ਪੰਜਾਬ

ਪੰਜਾਬ ਦੇ ਇੰਜੀਨੀਅਰ ਦੋ ਦਿਨਾਂ ਦੀ ਹੜਤਾਲ ਦੌਰਾਨ ਸਕੱਤਰੇਤ ਵਿਖੇ ਧਰਨੇ ਤੇ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ ਦੇ ਸੱਦੇ ਤੇ ਵੱਖ—ਵੱਖ ਵਿਭਾਗਾਂ ਦੇ ਜੇ.ਈ., ਏ.ਈ. ਪਦ ਉਨਤ ਉੱਪ ਮੰਡਲ ਇੰਜੀਨੀਅਰਜ਼ ਸਮੂਹਿਕ ਛੁੱਟੀਆਂ ਭਰ ਕੇ ਕਲਮ ਛੋੜ ਹੜਤਾਲ ਕਰਦਿਆਂ ਸਕੱਤਰੇਤ ਪਟਿਆਲਾ ਵਿਖੇ ਧਰਨੇ ਤੇ ਬੈਠੇ ਹਨ। ਜਿਸ ਵਿੱਚ ਕੌਂਸਲ ਦੇ ਸੁਬਾਈ ਆਗੂ ਇੰਜੀ: ਨਰਿੰਦਰ ਕੁਮਾਰ ਅਤੇ ਇੰਜੀ: ਕਮਰਜੀਤ ਸਿੰਘ ਮਾਨ ਨੇ ਬੋਲਦਿਆਂ ਦੱਸਿਆ ਕਿ ਪੰਜਾਬ ਦਾ ਸਮੁੱਚਾ ਇੰਜੀਨੀਅਰ ਪਿਛਲੇ ਕਈ ਮਹੀਨਿਆਂ ਤੋਂ ਪੇ — ਕਮਿਸ਼ਨ ਖਿਲਾਫ ਆਪਣੀ ਲੜਾਈ ਲੜ ਰਿਹਾ ਹੈ।

ਜਿਸ ਦੇ ਸਬੰਧ ਵਿੱਚ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਵੱਲੋਂ ਮਿਤੀ 17 ਅਤੇ 18 ਨਵੰਬਰ ਦੋ ਦਿਨ ਕਲਮਛੋੜ ਹੜਤਾਲ ਕਰਦਿਆਂ ਅੱਜ ਪਹਿਲੇ ਦਿਨ ਸਕੱਤਰੇਤ ਪਟਿਆਲਾ ਵਿਖੇ ਧਰਨਾ ਦਿੱਤਾ। ਧਰਨੇ ਦੌਰਾਨ ਇੰਜ: ਗੁਰਜੀਤ ਸਿੰਘ ਅਤੇ ਇੰਜ: ਵਿਨੋਦ ਕੁਮਾਰ ਨੇ ਸੰਬੋਧਨ ਦੌਰਾਨ ਦੱਸਿਆ ਕਿ ਸਮੁੱਚਾ ਇੰਜੀਨੀਅਰ ਵਰਗ ਪੇ ਕਮਿਸ਼ਨ ਦੇ ਨਾਲ ਨਾਲ ਮਿਲ ਰਹੇ ਭੱਤਿਆਂ ਨੂੰ ਬਹਾਲ ਕਰਵਾਉਣ ਲਈ ਵੀ ਲੜਾਈ ਲੜ ਰਿਹੈ ਕਿਉਂਕਿ ਪਿਛਲੇ ਸਮੇਂ ਸਮੁੱਚੇ ਜੇ.ਈ.ਏ.ਈ. ਨੂੰ 30 ਲੀਟਰ ਪੈਟਰੋਲ ਮਿਲ ਰਿਹਾ ਸੀ ਉਹ ਵੀ ਪੰਜਾਬ ਸਰਕਾਰ ਵੱਲੋਂ ਖੋਹ ਲਿਆ ਗਿਆ ਹੈ।

ਉਪਰੋਕਤ ਐਕਸ਼ਨ ਬਾਰੇ ਮਿਲੀ ਜਾਣਕਾਰੀ ਅਨੁਸਾਰ ਕਾਊਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਚੇਅਰਮੈਨ ਇੰਜੀ: ਸੁਖਜਿੰਦਰ ਸਿੰਘ ਲਵਲੀ, ਜਨਰਲ ਸਕੱਤਰ ਇੰਜੀ: ਦਵਿੰਦਰ ਸਿੰਘ ਸੇਖੋ ਅਤੇ ਸੁਬਾਈ ਆਗੂ ਕਰਮਜੀਤ ਸਿੰਘ ਬਿਹਲਾ ਨੇ ਐਲਾਨਦਿਆਂ ਦੱਸਿਆ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਮੰਚ ਤੋਂ ਬੋਲਦਿਆਂ ਇੰਜੀ: ਅਜੈਬੀਰ ਸਿੰਘ ਸਰਾਓ ਅਤੇ ਇੰਜੀ: ਜਸਵੰਤ ਸਿੰਘ ਸੈਣੀ ਨੇ ਕਿਹਾ ਕਿ ਇਸ ਦੋ ਦਿਨਾਂ ਰੋਸ ਧਰਨਿਆਂ ਦੇ ਨਾਲ ਨਾਲ ਮਿਤੀ 22 ਨਵੰਬਰ 2021 ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਸਮੁੱਚੇ ਪੰਜਾਬ ਦੇ ਸਮੂਹ ਵਿਭਾਗਾਂ ਦੇ ਜੇ.ਈ., ਏ.ਈ., ਪਦ ਉਨਤ ਉਪ ਮੰਡਲ ਇੰਜੀਨੀਅਰ ਸ਼ਮੂਲੀਅਤ ਕਰਨਗੇ।

Leave a Reply

Your email address will not be published. Required fields are marked *