ਪੰਜਾਬਪਟਿਆਲਾ

ਖੇਤੀਬਾੜੀ ਮੰਤਰੀ ਹਲਕੇ ਦਾ,ਨਾ ਕਰਵਾਈ ਗੁਦਾਵਰੀ ਤੇ ਨਾ ਦਿੱਤਾ ਆਲੂਆਂ ਤੇ ਝੋਨੇ ਦੇ ਖਰਾਬੇ ਦਾ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ:– ਰਾਜੂ ਖੰਨਾ।

ਉੱਪਰੋਂ ਮੰਡੀਆਂ ਵਿੱਚ ਆ ਰਹੇ ਝੋਨੇ ਦੀ 11 ਨਵੰਬਰ ਤੋਂ ਕੀਤੀ ਖਰੀਦ ਬੰਦ।

ਅਮਲੋਹ, 7 ਨਵੰਬਰ (ਮਧੂਸਾਰ ਬਿਊਰੋ) ਭਾਵੇਂ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੱਡੇ ਵੱਡੇ ਐਲਾਨ ਕਰਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ। ਪਰ ਗਰਾਉਡ ਉੱਪਰ ਕੁਝ ਵੀ ਦਿਖਾਈ ਨਹੀ ਦੇ ਰਿਹਾ। ਸਗੋਂ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਜਿਸ ਦਾ ਹਲਕਾ ਅਮਲੋਹ ਹੈ।ਉਹ ਵੀ ਕਿਸਾਨਾਂ ਨੂੰ ਕੋੲੀ ਵੀ ਰਾਹਤ ਪ੍ਰਦਾਨ ਨਹੀ ਕਰ ਸਕਿਆਂ। ਜਦੋਂ ਕਿ ਹਲਕਾ ਅਮਲੋਹ ਅੰਦਰ ਭਾਰੀ ਬਰਸਾਤ ਕਾਰਨ ਜਿਥੇ ਆਲੂ ਦੀ ਬਿਜਾਈ ਦਾ ਵੱਡਾ ਨੁਕਸਾਨ ਹੋਇਆ ਹੈ, ਉਂਥੇ ਝੋਨੇ ਦੀ ਫ਼ਸਲ ਵੀ ਵੱਡੇ ਪੱਧਰ ਤੇ ਨੁਕਸਾਨੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਹਲਕਾ ਅਮਲੋਹ ਦਾ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਰਾਹਤ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾਂ ਹੈ।

ਕਿਉਂਕਿ ਕਿ ਜਿਥੇ ਆਲੂਆਂ ਤੇ ਝੋਨੇ ਦੇ ਹੋਏ ਨੁਕਸਾਨ ਦੀ ਤੁਰੰਤ ਗੁਦਾਵਰੀ ਕਰਵਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 50 ਹਜ਼ਾਰ ਰੁਪਏ ਮੁਆਵਜ਼ਾ ਦੇਣਾ ਬਣਦਾ ਸੀ। ਪਰ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਗੁਦਾਵਰੀ ਤੇ ਮੁਆਵਜ਼ਾ ਤਾ ਕੀ ਦੇਣਾ ਸੀ। ਉਹ ਤਾ ਹੋਏ ਖਰਾਬੇ ਤੇ ਦੌਰਾ ਕਰਨ ਤੱਕ ਨਹੀ ਆਏ। ਜਿਸ ਕਾਰਨ ਹਲਕੇ ਦੇ ਕਿਸਾਨਾਂ ਵਿੱਚ ਕਾਂਗਰਸ ਸਰਕਾਰ ਤੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਖਿਲਾਫ ਭਾਰੀ ਰੋਸ਼ ਪਾਈਆਂ ਜਾ ਰਿਹਾ ਹੈ। ਰਾਜੂ ਖੰਨਾ ਨੇ ਕਿਹਾ ਕਿ ਹਲਕਾ ਅਮਲੋਹ ਅੰਦਰ ਵੱਡੀ ਪੱਧਰ ਤੇ ਆਲੂਆਂ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਸੀ। ਜੋ ਭਾਰੀ ਬਰਸਾਤ ਕਾਰਨ ਬੁਰੀ ਤਰ੍ਹਾਂ ਨਾਲ ਨਸ਼ਟ ਹੋ ਚੁੱਕੀ ਹੈ। ਜਿਥੇ ਆਲੂਆਂ ਦੀ ਬਜਾਈ ਸਮੇਂ ਖੇਤੀਬਾੜੀ ਮੰਤਰੀ ਕਿਸਾਨਾਂ ਲਈ ਖਾਦ ਦਾ ਇੰਤਜ਼ਾਮ ਨਹੀ ਕਰ ਸਕੇ। ਜਿਸ ਕਾਰਨ ਹਲਕੇ ਦੇ ਕਿਸਾਨਾਂ ਨੂੰ ਖਾਦ ਬਾਹਰਲੇ ਸੂਬਿਆਂ ਤੋ ਬਲੈਕ ਵਿੱਚ ਲੈਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਭਾਵੇਂ ਖੇਤੀਬਾੜੀ ਮੰਤਰੀ ਹਰ ਰੋਜ ਹੀ ਹਲਕੇ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲਿਜਾਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ।ਪਰ ਅੱਜ ਤ੍ਰਾਸਦੀ ਇਹ ਹੈ ਕਿ ਹਰ ਵਰਗ ਕਾਂਗਰਸ ਸਰਕਾਰ ਤੋਂ ਵਧੇਰੇ ਦੁੱਖੀ ਹੋ ਚੁੱਕਾ ਹੈ। ਤੇ ਕਿਸਾਨਾਂ ਦੀ ਸੁਣਵਾਈ ਕਿਸੇ ਪਾਸੇ ਵੀ ਦਿਖਾਈ ਨਹੀ ਦੇ ਰਹੀ। ਰਾਜੂ ਖੰਨਾ ਨੇ ਕਿਹਾ ਕਿ ਹਲਕੇ ਆੰਦਰ ਅਜਿਹੇ ਵੱਡੇ ਆਲੂ ਉਤਪਾਦਕ ਕਿਸਾਨ ਵੀ ਹਨ ਜਿਹਨਾਂ ਵੱਲੋਂ 100 ਏਕੜ ਦੇ ਕਰੀਬ ਆਲੂ ਦੀ ਬਿਜਾਈ ਕਰ ਦਿੱਤੀ ਗਈ ਸੀ।

ਜੋ ਕਿ ਬਰਸਾਤ ਦੀ ਭੇਟ ਚੜ ਚੁੱਕੀ ਹੈ। ਤੇ ਜ਼ਿਹਨਾ ਦਾ 5 ਲੱਖ ਰੁਪਏ ਤੋਂ ਲੈਕੇ 8 ਲੱਖ ਰੁਪਏ ਤੱਕ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਰਾਜੂ ਖੰਨਾ ਨੇ ਸਰਕਾਰ ਦੇ ਝੋਨੇ ਦੀ 11 ਨਵੰਬਰ ਤੋਂ ਖਰੀਦ ਬੰਦ ਕਰਨ ਦੇ ਕੀਤੇ ਫੈਸਲੇ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਹਲਕਾ ਅਮਲੋਹ ਅੰਦਰ ਅਜ਼ੇ ਵੱਡੀ ਪੱਧਰ ਤੇ ਝੋਨੇ ਖੇਤਾ ਵਿੱਚ ਖੜਾਂ ਹੈ ਜੋ ਕਿ ਆਉਂਦੇ ਦਿਨਾਂ ਵਿੱਚ ਮੰਡੀਆ ਵਿੱਚ ਆਵੇਗਾ। ਪਰ ਸਰਕਾਰ ਵੱਲੋਂ 11 ਤੋ ਖਰੀਦ ਬੰਦ ਦਾ ਜੋ ਫੁਰਮਾਨ ਜਾਰੀ ਕੀਤਾ ਗਿਆ ਹੈ। ਉਸ ਨੂੰ ਤੁਰੰਤ ਵਾਪਿਸ ਲੈ ਕੇ ਖਰੀਦ ਜਾਰੀ ਰੱਖਣੀ ਚਾਹੀਦੀ ਹੈ।ਉਹਨਾਂ ਚੰਨੀ ਸਰਕਾਰ ਤੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਆਲੂਆਂ ਤੇ ਝੋਨੇ ਦੇ ਹੋਏ ਭਾਰੀ ਨੁਕਸਾਨ ਦੀ ਗੁਦਾਵਰੀ ਕਰਵਾ ਕੇ ਤੁਰੰਤ ਮੁਆਵਜ਼ਾ ਨਾ ਦਿੱਤਾ ਗਿਆ।ਤਾ ਉਹ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦਾ ਕਿਸਾਨਾਂ ਨੂੰ ਨਾਲ ਲੈਕੇ ਘਿਰਾਓ ਕਰਨ ਲਈ ਮਜਬੂਰ ਹੋਣਗੇ।

ਇਸ ਮੌਕੇ ਤੇ ਉਹਨਾਂ ਨਾਲ ਕਿਸਾਨ ਆਗੂ ਸ਼ਰਧਾ ਸਿੰਘ ਛੰਨਾ, ਪਲਵਿੰਦਰ ਸਿੰਘ ਖਾਲਸਾ,ਸੀਨੀਅਰ ਆਗੂ ਡਾ ਗੁਲਜ਼ਾਰ ਸਿੰਘ ਛੰਨਾ, ਯੂਥ ਆਗੂ ਹਰਿੰਦਰ ਸਿੰਘ ਸੇਖੋ,ਕਿਸਾਨ ਆਗੂ ਹਰਵਿੰਦਰ ਸਿੰਘ ਬਿੰਦਾ, ਸੀਨੀਅਰ ਆਗੂ ਨਿਰਭੈ ਸਿੰਘ ਵਿਰਕ, ਜਥੇਦਾਰ ਹਰਿੰਦਰ ਸਿੰਘ ਦੀਵਾ,ਯੂਥ ਆਗੂ ਰੇਸ਼ਮ ਸਿੰਘ ਵਿਰਕ, ਦੀਪ ਸਿੰਘ ਰਣਜੀਤਗੜ੍ਹ, ਸੁਖਚੈਨ ਸਿੰਘ ਦੀਵਾ, ਕੁਲਦੀਪ ਸਿੰਘ ਮਛਰਾਈ, ਬਲਤੇਜ ਸਿੰਘ,ਯਾਦਵਿੰਦਰ ਸਿੰਘ ਸਲਾਣਾ, ਸੁਖਦੇਵ ਸਿੰਘ ਮਛਰਾਏ, ਯੂਥ ਆਗੂ ਸਤਨਾਮ ਸਿੰਘ ਬੁੱਗਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ,ਸੁਰਜੀਤ ਸਿੰਘ ਬਰੌਗਾ, ਗੁਰਪ੍ਰੀਤ ਸਿੰਘ ਟਿੱਬੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *