ਪੰਜਾਬਪਟਿਆਲਾ

ਹਰ ਫਰੰਟ ਤੇ ਫੇਲ੍ਹ ਕਾਂਗਰਸ ਸਰਕਾਰ ਨੂੰ ਲੈਕੇ ਮੁੱਖ ਮੰਤਰੀ ਚੰਨੀ ਦਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਘਿਰਾਓ:– ਰਾਜੂ ਖੰਨਾ।

ਵੱਡਾ ਕਾਫਲਾ ਚੰਡੀਗੜ੍ਹ ਲਈ ਹਲਕਾ ਅਮਲੋਹ ਤੋਂ ਹੋਇਆ ਰਵਾਨਾ।

ਅਮਲੋਹ,6 ਨਵੰਬਰ (ਮਧੂਸਾਰ ਬਿਊਰੋ) ਕਾਂਗਰਸ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਜਿਸ ਨੂੰ ਜਗਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਘਿਰਾਓ ਕੀਤਾ ਜਾ ਰਿਹਾ। ਤਾ ਕਿ ਜੋ ਚਰਨਜੀਤ ਸਿੰਘ ਚੰਨੀ ਫੋਕੇ ਐਲਾਨ ਕਰ ਰਹੇ ਹਨ। ਉਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਕਿਉਂਕਿ ਨੋਟੀਫਿਕੇਸ਼ਨ ਤੋ ਬਿਨਾਂ ਹਰ ਐਲਾਨ ਝੂਠ ਦਾ ਪੁਲੰਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦਾ ਵੱਡਾ ਕਾਫਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਿਰਾਓ ਲਈ ਅਮਲੋਹ ਤੇ ਮੰਡੀਗੌਬਿੰਦਗੜ ਦੇ ਪਾਰਟੀ ਦਫ਼ਤਰ ਤੋਂ ਚੰਡੀਗੜ੍ਹ ਲਈ ਰਵਾਨਾ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਹਲਕਾ ਅਮਲੋਹ ਤੋਂ ਹੀ ਹੈ ਪਰ ਨਾ ਤਾ ਉਸ ਵੱਲੋਂ ਆਲੂਆਂ,ਤੇ ਝੋਨੇ ਦੇ ਹੋਏ ਭਾਰੀ ਨੁਕਸਾਨ ਦੀ ਗੁਦਾਵਰੀ ਕਰਵਾ ਕੇ ਕਿਸਾਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ।

ਤੇ ਨਾ ਹੀ ਮੰਡੀਆਂ ਵਿੱਚ ਰੁਲ ਰਹੇ ਝੋਨੇ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਜੋ ਕੇਦਰ ਸਰਕਾਰ ਵੱਲੋਂ ਖੇਤੀਬਾੜੀ ਦੇ ਸੰਦਾ ਲਈ 364 ਕਰੋੜ ਦੀ ਸਬਸਿਡੀ ਭੇਜੀ ਗਈ ਸੀ। ਉਸ ਵਿਚ ਵੀ ਕਿਸਾਨਾਂ ਨਾਲ ਧੋਖਾ ਕਰਕੇ ਸਬਸਿਡੀ ਦੀ ਦੁਰਵਰਤੋ ਕੀਤੀ ਗਈ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫੋਕੇ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਕਿਉਂਕਿ ਜਦੋਂ ਤੱਕ ਕਿਸੇ ਵੀ ਐਲਾਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਇਹਨਾਂ ਐਲਾਨਾਂ ਦਾ ਲਾਭ ਕਿਸੇ ਨੂੰ ਨਹੀ ਮਿਲ ਸਕਦਾ। ਕਿਉਂਕਿ ਸਰਕਾਰ ਹਰ ਫਰੰਟ ਤੇ ਫੇਲ੍ਹ ਹੈ। ਜਿਥੇ ਘਰ ਘਰ ਨੌਕਰੀ ਦੇ ਮੁੱਦੇ ਨੂੰ ਲੈਕੇ ਨੌਜਵਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉਥੇ ਮੁਲਾਜ਼ਮ ਵਰਗ ਵੀ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਾਂ ਹੋਇਆਂ ਸੜਕਾਂ ਤੇ ਦਿਖਾਈ ਦੇ ਰਿਹਾ ਹੈ। ਸੁੱਤੀ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਅੱਜ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਸ ਬਿਕਰਮ ਸਿੰਘ ਮਜੀਠੀਆ ਵੱਲੋਂ ਵੱਡਾ ਉਪਰਾਲਾ ਕਰਕੇ ਚੰਨੀ ਦਾ ਘਿਰਾਓ ਕੀਤਾ ਜਾ ਰਿਹਾ ਹੈ। ਤਾ ਜੋ ਝੂਠੇ ਐਲਾਨਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।

ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਅਕਾਲੀ ਬਸਪਾ ਵਰਕਰਾਂ ਤੇ ਆਗੂਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਪਾਰਟੀ ਦੇ ਹਰ ਸਘੰਰਸ ਵਿੱਚ ਵੱਡੀ ਗਿਣਤੀ ਸ਼ਾਮਿਲ ਹੋ ਕੇ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ। ਇਸ ਮੌਕੇ ਤੇ ਉਹਨਾਂ ਨਾਲ ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਵਿੱਕੀ ਮਿੱਤਲ, ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਬਹਾਦਰ ਸਿੰਘ ਹੈਬਤਪੁਰ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਕੌਮੀ ਸਕੱਤਰ ਯੂਥ ਅਕਾਲੀ ਦਲ ਜਸ਼ਨਪ੍ਰੀਤ ਸਿੰਘ ਸ਼ਾਹਪੁਰ,ਕੌਮੀ ਮੀਤ ਪ੍ਰਧਾਨ ਬੇਅੰਤ ਸਿੰਘ ਸਲਾਣਾ, ਭੁਪਿੰਦਰ ਸਿੰਘ ਮਿੰਟੂ ਮਾਜਰੀ, ਕਿਸਾਨ ਆਗੂ ਹਰਵਿੰਦਰ ਸਿੰਘ ਬਿੰਦਾ, ਸ਼ਹਿਰੀ ਪ੍ਰਧਾਨ ਯੂਥ ਵਿੰਗ ਪੰਕਜ਼ ਅਰੌੜਾ, ਪਰਮਿੰਦਰ ਸਿੰਘ ਨੀਟਾ ਸੰਧੂ,ਪ੍ਰਦੀਪ ਸਿੰਘ ਕਾਹਲੋ , ਬਿੱਟੂ ਸਰਪੰਚ ਮੁੱਢੜੀਆ,ਸੱਜਣ ਸਿੰਘ ਕੁੰਭੜਾ,,ਐਸ ਓ ਆਈ ਦੇ ਪ੍ਰਧਾਨ ਆਦੇਸ਼ ਪ੍ਰਤਾਪ ਸਿੰਘ ਸੰਧੂ, ਰਾਜਿੰਦਰ ਬਿੱਟੂ ਘੁਟੀਡ, ਹਰਜਿੰਦਰ ਸਿੰਘ ਜਿੰਦੂ, ਦਲਜੀਤ ਸਿੰਘ ਘੁਟੀਡ,ਬਿੱਲਾ ਅਮਲੋਹ,ਵਿਪਨ ਭੱਦਲਥੂਹਾ,ਗੈਰੀ ਮਾਜਰੀ, ਰਣਧੀਰ ਸਿੰਘ ਧੀਰਾ,ਹਰਮੋਹਨ ਸਿੰਘ ਗਰੇਵਾਲ, ਮਨਦੀਪ ਸਿੰਘ ਕੁੰਭ, ਅਮਨਦੀਪ ਸਿੰਘ ਮੰਡੀ, ਐਡਵੋਕੇਟ ਸ਼ੀਤਲ ਸ਼ਰਮਾ,ਰਾਜਨ ਅਰੋੜਾ ਅਮਲੋਹ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰਾਂ ਤੇ ਆਗੂ ਚੰਡੀਗੜ੍ਹ ਲਈ ਰਵਾਨਾ ਹੋਏ।

Leave a Reply

Your email address will not be published. Required fields are marked *