ਚੋਥਾ ਦਰਜਾ ਮੁਲਾਜਮਾਂ ਨੇ ਪੰਜਾਬ ਸਰਕਾਰ ਦੇ ਪਾਖੰਡਾਂ ਦੀ ਪੰਡ ਫੁੱਕੀ” ਕਾਲੀ ਦਿਵਾਲੀ ਮਨਾਉਣ ਦਾ ਕੀਤਾ ਐਲਾਨ — ਦਰਸ਼ਨ ਲੁਬਾਣਾ
ਪਟਿਆਲਾ : 02 ਨਵੰਬਰ (ਮਧੂਸਾਰ ਬਿਊਰੋ) ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚਲੇ ਚੋਥਾ ਦਰਜਾ ਕਰਮਚਾਰੀਆਂ ਤੇ ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਸਮੇਤ ਪਾਰਟ ਟਾਇਮ ਕਰਮਚਾਰੀਆਂ ਨੇ ਮੁੱਖ ਮੰਤਰੀ ਵੱਲੋਂ ਮੁਲਾਜਮਾਂ ਨੂੰ ਦਿਵਾਲੀ ਦੇ ਤੋਹਫੇ ਵਜੋਂ ਕੀਤੇ ਐਲਾਨ ਨੂੰ ਪਿਛਲੇ ਮੁੱਖ ਮੰਤਰੀ ਦੇ ਐਲਾਨਾਂ ਵਾਂਗ ਨਿਰਾ ਪਾਖੰਡ ਦੱਸਿਆ ਕਿ ਇਸ ਐਲਾਨ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਪੁਰਾਣੀ ਪੈਨਸ਼ਨ ਦੇ ਹੱਕਦਾਰ ਮੁਲਾਜਮਾਂ ਲਈ ਕੁੱਝ ਵੀ ਨਹੀਂ ਕਿਹਾ ਤੇ ਖਤਮ ਕੀਤੀਆਂ ਅਸਾਮੀਆਂ, ਸਾਰਾ ਮਹਿੰਗਾਈ ਭੱਤੇ 2017, 2018, 2019, 2020 ਅਤੇ 2021 ਬਾਰੇ ਤੇ ਇਸ ਦੇ ਬਕਾਏ, ਵੇਤਨ ਕਮਿਸ਼ਨ ਦੇ ਬਕਾਏ, ਘੱਟੋ—ਘੱਟ ਉਜਰਤਾ ਵਿੱਚ ਦੋ ਸਾਲਾਂ ਕੋਈ ਵੀ ਵਾਧਾ ਨਾ ਕਰਨ, ਕਲਾਸ ਫੋਰਥ ਮੁਲਾਜਮਾਂ ਦੀਆਂ “ਡਾਇੰਗ ਕੇਡਰ” ਵਿੱਚ ਪਾਇਆ ਸਮੁੱਚਿਆ ਅਸਾਮੀਆਂ ਨੂੰ ਬਹਾਲ ਕਰਨ, ਪੰਜਾਬ ਵਿਚਲੀ ਲੁਟੇਰੀ ਠੇਕੇਦਾਰੀ ਪ੍ਰਨਾਲੀ ਤੋਂ ਕਿਰਤੀਆਂ ਨੂੰ ਨਿਜਾਤ ਦਿਵਾਉਣ, “ਕਰੋਨਾ ਯੋਧੇ” ਜੋ ਮਿਤੀ 30 ਸਤੰਬਰ ਤੋਂ ਨੌਕਰੀਆਂ ਤੌਂਫਾਰਗ ਕੀਤੇ ਹਨ ਜੋ ਹਾਜਰ ਨਾ ਕਰਨ, ਮਲਟੀਟਾਸਕ ਵਰਕਰ ਦਾ ਆਹੁਦਾ ਖਤਮ ਨਾ ਕਰਨ ਅਤੇ ਚੋਥਾ ਦਰਜਾ ਕਰਮਚਾਰੀਆਂ ਦੀ ਰੈਗੂਲਰ ਭਰਤੀ ਨਾ ਕਰਨ, ਦਿਵਾਲੀ ਤੋਂ ਪਹਿਲਾਂ ਮੁਲਾਜਮਾਂ, ਕੱਚੇ ਮੁਲਾਜਮਾਂ ਨੂੰ ਤਨਖਾਹਾਂ ਸਮੇਤ ਤਿਉਹਾਰੀ ਕਰਜਾ ਨਾ ਦੇਣ ਵਰਗੇ ਇਸ਼ੂਆਂ ਦਾ ਨਿਪਟਾਰਾ ਕਰਨ ਲਈ ਕੋਈ ਵੀ ਭਰੋਸਾ ਨਾ ਦੇਣ ਲਈ ਸੂਬੇ ਦੇ ਜਿਲਾ ਖਜਾਨਾ ਦਫਤਰਾਂ ਅੱਗੇ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਦਿੱਤੀ। ਇਨ੍ਹਾਂ ਆਗੂਆਂ ਨੇ ਮਨਿਸਟਰੀਅਲ ਮੁਲਾਜਮਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।
ਇੱਥੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲਾ ਖਜਾਨਾ ਦਫਤਰ ਨੂੰ ਸਵੇਰ ਤੋਂ ਹੀ ਵੱਖ—ਵੱਖ ਵਿਭਾਗਾਂ ਦੇ ਚੋਥਾ ਦਰਜਾ ਕਰਮਚਾਰੀਆਂ ਅਤੇ ਕੱਚੇ ਕਰਮਚਾਰੀਆਂ ਨੇ “ਘੇਰਾ ਪਾਕੇ ” ਮੁੱਖ ਮੰਤਰੀ, ਵਿੱਤ ਮੰਤਰੀ ਦਾ ਜੋਰਦਾਰ ਪਿੱਟ ਸਿਆਪਾ ਕੀਤਾ। ਮੁਲਾਜਮਾਂ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀਆਂ ਵਾਰ—ਵਾਰ ਪਾਖੰਡੀ ਬਿਆਨ ਦੇਣ ਤੇ ਪਾਖੰਡਾਂ ਦੀ ਵੱਡੀ ਤੋਂ ਵੱਡੀ ਪੰਡ ਬਣਾਈ ਗਈ। ਇਸ ਪੰਡ ਦੀ ਛਿਤਰ ਪਰੇਡ ਕਰਨ ਉਪਰੰਤ ਇਸ ਨੂੰ ਮੁਜਾਹਰਾ ਕਰਕੇ ਮੇਨ ਸੜਕ ਤੇ ਆਵਾਜਾਈ ਰੋਕ ਕੇ ਡੀ.ਸੀ. ਦਫਤਰ ਅੱਗੇ ਸਾੜੀ ਗਈ। ਮੰਗ ਕੀਤੀ ਗਈ ਸਾਰੀਆਂ ਤਨਖਾਹਾਂ ਸਮੇਤ ਤਿਉਹਾਰੀ ਕਰਜਾ, ਪਰਿਵਾਰਿਕ ਸਮਾਗਮਾਂ ਲਈ ਮੰਗੇ ਗਏ ਐਡਵਾਂਸ, ਮੈਡੀਕਲ ਬਿੱਲ, ਮ੍ਰਿਤਕ ਕਰਮਚਾਰੀਆਂ ਦੇ ਬਕਾਇਆ, ਸੇਵਾ ਨਿਵਰਤ ਕਰਮਚਾਰੀਆਂ ਦੇ ਬਕਾਇਆ ਦੀ ਅਦਾਇਗੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਕੀਤੀ ਜਾਵੇ। ਹਾਜਰ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾਂ ਸਮੇਤ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਅਤੇ ਕਰੋਨਾ ਯੋਧਿਆਂ ਨੂੰ ਕੰਮਾਂ ਤੇ ਹਾਜਰ ਸਬੰਧੀ ਐਲਾਨ ਨਾ ਕੀਤਾ ਤਾਂ ਚੌਥਾ ਦਰਜਾ ਤੇ ਕੱਚੇ ਕਰਮੀ ਕਾਲੀ ਦਿਵਾਲੀ ਮਨਾਉਣ ਦੇ ਨਾਲ ਨਾਲ ਮਿਤੀ 03 ਨਵੰਬਰ ਨੂੰ ਸ਼ਹਿਰ ਵਿੱਚ ਮਾਰਚ ਰਜਿੰਦਰਾ ਹਸਪਤਾਲ ਤੋਂ ਸਵੇਰੇ ਸ਼ੁਰੂ ਕਰਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਜਨਾਜਾ ਫੂਕਿਆ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਮਾਧੋ ਲਾਲ, ਰਾਮ ਕਿਸ਼ਨ, ਅਮਰ ਬਹਾਦਰ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਕਾਮੀਕਲਾਂ, ਰਤਨ ਸਿੰਘ, ਰਾਕੇਸ਼ ਸ਼ਰਮਾ, ਰਾਮ ਲਾਲ ਰਾਮਾ, ਸੁਰਜਪਾਲ, ਗੁਰਦਰਸ਼ਨ ਸਿੰਘ, ਸਵਰਨ ਸਿੰਘ ਬੰਗਾ, ਮਾਨ ਸਿੰਘ ਭੱਟੀ, ਉਂਕਾਰ ਸਿੰਘ, ਪ੍ਰਿਤਮ ਚੰਦ ਠਾਕੁਰ, ਇੰਦਰ ਪਾਲ, ਗੁਰਮੇਲ ਸਿੰਘ ਵਿਰਕ, ਅਮਰਨਾਥ ਨਾਰੜੂ, ਬਲਬੀਰ ਸਿੰਘ, ਕਾਕਾ ਸਿੰਘ, ਸ਼ਾਮ ਸਿੰਘ, ਸੁਖਦੇਵ ਸਿੰਘ ਝੰਡੀ, ਜਸਵੰਤ ਸਿੰਘ, ਅਨਿਲ ਕੁਮਾਰ, ਰਿਪੂਦਮਨ ਸਿੰਘ, ਬਲਵਿੰਦਰ ਠਾਕੁਰ, ਗਗਨਦੀਪ ਕੌਰ, ਰਾਜਵੰਤ ਕੌਰ, ਦਰਸ਼ਨ ਸਿੰਘ ਘੱਗਾ, ਪ੍ਰਦੀਪ ਕੁਮਾਰ, ਕੇਸਰ ਸਿੰਘ, ਰਾਮ ਯੋਧਾ, ਸ਼ਿਵ ਕੁਮਾਰ, ਦਿਆ ਸ਼ੰਕਰ, ਹਰਦੇਵ ਸਿੰਘ, ਪ੍ਰਵੀਨ ਕੁਮਾਰ, ਪ੍ਰਕਾਸ਼ ਸਿੰਘ ਲੁਬਾਣਾ, ਸੁਭਾਸ਼, ਹਰਬੰਸ ਸਿੰਘ, ਕਰਮਜੀਤ ਟੀਕਾ, ਤਰਲੋਚਨ ਮਾੜੂ, ਰਾਮ ਕੈਲਾਸ਼, ਤਰਲੋਚਨ ਮੰਡੋਲੀ, ਸਤਿਨਰਾਇਣ ਗੋਨੀ, ਆਦਿ ਹਾਜਰ ਸਨ।

