ਪਟਿਆਲਾ

ਏੇਡਜ ਜਾਗਰੂਕਤਾ ਵੈਨ ਵੱਲੋਂ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਏਡਜ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ।

ਜਾਗਰੂਕਤਾ ਵੈਨ ਵੱਲੋਂ ਬੀਤੇ 10 ਦਿਨਾਂ ਵਿੱਚ 50 ਦੇ ਕਰੀਬ ਪਿੰਡਾਂ ਦਾ ਕੀਤਾ ਦੌਰਾ।

ਫੋਕ ਮੀਡੀਆ ਪ੍ਰੋਗਰਾਮ ਕਰਵਾ ਕੇ ਵੀ ਕੀਤਾ ਜਾ ਰਿਹਾ ਜਾਗਰੂਕ।

ਪਟਿਆਲਾ 07 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਟੇਟ ਏਡਜ ਕੰਟਰੋਲ ਸੈਲ ਵੱਲੋਂ ਜਿਲ੍ਹੇ ਵਿੱਚ ਏਡਜ ਬਿਮਾਰੀ ਦੀ ਜਾਗਰੂਕਤਾ ਸਬੰਧੀ ਭੇਜੀ ਫਲੈਕਸ /ਬੈਨਰਾਂ ਨਾਲ ਲੈਸ ਜਾਗਰੂਕਤਾ ਵੈਨ ਵੱਲੋਂ ਬੀਤੇ ਦਸ ਦਿਨਾਂ ਵਿੱਚ 50 ਦੇ ਕਰੀਬ ਪਿੰਡਾਂ ਦਾ ਦੌਰਾ ਕਰਕੇ ਹਜਾਰਾਂ ਲੋਕਾਂ ਨੂੰ ਏਡਜ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਚੁੱਕਾ ਹੈ।ਜਾਣਕਾਰੀ ਦਿੰਦੇ ਪ੍ਰੋਗਰਾਮ ਦੇ ਨੋਡਲ ਅਫਸਰ ਡਾ.ਗੁਰਪ੍ਰੀਤ ਸਿੰਘ ਨੇਂ ਦੱਸਿਆ ਕਿ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰੂਟ ਪਲਾਨ ਅਨੁਸਾਰ 29 ਅਕਤੂਬਰ ਤੋਂ 16 ਨਵੰਬਰ ਤੱਕ ਜਿਲ੍ਹੇ ਵਿੱਚ ਰਹਿਣ ਵਾਲੀ ਇਸ ਜਾਗਰੁਕਤਾ ਵੈਨ ਵੱਲੋਂ ਬੀਤੇ 10 ਦਿਨਾਂ ਦੋਰਾਣ ਜਿਲ੍ਹੇ ਦੇ ਚਾਰ ਬਲਾਕ ਕਾਲੋਮਾਜਰਾ, ਕੋਲੀ, ਹਰਪਾਲਪੁਰ ਅਤੇ ਦੁਧਨਸਾਧਾ ਦੇ 50 ਦੇ ਕਰੀਬ ਪਿੰਡਾਂ ਦਾ ਦੌਰਾ ਕੀਤਾ ਜਾ ਚੁੱਕਾ ਹੈ ਅਤੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਇਸ ਜਾਗਰੂਕਤਾ ਵੈਨ ਤੋਂ ਜਾਣਕਾਰੀ ਲੇ ਕੇ ਏਡਜ ਬਿਮਾਰੀ ਤੋਂ ਜਾਗਰੂਕ ਹੋਏ ਹਨ।

ਕ੍ਰਿਸ਼ਨ ਕੁਮਾਰ ਮਾਸ ਮੀਡੀਆ ਅਫਸਰ ਨੇਂ ਦੱਸਿਆ ਕਿ ਜਿਥੇ ਵੈਨ ਦਾ ਪਿੰਡ ਵਿੱਚ ਪੰਹੁਚਣ ਤੇਂ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਉਥੇ ਹੀ ਤਕਰੀਬਨ ਇੱਕ ਘੰਟੇ ਦੇ ਠਹਿਰਾਵ ਤੋਂ ਬਾਦ ਇਸ ਨੁੰ ਅਗਲੇ ਪਿੰਡ ਵਿੱਚ ਜਾਗਰੂਕਤਾ ਲਈ ਰਵਾਨਾ ਕਰ ਦਿਤਾ ਜਾਂਦਾ ਹੈ ਅਤੇ ਅਖੀਰਲੇ ਪਿੰਡ ਵਿੱਚ ਫੋਕ ਮੀਡੀਆ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ।ਵੈਨ ਵਿੱਚ ਤੈਨਾਤ ਸਟਾਫ ਵੱਲੋਂ ਲੋਕਾਂ ਦੇ ਐਚ.ਆਈ.ਵੀ ਦੀ ਜਾਂਚ ਸਬੰਧੀ ਲੈਬ ਟੈਸਟ ਵੀ ਕੀਤੇ ਜਾ ਰਹੇ ਹਨ ਅਤੇ ਐਚ.ਆਈ.ਵੀ/ਏਜ਼ਡ ਤੋਂ ਬਚਾਅ ਦੀ ਜਾਣਕਾਰੀ ਦਿੰਦੇ ਪੈਂਫਲਟਾ ਦੀ ਵੰਡ ਵੀ ਕੀਤੀ ਜਾ ਰਹੀ ਹੈ।

ਨੋਡਲ ਅਫਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਨੇ ਕਿਹਾ ਕਿ ਏਡਜ਼ ਇੱਕ ਭਿਆਨਕ ਬਿਮਾਰੀ ਹੈ ਜੋ ਕਿ ਐਚ.ਆਈ.ਵੀ ਵਾਇਰਸ ਨਾਲ ਹੰਦੀ ਹੈ। ਕਿਸੇ ਐਚ. ਆਈ. ਵੀ.ਪੀੜਤ ਵਿਅਕਤੀ ਨਾਲ ਅਸੁੱਰਖਿਅਤ (ਕੰਡੋਮ ਤੋ ਬਿਨਾਂ) ਯੌਨ ਸਬੰਧ ਬਣਾਉਣ, ਐਚ.ਆਈ.ਵੀ.ਗ੍ਰਸਤ ਵਿਅਕਤੀ ਦਾ ਖੂਨ ਚੜਾਉਣ, ਐਚ.ਆਈ.ਵੀ ਪ੍ਰਭਾਵਿਤ ਵਿਅਕਤੀ ਦੀਆਂ ਸੂਈਆਂ/ ਸਰਿੰਜਾਂ ਦੀ ਵਰਤਂੋ ਦੇ ਨਾਲ ਤੰਦਰੂਸਤ ਵਿਅਕਤੀ ਅਤੇ ਏਡਜ ਗ੍ਰਸਤ ਮਾਂ ਤੋ ਉਸ ਦੇ ਨਵ ਜੰਮਂੇ ਬੱਚੇ ਨੂੰ ਏਡਜ ਹੋ ਸਕਦੀ ਹੈ। ਉਹਨਾਂ ਕਿਹਾ ਕਿ ਹਰ ਮੱਨੁਖ ਨੰੁ ਆਪਣੀ ਐਚ.ਆਈ.ਵੀ.ਦੀ ਸਥਿਤੀ ਬਾਰੇ ਜਾਣਨਾ ਜਰੂਰੀ ਹੈ ਤਾਂ ਜੋ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਨਾਲ ਹੀ ਲੋਕਾਂ ਵਿੱਚ ਬਿਮਾਰੀ ਦੇ ਪ੍ਰਸਾਰ ਨੁੰ ਰੋਕਿਆ ਜਾ ਸਕੇ।

Leave a Reply

Your email address will not be published. Required fields are marked *