ਸਿਹਤ ਕੇਂਦਰ ਕੌਲੀ ਵਿਖੇ ਵਿਸ਼ਵ ਨਿਮੂਨੀਆ ਦਿਵਸ ਮਨਾ ਕੇ ਬੱਚਿਆਂ `ਚ ਨਿਮੋਨੀਆ ਦੀ ਜਲਦ ਜਾਂਚ ਸਬੰਧੀ ਫੀਲਡ ਸਟਾਫ ਨੂੰ ਦਿੱਤੀ ਸਿਖਲਾਈ
ਪਟਿਆਲਾ, 12 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਰੰਜ਼ਨਾ ਸ਼ਰਮਾ ਦੀ ਅਗਵਾਈ ਵਿੱਚ ਵਿਸ਼ਵ ਨਿਮੂਨੀਆ ਦਿਵਸ ਦੇ ਸਬੰਧ `ਚ ਬੱਚਿਆ ਵਿਚ ਨਿਮੋਨੀਆ ਦੀ ਜਲਦ ਪਛਾਣ ਕਰਕੇ ਉਨ੍ਹਾ ਦੇ ਤੁਰੰਤ ਇਲਾਜ਼ ਲਈ “ਸਾਂਸ” ਪ੍ਰੋਗਰਾਮ ਤਹਿਤ 1 ਰੋਜ਼ਾ ਸਿਖਲਾਈ ਪ੍ਰੋਗਰਾਮ ਰੱਖਿਆ ਗਿਆ।
ਇਸ ਮੌਕੇ ਮੈਡਕੀਲ ਅਫਸਰ ਡਾ. ਰੀਨਾ ਗੋਇਲ ਤੇ ਡਾ. ਜ਼ਸਪ੍ਰੀਤ ਕੌਰ ਨੇ ਦੱਸਿਆ ਕਿ ਬੱਚਿਆਂ ਵਿੱਚ ਨਿਮੋਨੀਆ ਦੇ ਦੋਰਾਣ ਕੋਰੋਨਾ ਸੰਕਰਮਣ ਜਿਆਦਾ ਹੋਣ ਦੀਆਂ ਸੰਭਾਵਨਾਂਵਾ ਨੂੰ ਦੇਖਦਿਆਂ “ਸਾਂਸ” (ਸੋਸ਼ਲ ਅਵੈਅਰਨੈਸ ਐਂਡ ਐਕਸ਼ਨ ਟੂ ਨਿਉਟਰੀਲਾਈਜ ਨਿਮੋਨੀਆ ਸਕਸੈਸਫੁਲੀ) ਪ੍ਰੋਗਰਾਮ ਤਹਿਤ ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਜਾਂਚ ਕਰਕੇ ਪ੍ਰਭਾਵਤ ਬੱਚਿਆਂ ਦਾ ਜਲਦ ਇਲਾਜ ਸ਼ੁਰੂ ਕੀਤਾ ਸਕੇਗਾ ਤਾਂ ਜ਼ੋ ਨਿਮੋਨੀਆ ਕਾਰਣ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਿਮੋਨਿਆਂ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆ ਦੀ ਮੌਤ ਦਾ ਸਭ ਤੋ ਵੱਡਾ ਕਾਰਨ ਹੈ। ਇਸ ਲਈ ਬੱਚਿਆਂ ਵਿਚ ਨਿਮੋਨੀਆ ਦੇ ਲੱਛਣ ਹੋਣ ਤੁਰੰਤ ਨੇੜਲੇ ਸਰਕਾਰੀ ਸਿਹਤ ਸੰਸਥਾ ਵਿੱਚ ਲਿਆਂਦਾ ਜਾਵੇ।
ਮੈਡੀਕਲ ਅਫਸਰ ਡਾ: ਮੁਹੰਮਦ ਸਾਜਿਦ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਬੱਚਿਆਂ ਵਿਚ ਨਿਮੋਨੀਆ ਦੀ ਜਲਦ ਪਹਿਚਾਣ ਲਈ ਮਲਟੀਮੀਡੀਆ ਪਲਸ ਆਕਸੀਮੀਟਰ ਦੀ ਸਹੀ ਵਰਤੋ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪਲਸ ਆਕਸੀਮੀਟਰ ਨਾਲ ਕੁਝ ਸੈਕਿੰਡ ਵਿੱਚ ਹੀ ਬੱਚਿਆਂ ਦਾ ਰੈਸਪਾਈਰੇਟਰੀ ਦਰ, ਆਕਸੀਜਨ ਸੈਚੁਰੇਸ਼ਨ ਅਤੇ ਪਲਸ ਰੇਟ ਦਾ ਪਤਾ ਲੱਗ ਜਾਂਦਾ ਹੈ।
ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ “ਸਾਂਸ” ਪ੍ਰੋਗਰਾਮ ਤਹਿਤ ਜਲਦ ਬੱਚਿਆਂ ਵਿੱਚ ਨਿਮੋਨੀਆ ਹੋਣ ਤੇ ਉਸ ਦਾ ਜਲਦ ਇਲਾਜ਼ ਸ਼ੁਰੂ ਕੀਤਾ ਜਾਵੇਗਾ। ਜਿਸਦੇ ਚਲਦਿਆਂ ਅੱਜ ਸਿਹਤ ਕੇਂਦਰ ਕੌਲੀ ਵਿਖੇ ਪੈਰਾ-ਮੈਡੀਕਲ ਸਟਾਫ ਤੇ ਆਸ਼ਾ ਵਰਕਰਾਂ ਨੂੰ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਪਿੰਡ ਪੱਧਰਤੇ ਨਿਮੂਨੀਆਂ ਦੇ ਲੱਛਣਾਂ ਵਾਲੇ ਬੱਚਿਆਂ ਦੀ ਪਹਿਚਾਣ ਕਰਕੇ ਜਲਦ ਇਲਾਜ਼ ਦੇ ਲਈ ਸਰਕਾਰੀ ਸਿਹਤ ਕੇਂਦਰਾਂ ਵਿੱਚ ਭੇਜਿਆ ਜਾ ਸਕੇ। ਇਸ ਮੌਕੇ ਐਲ.ਐਚ.ਵੀ ਪੂਨਮ ਵਾਲੀਆ, ਦੀਪ ਸਿੰਘ ਸਮੇਤ ਹੋਰ ਹਾਜਰ ਸਨ।

