4 ਦਸੰਬਰ ਦੀ ਅਮਲੋਹ ਰੈਲੀ ਇਤਿਹਾਸ ਸਿਰਜੇਗੀ:– ਰਾਜੂ ਖੰਨਾ।
ਰੈਲੀ ਨੂੰ ਲੈਕੇ ਹਲਕੇ ਅੰਦਰ ਭਾਰੀ ਉਤਸ਼ਾਹ।
ਸ਼ਰਧਾ ਸਿੰਘ ਛੰਨਾ ਦਾ ਜਰਨਲ ਸਕੱਤਰ ਕਿਸਾਨ ਵਿੰਗ ਬਣਨ ਤੇ ਕੀਤਾ ਹਲਕੇ ਦੀ ਲੀਡਰਸ਼ਿਪ ਨੇਂ ਵਿਸ਼ੇਸ਼ ਸਨਮਾਨ।
ਅਮਲੋਹ,26 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ 4 ਨਵੰਬਰ ਨੂੰ ਹਲਕਾ ਅਮਲੋਹ ਅੰਦਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਣ ਵਾਲੀ ਰੈਲੀ ਇਤਿਹਾਸ ਸਿਰਜੇਗੀ। ਕਿਉਂਕਿ ਹੋਣ ਵਾਲੀ ਰੈਲੀ ਸਬੰਧੀ ਹਲਕੇ ਦੇ ਵਰਕਰਾਂ ਤੇ ਆਗੂਆਂ ਵਿੱਚ ਵਧੇਰੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਨਵਨਿਯੁਕਤ ਸੂਬਾ ਜਨਰਲ ਸਕੱਤਰ ਸ਼ਰਧਾ ਸਿੰਘ ਛੰਨਾ ਦਾ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈਕੇ ਕਿ ਸਨਮਾਨ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ 4 ਦਸੰਬਰ ਦੀ ਰੈਲੀ ਵਿੱਚ ਜਿਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ ਉਥੇ ਅਕਾਲੀ ਬਸਪਾ ਗੱਠਜੋੜ ਦੀ ਸੀਨੀਅਰ ਲੀਡਰਸ਼ਿਪ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇਗੀ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬੱਤਰ ਹੋ ਚੁੱਕੇ ਹਨ।
ਜੋ ਫੋਕੇ ਐਲਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਜਾ ਰਹੇ ਹਨ।ਉਹ ਸਿਰਫ ਤੇ ਸਿਰਫ ਹਵਾ ਵਿੱਚ ਤੀਰ ਹੀ ਹਨ। ਚੰਨੀ ਵੱਲੋਂ ਕੀਤੇ ਗਏ ਐਲਾਨਾਂ ਵਿੱਚੋਂ ਇੱਕ ਐਲਾਨ ਦਾ ਨੋਟੀਫਿਕੇਸ਼ਨ ਨਹੀ ਕੀਤਾ ਗਿਆ। ਸਗੋਂ ਐਲਾਨਾਂ ਦੀ ਝੜੀ ਲਗਾਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਿਸ ਤੋਂ ਲੋਕ ਭਲੀ ਭਾਂਤ ਜਾਣੂ ਹਨ। ਰਾਜੂ ਖੰਨਾ ਨੇ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਇਹ ਪਾਰਟੀ ਆਪਣੇ ਐਮ ਐਲ ਏ ਤਾ ਸਾਭ ਨਹੀ ਸਕੀ।ਗੱਲਾ ਪੰਜਾਬ ਨੂੰ ਸਾਂਭਣ ਦੀਆਂ ਕਰ ਰਹੀ ਹੈ। ਜਿਹਨਾਂ ਦਾ ਵਜੂਦ ਤੇ ਅਧਾਰ ਹੁਣ ਖਤਮ ਹੋ ਚੁੱਕਾ ਹੈ। ਤੇ 2022 ਵਿੱਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲੋਕ ਹਿਤੈਸ਼ੀ ਸਰਕਾਰ ਦਾ ਗਠਨ ਕਰਨ ਜਾ ਰਹੇ ਹਨ। ਰਾਜੂ ਖੰਨਾ ਨੇ ਹਲਕਾ ਅਮਲੋਹ ਦੀਆਂ ਸਮੁੱਚੀਆਂ ਸੰਗਤਾ ਨੂੰ ਅਪੀਲ ਕੀਤੀ ਕਿ ਉਹ 4 ਨਵੰਬਰ ਨੂੰ ਹਲਕਾ ਅਮਲੋਹ ਦੀ ਹੋਣ ਜਾ ਰਹੀ ਭਰਵੀਂ ਰੈਲੀ ਵਿੱਚ ਵੱਡੀ ਗਿਣਤੀ ਸ਼ਾਮਿਲ ਹੋਣ ਤਾ ਜੋ ਰੈਲੀ ਨੂੰ ਇਤਿਹਾਸਕ ਬਣਾਇਆ ਜਾ ਸਕੇ।
ਇਸ ਮੌਕੇ ਤੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਕਿਸਾਨ ਵਿੰਗ ਦੇ ਨਵਨਿਯੁਕਤ ਜਰਨਲ ਸਕੱਤਰ ਸ਼ਰਧਾ ਸਿੰਘ ਛੰਨਾ ਦਾ ਸਮੁੱਚੀ ਲੀਡਰਸ਼ਿਪ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜਤਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਭਿੰਦਰ ਸਿੰਘ,ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯੂਥ ਵਿੰਗ ਵਿੱਕੀ ਮਿੱਤਲ,ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਨਾਜ਼ਰ ਸਿੰਘ ਸੰਤ ਨਗਰ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਡਾ ਅਰਜੁਨ ਸਿੰਘ,ਕਾਹਨ ਸਿੰਘ ਝੰਬਾਲਾ, ਕੁਲਜੀਤ ਸਿੰਘ ਨਰੈਣਗੜ, ਸੁਖਚੈਨ ਸਿੰਘ ਦੀਵਾ, ਗੁਰਜੀਤ ਸਿੰਘ ਕੋਟਲਾ, ਕਿਸਾਨ ਆਗੂ ਹਰਵਿੰਦਰ ਸਿੰਘ ਬਿੰਦਾ,ਡਾ ਕੇਸਰ ਸਿੰਘ ਸੇਖੋਂ, ਪ੍ਰਧਾਨ ਹਰਭਜਨ ਸਿੰਘ ਅਮਲੋਹ,ਪਾਲ ਸਿੰਘ ਸਾਬਕਾ ਸਰਪੰਚ ਖੁੰਮਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।

