ਕਾਂਗਰਸ ਸਰਕਾਰ ਨੇ ਝੂਠੇ ਵਾਅਦੇ ਕਰਕੇ ਹਰ ਵਰਗ ਨਾਲ ਧੋਖਾ ਕੀਤਾ – ਰਾਜੂ ਖੰਨਾ
ਸੱੁਖਾ ਸਿੰਘ ਕਲੋਨੀ ਵਿੱਚ ਹੋਈ ਭਰਵੀਂ ਮੀਟਿੰਗ, ਰਾਜੂ ਖੰਨਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਪਰਿਵਾਰ ਆਪ ਤੇ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ।
ਮੰਡੀ ਗੋਬਿੰਦਗੜ, 12 ਨਵੰਬਰ,(ਮਧੂਸਾਰ ਬਿਊਰੋ) ਪੰਜਾਬ ਦੀ ਕਾਂਗਰਸ ਸਰਕਾਰ ਨੇ ਝੂਠੇ ਵਾਅਦੇ ਕਰਕੇ ਹਰ ਵਰਗ ਨਾਲ ਧੋਖਾ ਹੀ ਨਹੀਂ ਕੀਤਾ ਸਗੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਵੱਡਾ ਖਿਲਵਾੜ ਕੀਤਾ ਹੈ। ਜਿਸ ਲਈ ਸੂਬੇ ਦੇ ਲੋਕ ਕਾਂਗਰਸ ਪਾਰਟੀ ਨੂੰ 2022 ਵਿੱਚ ਮੁਆਫ ਨਹੀਂ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪ੍ਰਵਾਸੀ ਵਿੰਗ ਦੇ ਜਿਲਾ ਸੀਨੀ ਮੀਤ ਪ੍ਰਧਾਨ ਰਣਜੀਤ ਸ਼ਰਮਾ ਵੱਲੋਂ ਸੁੱਖਾ ਸਿੰਘ ਕਲੋਨੀ ਮੰਡੀ ਗੋਬਿੰਦਗੜ ਵਿਖੇ ਕਰਵਾਈ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਝੂਠੇ ਵਾਅਦਿਆਂ ਤੇ ਆਮ ਆਦਮੀ ਪਾਰਟੀ ਦੇ ਕੂੜ ਪ੍ਰਚਾਰ ਤੋਂ ਤੰਗ ਆਕੇ ਵੱਡੀ ਗਿਣਤੀ ਪਰਿਵਾਰਾਂ ਵੱਲੋਂ ਰਾਜੂ ਖੰਨਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਵੀ ਕੀਤੀ ਗਈ।

ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਰਕਾਰ ਬਣਨ ਸਮੇਂ ਲੋਕਾਂ ਨਾਲ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਜਿਹਨਾਂ ਵਿੱਚੋਂ ਕਾਂਗਰਸ ਸਰਕਾਰ ਵੱਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਚਾਹੇ ਘਰ ਘਰ ਨੌਕਰੀ ਦੀ ਗੱਲ ਹੋਵੇ, ਚਾਹੇ 2500 ਰੁਪਏ ਬੇਰੁਜਗਾਰੀ ਭੱਤੇ ਦੀ ਗੱਲ ਹੋਵੇ, ਚਾਹੇ ਮੁਕੰਮਲ ਕਰਜਾ ਮੁਆਫੀ ਦੀ ਗੱਲ ਹੋਵੇ, ਚਾਹੇ 2000 ਰੁਪਏ ਬੁਢਾਪਾ ਪੈਨਸ਼ਨ ਦੀ ਗੱਲ ਹੋਵੇ, ਚਾਹੇ ਆਟਾ ਦਾਲ ਸਕੀਮ ਦੇ ਨਾਲ ਦੇਸੀ ਘੀ ਖੰਡ ਚਾਹ ਪੱਤੀ ਦੀ ਗੱਲ ਹੋਵੇ। ਇਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਜੋ ਵੱਡੇ ਵੱਡੇ ਝੂਠ ਦੇ ਪ੍ਰਚਾਰ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਕੂੜ ਪ੍ਰਚਾਰ ਰਾਹੀਂ ਰਾਜਸੀ ਪਾਰਟੀਆਂ ਨੂੰ ਭੰਡ ਕੇ ਸੱਤਾ ਹਾਂਸਿਲ ਕਰਨੀ ਚਾਹੁੰਦੇ ਹਨ, ਉਹਨਾਂ ਦੀਆਂ ਲੁੰਬੜ ਚਾਲਾਂ ਤੋਂ ਵੀ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ। ਜਿਹਨਾਂ ਨੂੰ 2022 ਵਿੱਚ ਵੱਡੀ ਮਾਤ ਦੇਕੇ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਕੇ ਇਤਿਹਾਸ ਸਿਰਜਣਗੇ।
ਇਸ ਮੌਕੇ ਤੇ ਸੁੱਖਾ ਸਿੰਘ ਕਲੋਨੀ ਦੇ ਵਾਸੀਆਂ ਵੱਲੋਂ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੀਟਿੰਗ ਨੂੰ ਜੱਥੇ ਕੁਲਵਿੰਦਰ ਸਿੰਘ ਭੰਗੂ, ਸਰਕਲ ਪ੍ਰਧਾਨ ਬੀਬੀ ਰੁਪਿੰਦਰ ਕੌਰ, ਸੀਨੀ ਆਗੂ ਵਿਨੋਦ ਗੁੱਜਰ, ਅਜੀਤ ਸਿੰਘ ਬੰਟੀ, ਬੀਬੀ ਉਸ਼ਾ ਸਿੰਘ, ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ, ਪ੍ਰਧਾਨ ਡਾ ਬਲਬੀਰ ਸਿੰਘ ਡਡਹੇੜੀ, ਸਰਕਲ ਯੂਥ ਪ੍ਰਧਾਨ ਦਰਸ਼ਨ ਸਿੰਘ ਨਸਰਾਲੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ 2022 ਚ ਸਰਕਾਰ ਬਣਨ ਤੇ ਲਾਗੂ ਕੀਤੇ ਜਾਣ ਵਾਲੇ 13 ਨੁਕਾਤੀ ਪ੍ਰੋਗਰਾਮਾਂ ਦੇ ਪੈਂਫਲੇਟ ਵੀ ਵੰਡੇ ਗਏ। ਇਸ ਮੌਕੇ ਤੇ ਸੀਨੀ ਆਗੂ ਹਰਪਿੰਦਰ ਸਿੰਘ ਭੁਰਾ, ਰਮੇਸ਼ ਕੁਮਾਰ ਮੰਡੀ, ਕਿਸਾਨ ਆਗੂ ਹਰਵਿੰਦਰ ਸਿੰਘ ਬਿੰਦਾ, ਗੁਰਜੀਤ ਸਿੰਘ ਮੰਗਾ, ਸੁਖਦੇਵ ਸਿੰਘ, ਹੈਪੀ ਮੰਡੀ, ਯੂਥ ਆਗੂ ਸਹਿਜਪ੍ਰੀਤ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਕੌਰ, ਬੀਬੀ ਇੰਦੂ, ਪਰਮਜੀਤ ਸਿੰਘ, ਬਲਜੀਤ ਸਿੰਘ, ਓਮ ਪ੍ਰਕਾਸ਼, ਜੱਥੇ ਮਹਿੰਦਰ ਸਿੰਘ, ਪ੍ਰਵਾਸੀ ਆਗੂ ਅਰੂਣ ਜੈਸਵਾਲ, ਨਰੈਣ ਤਿਵਾੜੀ, ਮਮਤਾ ਸ਼ਾਹ, ਮਾਲਾ ਮੋਰੀਆ, ਜੈ ਰਾਮ, ਬੀਬੀ ਮਨਜੀਤ ਕੌਰ ਬੱਬੁ, ਬੀਬੀ ਜਸਵੀਰ ਕੌਰ, ਸੁਨੀਤਾ ਰਾਣੀ, ਮਨਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੁੱਖਾ ਸਿੰਘ ਕਲੋਨੀ ਦੇ ਵਾਸੀ ਹਾਜਰ ਸਨ।

