ਪਟਿਆਲਾ

“ਸਾਂਸ” ਪ੍ਰੋਗਰਾਮ ਤਹਿਤ ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਜਾਂਚ ਸਬੰਧੀ ਮੈਡੀਕਲ ਅਫਸਰਾਂ ਨੂੰ ਦਿੱਤੀ ਟਰੇਨਿੰਗ।

ਪਟਿਆਲਾ 11 ਨਵੰਬਰ (ਮਧੂਸਾਰ ਬਿਊਰੋ) ਬੱਚਿਆ ਵਿਚ ਨਿਮੋਨੀਆ ਦੀ ਜਲਦ ਪਛਾਣ ਕਰਕੇ ਉਨ੍ਹਾ ਦੇ ਤੁਰੰਤ ਇਲਾਜ਼ ਲਈ ਸਾਂਸ” ਪ੍ਰੋਗਰਾਮ ਤਹਿਤ ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ ਦੇ ਦਿਸ਼ਾ ਨਿਰਦੇਸ਼ਾ ਤੇਂ ਜਿਲ਼ਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵਲੋਂ ਮੈਡੀਕਲ ਅਫਸਰਾਂ ਦੀ ਇੱਕ ਰੋਜਾ ਟਰੇਨਿੰਗ ਕੀਤੀ ਗਈ ।

ਇਸ ਟ੍ਰੇਨਿੰਗ ਵਿਚ ਅਧੀਨ ਆਉਂਦੀਆ ਸਿਹਤ ਸੰਸਥਾਂਵਾ ਦੇ 30 ਦੇ ਕਰੀਬ ਬੱਚਿਆਂ ਦੇ ਮਾਹਰ ਡਾਕਟਰਾਂ ਅਤੇ ਮੈਡੀਕਲ ਅਫਸਰਾਂ ਵਲੋਂ ਮੂਲੀਅਤ ਕੀਤੀ ਗਈ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਬੱਚਿਆਂ ਵਿੱਚ ਨਿਮੋਨੀਆ ਦੇ ਦੋਰਾਣ ਕੋਰੋਨਾ ਸੰਕਰਮਣ ਜਿਆਦਾ ਹੋਣ ਦੀਆਂ ਸੰਭਾਵਨਾਂਵਾ ਨੂੰ ਦੇਖਦੇ ਹੋਏ ਪੰਜਾਬ ਰਾਜ ਵਿਚ “ਸਾਂਸ” ( ਸੋਸ਼ਲ ਅਵੈਅਰਨੈਸ ਐਂਡ ਐਕਸ਼ਨ ਟੂ ਨਿਉਟਰੀਲਾਈਜ ਨਿਮੋਨੀਆ ਸਕਸੈਸਫੁਲੀ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਜਾਂਚ ਕਰਕੇ ਪ੍ਰਭਾਵਤ ਬੱਚਿਆਂ ਦਾ ਜਲਦ ਇਲਾਜ ਸ਼ੁਰੂ ਕੀਤਾ ਜਾ ਸਕੇ ਅਤੇ ਨਿਮੋਨੀਆ ਕਾਰਣ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਿਮੋਨਿਆਂ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ ਅਤੇ 5 ਸਾਲ ਤੋ ਘੱਟ ਉਮਰ ਦੇ ਬੱਚਿਆ ਦੀ ਮੌਤ ਦਾ ਸਭ ਤੋ ਵੱਡਾ ਕਾਰਨ ਹੈ ਇਸ ਲਈ ਬੱਚਿਆਂ ਚ ਨਿਮੋਨੀਆ ਦੇ ਲੱਛਣ ਹੋਣ ਤੇ ਘਰੇਲੂ ਇਲਾਜ਼ ਵਿਚ ਸਮਾਂ ਨਾ ਗਵਾ ਕੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਵਿਚ ਸੰਪਰਕ ਕੀਤਾ ਜਾਵੇ। ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਇਸ ਪ੍ਰੋਗਰਾਮ ਤਹਿਤ ਬੱਚਿਆਂ ਵਿਚ ਨਿਮੋਨੀਆ ਦੀ ਜਲਦ ਪਹਿਚਾਣ ਸਬੰਧੀ ਸਟੇਟ ਤੋਂ ਪ੍ਰਾਪਤ ਮਲਟੀਮੀਡੀਆ ਪਲਸ ਆਕਸੀਮੀਟਰ ਨੁੰ ਅਪਰੇਟ ਕਰਨ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਇਹ ਪਲਸ ਆਕਸੀਮੀਟਰਾ ਦੀ ਵੰਡ ਜਿਲ੍ਹੇ ਦੇ ਜਿਲ੍ਹਾ ਹਸਪਤਾਲ, ਸਬ ਡਵੀਜਨ ਹਸਪਤਾਲ, ਕਮਿਉਨਿਟੀ ਸਿਹਤ ਕੇਂਦਰ, ਪ੍ਰਾਇਮਰੀ ਸਿਹਤ ਕੇਂਦਰਾਂ ਵਿਚ ਕੀਤੀ ਗਈ ਹੈ।ਇਸ ਪਲਸ ਆਕਸੀਮੀਟਰ ਨਾਲ ਕੁਝ ਸੈਕਿੰਡ ਵਿੱਚ ਹੀ ਬੱਚਿਆਂ ਦਾ ਰੈਸਪਾਈਰੇਟਰੀ ਦਰ,ਆਕਸੀਜਨ ਸੈਚੁਰੇਸ਼ਨ ਅਤੇ ਪਲਸ ਰੇਟ ਦਾ ਪਤਾ ਲਗ ਜਾਂਦਾ ਹੈ

ਜਿਸ ਦੇ ਅਧਾਰ ਤੇਂ ਬੱਚੇ ਵਿੱਚ ਨਿਮੋਨੀਆ ਹੋਣ ਤੇ ਉਸ ਦਾ ਜਲਦ ਇਲਾਜ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਹਨਾਂ ਡਾਕਟਰਾ ਵਲੋਂ ਆਉਂਦੇ ਦਿਨਾਂ ਵਿਚ ਅਧੀਨ ਆਉਂਦੇ ਸਾਰੇ ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਦੀ ਵੀ ਟ੍ਰੇਨਿੰਗ ਕੀਤੀ ਜਾਵੇਗੀ। ਇਸ ਟ੍ਰੇਨਿੰਗ ਦੋਰਾਨ “ਸਾਂਸ” ਪ੍ਰੋਗਰਾਮ ਸਬੰਧੀ ਸਟੇਟ ਪੱਧਰ ਤੋ ਟ੍ਰੇਨਿੰਗ ਲੈ ਕੇ ਆਏ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ, ਬੱਚਿਆਂ ਦੇ ਮਾਹਰ ਡਾ.ਰਚਨਾ ਅਤੇ ਡਾ. ਅਸ਼ੀਸ਼ ਗਰਗ ਵਲੋਂ ਵਿਸਥਾਰ ਵਿਚ ਟੇ੍ਰਨਿੰਗ ਦਿੱਤੀ ਗਈ।ਇਸ ਟ੍ਰੇਨਿੰਗ ਵਿਚ ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਬੀ.ਸੀ.ਸੀ. ਕੋਡੀਨੇਟਰ ਜਸਵੀਰ ਕੌਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *