ਐਚਐਸ ਗਿੱਲ, ਦਵਿੰਦਰ ਸ਼ਰਮਾ ਆਦਿ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *