ਪਟਿਆਲਾ ਦਿਹਾਤੀ ਹਲਕੇ ਦੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਮਿੰਟਾ ਦੇ ਹੱਕ ਵਿਚ ਕੀਤੀ ਅਵਾਜ਼ ਬੁਲੰਦ
ਪਾਰਟੀ ਜਿਹੜੀ ਜਿੰਮੇਵਾਰੀ ਲਗਾਏਗੀ ਉਸ ’ਤੇ ਠੋਕ ਕੇ ਪਹਿਰਾ ਦੇਵਾਂਗਾ : ਮਿੰਟਾ
ਪਟਿਆਲਾ,13 ਨਵੰਬਰ (ਰਮਨਦੀਪ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵਿਚ ਪਟਿਆਲਾ ਦਿਹਾਤੀ ਹਲਕੇ ਰਾਜਨੀਤਕ ਸਮੀਕਰਨ ਬੜੀ ਤੇਜੀ ੰਨਾਲ ਉਸ ਸਮੇਂ ਬਦਲੇ ਜਦੋਂ ਹਲਕੇ ਦੇ ਹਜ਼ਾਰਾਂ ਵੋਟਰਾਂ ਨੇ ਫੈਕਟਰੀ ਏਰੀਆ ਵਿਖੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦੇ ਮੈਂਬਰ ਅਤੇ ਚਾਰ ਵਾਰ ਕੌਂਸਲਰ ਰਹਿ ਚੁੱਕੇ ਸੁਖਵਿੰਦਰਪਾਲ ਸਿੰਘ ਮਿੰਟਾ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ। ਪਰ ਪਾਰਟੀ ਵੱਲੋਂ ਹੋਰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਲੋਕ ਪਹਿਲਾਂ ਨਾਲੋ ਵੀ ਜਿਆਦਾ ਜੋਸ਼ ਵਿਚ ਆਏ ਅਤੇ ਮਿੰਟਾ ਦੇ ਹੱਕ ਵਿਚ ਨਾਅਰੇਬਾਜੀ ਕੀਤੀ।

ਹਲਕੇ ਦੇ ਵੋਟਰਾਂ ਵੱਲੋਂ ਪਹਿਲਾਂ ਗੁਰੂ ਘਰ ਵਿਚ ਅਰਦਾਸ ਕੀਤੀ ਗਈ ਅਤੇ ਫੇਰ ਐਲਾਨ ਕੀਤਾ ਕਿ ਹਮੇਸ਼ਾਂ ਹਲਕੇ ਦੇ ਲੋਕਾਂ ਨਾਲ ਹਰ ਮਸਲੇ ਵਿਚ ਚੱਟਾਨ ਵਾਂਗ ਖੜਨ ਵਾਲੇ ਸੁਖਵਿੰਦਰਪਾਲ ਸਿੰਘ ਮਿੰਟਾ ਹੀ ਅਸਲ ਲੋਕ ਸੇਵਕ ਹਨ। ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਹਰ ਲੜਾਈ ਛਾਤੀ ਡਾਹ ਕੇ ਲੜੀ। ਭਾਵੇਂ ਉਹ ਮੱਛੀ ਮਾਰਕੀਟ ਨੂੰ ਸ਼ਿਫਟ ਕਰਵਾਉਣ ਦੀ ਸੀ, ਗੰਦਗੀ ਦੇ ਢੇਰ ਹਟਾਉਣ ਦੀ ਹੋਵੇ, ਨਾਜਾਇਜ਼ ਟਾਵਰਾਂ ਨੂੰ ਇਲਾਕੇ ਵਿਚੋਂ ਹਟਾਉਣ ਦੀ ਹੋਵੇ, ਲੋਕ ਹਿੱਤ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਨ ਵਾਲੇ, ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੀ ਹੋਵੇ ਜਾਂ ਕੋਰੋਨਾ ਕਾਲ ਵਿਚ ਜਦੋਂ ਕੋਈ ਘਰ ਤੋਂ ਬਾਹਰ ਨਹੀਂ ਨਿਕਲ ਰਿਹਾ ਤਾਂ ਸ੍ਰ.ਮਿੰਟਾ ਭੁੱਖ ਨਾਲ ਜੁੂਝ ਰਹੇ ਲੋਕਾਂ ਲਈ ਘਰ ਤੋਂ ਬਾਹਰ ਆਏ ਅਤੇ ਤਿੰਨ ਮਹੀਨੇ ਲਗਾਤਾਰ ਲੰਗਰ ਹੀ ਨਹੀਂ ਚਲਾਇਆ ਸਗੋਂ ਲੋਕਾਂ ਦੇ ਘਰਾਂ ਤੱਕ ਖਾਣਾ ਪਹੁੰਚਾਇਆ। ਅਹਿਮ ਗੱਲ ਇਹ ਸੀ ਕਿ ਇਸ ਂੲਕੱਠ ਵਿਚ ਹਰ ਵਰਗ ਅਤੇ ਹਰ
ਧਰਮ ਦੇ ਲੋਕ ਖੁਲ ਦਿਲੀ ਨਾਲ ਪਹੁੰਚੇ। ਲੋਕਾਂ ਵਿਚ ਆਪਣਾ ਹਰਮਨ ਪਿਆਰਾ ਉਮੀਦਵਾਰ ਦੇਖਣ ਦੀ ਚਾਹ ਨਜ਼ਰ ਆ ਰਹੀ ਸੀ। ਕਿਉਂਕਿ ਸੁਖਵਿੰਦਰਪਾਲ ਸਿੰਘ ਮਿੰਟਾ ਲਗਾਤਾਰ ਚਾਰ ਵਾਰ ਚੋਣ ਲੜ ਕੇ ਤਿੰਨ ਵਾਰ ਕੌਸਲਰ ਰਹੇ ਅਤੇ ਉਨ੍ਹਾਂ ਦੇ ਪਿਤਾ ਸ੍ਰ. ਰਜਿੰਦਰ ਸਿੰਘ ਕਾਹਲੋਂ ਵੀ ਲਗਭਗ 30 ਸਾਲ ਰਾਜਨੀਤੀ ਵਿਚ ਰਹੇ ਅਤੇ ਦੋਨਾ ਪਿਤਾ ਅਤੇ ਪੁੱਤਰ ਨਾਲ ਸਮੁੱਚੇ ਹਲਕੇ ਦੇ ਲੋਕਾਂ ਨਾਲ ਪਰਿਵਾਰਕ ਸਾਂਝ ਹੈ। ਲੋਕਾਂ ਨੇ ਇੱਕ ਸੁਰ ਵਿਚ ਸੁਖਵਿੰਦਰਪਾਲ ਸਿੰਘ ਮਿੰਟਾ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ਲੋਕਾਂ ਦੇ ਉਮੜੇ ਹਜੂਮ ਨੂੰ ਸੰਬੋਧਨ ਕਰਦਿਆਂ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਕਿਹਾ ਕਿ ਪਟਿਆਲਾ ਦਿਹਾਤੀ ਹਲਕਾ ਮੇਰਾ ਪਰਿਵਾਰ ਹੈ ਅਤੇ ਉਹ ਬਿਨ੍ਹਾਂ ਕਿਸੇ ਸਵਾਰਥ ਦੇ ਇਥੇ ਪਹੁੰਚੇ ਲੋਕ ਅਤੇ ਪਾਰਟੀ ਉਨ੍ਹਾਂ
ਦੀ ਜਿਥੇ ਡਿਉੁਟੀ ਲਗਾਉਣਗੇ ਉਹ ਉਸ ’ਤੇ ਠੋਕ ਕੇ ਪਹਿਰਾ ਦੇਣਗੇ। ਪਾਰਟੀ ਦਾ ਹਰ ਫੈਸਲਾ ਉਨ੍ਹਾਂ ਦੇ ਸਿਰ ਮੱਥੇ ‘ਤੇ ਹੈ, ਉਹ ਅਤੇ ਉਨ੍ਹਾਂ ਦੇ ਸਮਰਥਕ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ਜਿਥੇ ਉਨ੍ਹਾਂ ਦਾ ਡਿਊੁਟੀ ਲਗਾਏਗੀ ਉਹ ਉਸ ਡਿਉਟੀ ਨੂੰ ਤਨਦੇਹੀ ਨਾਲ ਨਿਭਾਉਣਗੇ। ਸ੍ਰ. ਮਿੰਟਾ ਨੇ ਵੀ ਸਪੱਸ਼ਟ ਕੀਤਾ ਕਿ ਇਹ ਇਕੱਠ ਉਨ੍ਹਾਂ ਨੇ ਟਿਕਟ ਐਲਾਨ ਕਰਨ ਤੋਂ ਪਹਿਲਾਂ ਰੱਖ ਕੇ ਟਿਕਟ ਦੀ ਦਾਅਵੇਦਾਰੀ ਪੇਸ਼ ਕਰਨ ਲਈ ਰੱਖਿਆ ਸੀ। ਇਸ ਮੌਕੇ ਹਲਕੇ ਦੇ ਸਮੁੰਹ ਪਿੰਡਾਂ ਦੇ ਪੰਚ, ਸਰਪੰਚ, ਸ਼ਹਿਰੀ ਇਲਾਕੇ ਸਾਬਕਾ ਕੌਂਸਲਰ, ਇਲਾਕੇ ਦੀਆਂ ਧਾਰਮਿਕ, ਸਮਾਜਿਕ ਸੰਗਠਨਾ ਦੇ ਆਗੂ, ਆੜ੍ਹਤੀ ਐਸੋਸੀਏਸ਼ਨ, ਇੰਡਸਟਰੀ ਐਸੋਸੀਏਸ਼ਨ, ਪ੍ਰਾਪਰਟੀ ਡੀਲਰ ਐਸੋਸੀਏਸ਼ਨ, ਵੱਖ ਵੱਖ ਬਿਰਾਦਰੀਆਂ ਦੇ ਪ੍ਰਧਾਨ ਸਹਿਬਾਨ ਤੋਂ ਇਲਾਵਾ ਹਰ ਵਰਗ ਤੋਂ ਲੋਕਾਂ ਨੇ ਇਸ ਇਕੱਠ ਵਿਚ ਸਿਰਕਤ ਕੀਤੀ।

