ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਪਾਰਟੀ ਜੋ ਹਰ ਧਰਮ ਅਤੇ ਮਜਿਹਬ ਦਾ ਬਰਾਬਰ ਸਤਕਾਰ ਕਰਦੀ ਹੈ – ਰਾਜੂ ਖੰਨਾ।
ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵੱਲੋਂ ਮਨਾਇਆ ਗਿਆ ਗਉ ਅਸ਼ਟਮੀ ਤਿਉਹਾਰ, ਰਾਜੂ ਖੰਨਾ ਨੇ ਲਗਵਾਈ ਵਿਸ਼ੇਸ਼ ਹਾਜਰੀ।
ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੇ ਰਾਜੂ ਖੰਨਾ ਬਣੇ ਪੱਕੇ ਮੈਂਬਰ।
ਅਮਲੋਹ, 11 ਨਵੰਬਰ,(ਮਧੂਸਾਰ ਬਿਊਰੋ) ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵੱਲੋਂ ਹਰ ਸਾਲ ਦੀ ਤਰਾਂ ਗਊ ਅਸ਼ਟਮੀ ਤਿਊਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਜਿੱਥੇ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਉੱਥੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਗਊਸ਼ਾਲਾ ਵਿੱਚ ਪੁੱਜ ਕੇ ਪੂਜਾ ਅਰਾਧਨਾ ਕੀਤੀ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਵੱਲੋਂ ਹਰ ਧਰਮ ਅਤੇ ਮਜਿਹਬ ਦਾ ਬਰਾਬਤ ਸਤਕਾਰ ਕਰਦੇ ਹੋਏ ਜਿੱਥੇ ਹਰ ਧਰਮ ਦੀਆਂ ਕਰੋੜਾ ਰੁਪਏ ਲਗਾਕੇ ਯਾਦਗਾਰਾਂ ਬਨਾਈਆਂ ਉੱਥੇ ਹਰ ਧਰਮ ਤੇ ਮਜਿਹਬ ਦੇ ਆਗੂ ਨੂੰ ਸਰਕਾਰ ਅਤੇ ਪਾਰਟੀ ਵਿੱਚ ਸੇਵਾ ਕਰਨ ਦਾ ਮਾਣ ਵੀ ਦਿੱਤਾ। ਉਹਨਾਂ ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੀ ਸਮੱੁਚੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਅੱਜ ਉਹਨਾਂ ਨੂੰ ਗਊਅਸ਼ਟਮੀ ਤਿਊਹਾਰ ਤੇ ਗਊਸ਼ਾਲਾ ਵਿੱਚ ਬੁਲਾ ਕੇ ਮਾਣ ਸਤਕਾਰ ਦਿੱਤਾ ਗਿਆ ਹੈ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੇ ਪੱਕੇ ਮੈਂਬਰ ਵੀ ਬਣੇ ਤਾਂ ਜੋ ਗਊਆਂ ਦੀ ਸੇਵਾ ਵੀ ਕੀਤੀ ਜਾ ਸਕੇ।
ਇਸ ਮੌਕੇ ਤੇ ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਪ੍ਰੇਮ ਕੁਮਾਰ ਅਮਲੋਹ, ਰਮੇਸ਼ ਕੁਮਾਰ ਗੁਪਤਾ, ਭੂਸ਼ਨ ਸੂਦ, ਧਰਮਵੀਰ ਗੋਇਲ ਦੀ ਅਗਵਾਈ ਵਿੱਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਉਹਨਾਂ ਨਾਲ ਆਈ ਸਮੱੁਚੀ ਸੀਨੀ ਲੀਡਰਸ਼ਿਪ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਰਾਜੂ ਖੰਨਾ ਵੱਲੋਂ ਗਊਸ਼ਾਲਾ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਨੂੰ ਕੰਬਲ ਵੀ ਜਿੱਥੇ ਵੰਡੇ ਗਏ ਉੱਥੇ ਗਊਆਂ ਨੂੰ ਹਰਾ ਚਾਰਾ ਪਾਕੇ ਪੂਜਾ ਅਰਚਨਾ ਵੀ ਕੀਤੀ ਗਈ। ਇਸ ਮੌਕੇ ਤੇ ਪੰਡਿਤ ਰੋਸ਼ਨ ਲਾਲ, ਗੋਗੀ ਚਾਵਲਾ, ਜਿਲਾ ਸੀਨੀ ਮੀਤ ਪ੍ਰਧਾਨ ਐਡ ਸ਼ੀਤਲ ਸ਼ਰਮਾ, ਸੀਨੀ ਮੀਤ ਪ੍ਰਧਾਨ ਰਾਜਨ ਅਰੋੜਾ, ਜਿਲਾ ਸੀਨੀ ਮੀਤ ਪ੍ਰਧਾਨ ਗੁਰਨਾਮ ਪੁਰੀ, ਸ਼ਹਿਰੀ ਪ੍ਰਧਾਨ ਯੂਥ ਵਿੰਗ ਪੰਕਜ ਅਰੋੜਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਡਾ ਅਰਜਨ ਸਿੰਘ, ਕੋਂਸਲਰ ਬਲਤੇਜ ਸਿੰਘ, ਕਿਸਾਨ ਆਗੂ ਹਰਵਿੰਦਰ ਸਿੰਘ ਬਿੰਦਾ, ਐਡ ਚਰਨਜੀਤ ਸਿੰਘ ਗੋਲਡੀ, ਗੁਰਜੀਤ ਸਿੰਘ ਧੀਮਾਨ, ਗੁਰਪ੍ਰੀਤ ਸਿੰਘ ਗੁਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਸੰਗਤਾਂ ਹਾਜਰ ਸਨ।

