ਪੰਜਾਬਪਟਿਆਲਾ

ਰੈਗੂਲਰ ਕਰਨ ਦੇ ਫੈਸਲੇ ਤੋਂ ਆਊਟ ਸੋਰਸ, ਕੋਰੋਨਾ ਯੋਧੇ ਸਮੇਤ ਪਾਰਟ ਟਾਈਮ ਕਰਮੀ ਬਾਹਰ ਕੱਢੇ

11 ਨੂੰ ਅਰਥੀ ਫੂਕ ਮੁਜਾਹਰੇ

ਪਟਿਆਲਾ, 10 ਨਵੰਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੋਥਾ ਦਰਜਾ ਕਰਮਚਾਰੀਆਂ ਵੱਲੋਂ ਜਿਲ੍ਹਾ ਸਦਰ ਮੁਕਾਮਾਂ ਤੇ 24 ਘੰਟਿਆਂ ਲਈ ਲੜੀਵਾਰ ਭੁੱਖ ਹੜਤਾਲਾਂ ਸ਼ੁਰੂ ਕਰਕੇ “ਚੰਨੀ ਸਰਕਾਰ” ਵੱਲੋਂ ਮੰਤਰੀ ਪਰਿਸ਼ਦ ਦੀ ਮੀਟਿੰਗ ਵਿੱਚ ਰੈਗੂਲਰਾਈਜੇਸ਼ਨ ਐਕਟ 2021 ਨੂੰ ਪ੍ਰਵਾਨਗੀ ਦੇਣ ਤੇ 36 ਹਜਾਰ ਕਰਮੀਆਂ ਨੂੰ 10 ਸਾਲ ਦੀ ਸੇਵਾ ਪੂਰੀ ਹੋਣ ਉਪਰੰਤ ਰੈਗੂਲਰ ਕਰਨ ਤੇ ਹਰ ਵਰਗ ਦੇ ਆਊਟ ਸੋਰਸ, ਪਾਰਟ ਟਾਈਮ ਕਰਮੀਆਂ ਸਮੇਤ ਸੰਘਰਸ਼ ਕਰ ਰਹੇ ਕੋਵਿਡ-19 ਦੀ ਮਹਾਮਾਰੀ ਸਮੇਂ ਨਿਯੁਕਤ ਹੋਏ “ਕੋਰੋਨਾ ਯੋਧਿਆਂ” ਨੂੰ ਵੀ ਅੱਖੋਂ ਓਹਲੇ ਕਰਨ ਵਿਰੁੱਧ “ਖਬਰਦਾਰ ਚੰਨੀ” ਸਰਕਾਰ ਦੀਆਂ ਰੋਹ ਭਰਪੂਰ ਰੈਲੀਆਂ ਵੀ ਕੀਤੀਆਂ ਗਈਆਂ।

      ਚੋਥਾ ਦਰਜਾ ਮੁਲਾਜਮ ਆਗੂਆਂ ਚੇਅਰਮੈਨ ਸੁਖਦੇਵ ਸਿੰਘ ਸੁਰਤਾਪੁਰੀ, ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਪਾਲ ਉੱਬੀ, ਮੀਤ ਪ੍ਰਧਾਨ ਵੇਦ ਪ੍ਰਕਾਵ, ਮੇਲਾ ਸਿੰਘ ਅਤੇ ਵਿੱਤ ਸਕੱਤਰ ਚੰਦਨ ਸਿੰਘ ਨੇ ਕਿਹਾ ਕਿ 2016 ਵਿੱਚ ਅਕਾਲੀ ਸਰਕਾਰ ਨੇ ਵੀ ਅਕਤੂਬਰ ਮਹੀਨੇ ਵਿੱਚ ਰੈਗੂਲਰਾਈਜੇਸ਼ਨ ਐਕਟ ਲਿਆ ਕੇ “ਕੱਚੇ ਮੁਲਾਜਮਾਂ” ਦੇ ਨੱਕ ਤੇ ਦੀਵਾ ਬਾਲ ਕੇ ਵਾਹ ਵਾਹ ਖੱਟਣ ਦਾ ਯਤਨ ਕੀਤਾ ਸੀ ਪਰੰਤੂ ਇਹ ਐਕਟ ਲਾਗੂ ਨਹੀਂ ਹੋ ਸਕਿਆ। ਹੁਣ ਚੰਨੀ ਸਰਕਾਰ ਨੇ ਵੀ ਇਹ ਉਪਰਾਲਾ ਕਰਕੇ ਤੇ ਆਊਟ ਸੋਰਸ ਮੁਲਾਜਮਾਂ ਨੂੰ ਨਵੇਂ ਐਕਟ ਵਿੱਚੋਂ ਬਾਹਰ ਕੱਢ ਕੇ ਤੇ ਰੈਗੂਲਰ ਹੋਣ ਦਾ ਸਮਾਂ “ਤਿੰਨ ਸਾਲ-ਪੰਜ ਸਾਲ” ਤੋਂ ਵਧਾ ਕੇ ਦਸ ਸਾਲਾਂ” ਦਾ ਕਰਕੇ ਕੱਚੇ ਮੁਲਾਜਮਾਂ ਨਾਲ ਕੁਦਰਤੀ ਇਨਸਾਫ ਨਹੀਂ ਕੀਤਾ। ਇਹਨਾਂ ਆਗੂਆਂ ਨੇ ਐਲਾਨ ਕੀਤਾ ਕਿ ਮਿਤੀ 11 ਨਵੰਬਰ ਨੂੰ ਵਿਧਾਨ ਸਭਾ ਸੈਸ਼ਨ ਦੋਰਾਨ “ਚੰਨੀ ਸਰਕਾਰ ਦੇ ਇੱਕ ਪਾਸੜ ਫੈਸਲੇ ਵਿਰੁੱਧ ਅਤੇ ਮੰਗਾਂ ਸਬੰਧੀ ਭੁੱਖ ਹੜਤਾਲੀ ਕੈਂਪਾਂ ਤੋਂ “ਅਰਥੀ ਫੂਕ ਮੁਜਾਹਰੇ” ਕੱਢੇ ਜਾਣਗੇ।

      ਪਟਿਆਲਾ ਡੀ.ਸੀ. ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਭੁੱਖ ਹੜਤਾਲ ਤੇ ਜੋ ਮੁਲਾਜਮ ਆਗੂ ਬੈਠੇ ਉਹਨਾਂ ਵਿੱਚ ਸਰਵ ਸ਼੍ਰੀ ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ, ਰਾਮ ਜੋਧਾ, ਅਮਰਨਾਥ ਨਰੜੂ, ਸੋਨੂੰ ਪਾਲ, ਰਣਵੀਰ ਸਹੋਤਾ, ਕੁਲਦੀਪ ਰਾਜ, ਬਲਜੀਤ ਸਿੰਘ ਬੱਲੀ, ਮੰਗਤ ਰਾਮ, ਰੋਡਾ ਸਿੰਘ, ਦਵਿੰਦਰ ਮਹੰਤ ਸ਼ਾਮਲ ਸਨ।

      ਇਸ ਮੋਕੇ ਜੋਰਦਾਰ ਰੈਲੀ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਮਿਤੀ 11-11-2021 ਨੂੰ ਅਰਥੀ ਫੂਕ ਰੈਲੀ ਕੱਢੇ ਜਾਣ ਦਾ ਐਲਾਨ ਕੀਤਾ ਗਿਆ। ਇਸ ਮੋਕੇ ਤੇ ਜੋ ਆਗੂ ਹਾਜਰ ਸਨ ਉਨ੍ਹਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੌਲੱਖਾ, ਮਾਧੋ ਲਾਲ, ਉਂਕਾਰ ਸਿੰਘ, ਬਲਬੀਰ ਸਿੰਘ, ਸੁਨੀਲ ਦੱਤ, ਗੁਰਦਰਸ਼ਨ ਸਿੰਘ, ਇੰਦਰ ਪਾਲ, ਸੁਖਦੇਵ ਝੰਡੀ, ਪ੍ਰਵੀਨ ਕੁਮਾਰ, ਕਾਕਾ ਸਿੰਘ, ਕਰਨੈਲ ਚੰਦ, ਸੁਭਾਸ਼, ਹਰਬੰਸ ਸਿੰਘ, ਬੰਸੀ ਲਾਲ, ਪ੍ਰਕਾਸ਼ ਲੁਬਾਣਾ, ਅਨਿਲ ਗਗਾਗਟ, ਨਿਰਮਲ ਸਿੰਘ, ਸਾਮ ਸਿੰਘ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *