ਪੰਜਾਬਪਟਿਆਲਾ

ਕਿਸਾਨ ਤੇ ਖੇਤੀ ਮਜ਼ਦੂਰਾਂ ਦੀ ਖ਼ੁਦਕੁਸ਼ੀ ਦਾ ਅਠਾਰਾਂ ਫੀਸਦੀ ਵਾਧਾ ਚਿੰਤਾ ਦਾ ਵਿਸ਼ਾ -ਦਿੱਤੂਪੁਰ

ਪਟਿਆਲਾ 1 ਨਵੰਬਰ (ਮਧੂਸਾਰ ਬਿਊਰੋ) ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਤਹਿਤ ਸੰਘਰਸ਼ ਲਗਾਤਾਰ ਜਾਰੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਦਿੱਤੂਪੁਰ ਕਿਸਾਨ ਆਗੂ ਨੇ ਬਿਆਨ ਜਾਰੀ ਕਰਦਿਆਂ ਕਿਹਾ 2020ਚ ਭਾਰਤ ਵਿੱਚ ਇਕ ਘੰਟੇ ਵਿਚ ਇਕ ਤੋਂ ਵੱਧ ਕਿਸਾਨ ਅਤੇ ਖੇਤੀ ਮਜ਼ਦੂਰਾਂ ਦੀ ਖ਼ੁਦਕੁਸ਼ੀ ਦੀਆਂ ਜੋ ਆਮ ਨਾਲੋਂ ਅਠਾਰਾਂ ਫੀਸਦੀ ਜ਼ਿਆਦਾ ਹਨ ਉਨ੍ਹਾਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਪਰ ਕੇਂਦਰ ਸਰਕਾਰ ਨੂੰ ਇਸ ਦੀ ਕੋਈ ਪਰਵਾਹ ਨਹੀਂ ਲੱਗਦੀ ਅਤੇ ਉਹ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਉਨ੍ਹਾਂ ਕਿਹਾ ਕਿ 1997 ਤੋਂ ਬਾਅਦ 2020 ਚ ਖੁਦਕੁਸ਼ੀਆਂ ਦਾ ਭਾਰੀ ਵਾਧਾ ਪਹਿਲੀ ਵਾਰ ਦਰਜ ਕੀਤਾ ਗਿਆ ਹੈ

ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਕਿਸਾਨ ਮੋਰਚੇ ਵਿੱਚ ਕਿਸਾਨ ਰੋਜ਼ਾਨਾ ਸ਼ਹੀਦ ਹੋ ਰਹੇ ਹਨ ਪਰ ਕੇਂਦਰ ਦੇ ਕਿਸੇ ਵੀ ਮੰਤਰੀ ਜਾਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਮੌਤ ਉਪਰ ਦੁੱਖ ਜ਼ਾਹਿਰ ਨਹੀਂ ਕੀਤਾ ਉਨ੍ਹਾਂ ਹੋਰ ਕਿਹਾ ਕਿ ਸਰਕਾਰੀ ਏਜੰਸੀ ਦੇ ਜਾਰੀ ਅੰਕੜੇ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ ਇਸ ਮੌਕੇ ਗੁਲਜ਼ਾਰ ਸਿੰਘ ਭੁਨਰਹੇੜੀ ਕੁਲਜੀਤ ਸਿੰਘ ਮੱਲ੍ਹੀ ਗੁਰਦੇਵ ਸਿੰਘ ਮਾਨ ਅਵਤਾਰ ਸਿੰਘ ਕੌਰਜੀਵਾਲਾ ਜਸਵਿੰਦਰ ਸਿੰਘ ਗੁੱਡੂ ਬਬਲਾ ਕਬੱਡੀ ਕੋਚ ਗੁਰਵਿੰਦਰ ਸਿੰਘ ਕਾਹਲੋਂ ਸੁਰਜੀਤ ਸਿੰਘ ਰੰਧਾਵਾ ਸੁਰਜੀਤ ਸਿੰਘ ਚੰਦੀ ਹੀਰਾ ਸਿੰਘ ਪਟਿਆਲਾ ਕਰਨਵੀਰ ਸਿੰਘ ਲਵਲੀ ਅਮਰਜੀਤ ਸਿੰਘ ਢੋਟ ਅਰਮਾਨ ਨਿਤੀਸ਼ ਕੁਮਾਰ ਮਲਕੀਤ ਸਿੰਘ ਸਾਹਿਲਪ੍ਰੀਤ ਸਿੰਘ ਆਦਿ

Leave a Reply

Your email address will not be published. Required fields are marked *