ਪੰਜਾਬਪਟਿਆਲਾ

ਆਲੂਆਂ ਤੇ ਝੋਨੇ ਦੇ ਖਰਾਬੇ ਦੇ ਮੁਆਵਜ਼ੇ ਤੇ ਡੀ ੲੇ ਪੀ ਖਾਦ ਦੀ ਸਪਲਾਈ ਨੂੰ ਲੈਕੇ ਰਾਜੂ ਖੰਨਾ ਦੀ ਅਗਵਾਈ ਵਿੱਚ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਦਫ਼ਤਰ ਦਾ ਕੀਤਾ ਗਿਆ ਘਿਰਾਓ।

3000 ਏਕੜ ਆਲੂਆਂ ਦੀ ਫ਼ਸਲ ਤੇ ਝੋਨਾ ਹੋਇਆ ਬਰਬਾਦ,ਨਾ ਗੁਦਾਵਰੀ ਤੇ ਨਾ ਮੁਆਵਜ਼ਾ, ਨਾ ਡੀ ਏ ਪੀ ਖਾਦ, ਖੇਤੀਬਾੜੀ ਮੰਤਰੀ ਹਲਕਾ ਅਮਲੋਹ ਦਾ :– ਰਾਜੂ ਖੰਨਾ।

ਜਦੋਂ ਤੱਕ ਕਿਸਾਨਾਂ ਦੀ ਗੁਦਾਵਰੀ ਤੇ ਮੁਆਵਜ਼ਾ ਨਹੀ ਮਿਲਦਾ ਹਰ ਥਾ ਕਰੇਂਗੇ ਖੇਤੀਬਾੜੀ ਮੰਤਰੀ ਦਾ ਘਿਰਾਓ।

ਅਮਲੋਹ, 17 ਨਵੰਬਰ (ਮਧੂਸਾਰ ਬਿਊਰੋ) ਹਲਕਾ ਅਮਲੋਹ ਅੰਦਰ ਵੱਡੀ ਪੱਧਰ ਤੇ ਆਲੂਆਂ ਦੀ ਫ਼ਸਲ ਤੇ ਝੋਨੇ ਦੀ ਫ਼ਸਲ ਦੇ ਬਰਬਾਦ ਹੋ ਜਾਣ ਤੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਨਾ ਗੁਦਾਵਰੀ ਕਰਵਾਈ ਗਈ ਤੇ ਨਾ ਕੋਈ ਮੁਆਵਜ਼ਾ। ਜਦੋਂ ਕਿ ਬਰਸਾਤ ਹੋਈ ਨੂੰ ਇੱਕ ਮਹੀਨਾ ਦਾ ਸਮਾਂ ਲੰਘ ਚੁੱਕਾ ਹੈ। ਕਿਸਾਨਾਂ ਦੀ ਇਸ ਵੱਡੀ ਸਮੱਸਿਆ ਨੂੰ ਲੈਕੇ ਅੱਜ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸਮੁੱਚੀ ਲੀਡਰਸ਼ਿਪ ਤੇ ਕਿਸਾਨਾਂ ਨੂੰ ਨਾਲ ਲੈਕੇ ਕਿ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਦਫ਼ਤਰ ਦਾ ਘਿਰਾਓ ਕਰਕੇ ਕਾਂਗਰਸ ਸਰਕਾਰ ਤੇ ਖੇਤੀਬਾੜੀ ਮੰਤਰੀ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ।

ਰਾਜੂ ਖੰਨਾ ਨੇ ਖੇਤੀਬਾੜੀ ਮੰਤਰੀ ਦੇ ਦਫਤਰ ਅੱਗੇ ਲਗਾਏ ਗਏ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਅਮਲੋਹ ਅੰਦਰ ਸਭ ਤੋ ਵੱਧ ਖੇਤੀ ਆਲੂ ਦੀ ਫ਼ਸਲ ਦੀ ਕੀਤਾ ਜਾਦੀ ਹੈ। ਜਿਹੜਾ ਕਿ ਬਰਸਾਤ ਕਾਰਨ ਜਿਥੇ ਆਲੂਆਂ ਦੀ 3000 ਏਕੜ ਦੇ ਕਰੀਬ ਫ਼ਸਲ ਬਰਬਾਦ ਹੋ ਚੁੱਕੀ ਹੈ। ਉਂਥੇ ਹਲਕੇ ਦੇ ਕਿਸਾਨਾਂ ਦਾ 10 ਹਜ਼ਾਰ ਕਰੋੜ ਰੁਪਏ ਦੇ ਕਰੀਬ ਵੱਡਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਝੋਨੇ ਦੀ ਫ਼ਸਲ ਵੀ ਵੱਡੀ ਪੱਧਰ ਬਰਸਾਤ ਕਾਰਨ ਪਾਣੀ ਦੀ ਭੇਟ ਚੜ੍ਹ ਚੁੱਕੀ ਹੈ। ਪਰ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਹਲਕਾ ਅਮਲੋਹ ਦਾ ਹੋਣ ਦੇ ਬਾਵਜੂਦ ਵੀ ਨਾ ਤਾ ਇੱਕ ਮਹੀਨਾ ਬੀਤ ਜਾਣ ਤੇ ਬਰਬਾਦ ਹੋਈ ਫ਼ਸਲ ਦੀ ਗੁਦਾਵਰੀ ਕਰਵਾ ਸਕਿਆਂ।ਤੇ ਨਾ ਹੀ ਕਿਸੇ ਕਿਸਾਨ ਦਾ ਦੁੱਖ ਦਰਦ ਸਮਝਕੇ ਕੋਈ ਮੁਆਵਜ਼ਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਚੰਨੀ ਸਰਕਾਰ ਨੂੰ ਜਗਾਉਣ ਤੇ ਹਲਕਾ ਅਮਲੋਹ ਦੇ ਕਿਸਾਨਾਂ ਨੂੰ ਰਾਹਤ ਦਿਵਾਉਣ ਲਈ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਦਫਤਰ ਦਾ ਘਿਰਾਓ ਕਰਕੇ ਵੱਡਾ ਧਰਨਾ ਦਿੱਤਾ ਗਿਆ ਹੈ।ਤਾ ਜੋ ਹਲਕੇ ਦੇ ਕਿਸਾਨਾਂ ਨੂੰ ਗੁਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿਵਾਇਆ ਜਾ ਸਕੇ। ਰਾਜੂ ਖੰਨਾ ਨੇ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਆਲੂਆਂ ਤੇ ਝੋਨੇ ਦੇ ਖਰਾਬੇ ਦੀ ਤੁਰੰਤ ਗੁਦਾਵਰੀ ਕਰਵਾ ਕੇ ਉਹਨਾਂ ਨੂੰ ਮੁਆਵਜ਼ਾ ਨਾ ਦਿੱਤਾ।

ਤਾ ਉਹਨਾਂ ਵੱਲੋਂ ਕਿਸਾਨਾਂ ਨੂੰ ਨਾਲ ਲੈਕੇ ਕਿ ਜਿਥੇ ਲਗਾਤਾਰ ਖੇਤੀਬਾੜੀ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਉਥੇ ਹਲਕਾ ਅਮਲੋਹ ਅੰਦਰ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਜਿਥੇ ਵੀ ਕਿਤੇ ਵੀ ਆਵੇਂਗਾ ਉਥੇ ਹੀ ਉਸ ਦਾ ਘਿਰਾਓ ਕੀਤਾ ਜਾਵੇਗਾ। ਰਾਜੂ ਖੰਨਾ ਨੇ ਖੇਤੀਬਾੜੀ ਮੰਤਰੀ ਨੂੰ ਤੁਰੰਤ ਆਲੂਆਂ ਦੀ ਬਿਜਾਈ ਤੇ ਕਣਕ ਦੀ ਬਿਜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਡੀ ਏ ਪੀ ਖਾਦ ਦੀ ਤੁਰੰਤ ਸਪਲਾਈ ਕਰਨ ਦੀ ਗੱਲ ਵੀ ਆਖੀ। ਇਸ ਧਰਨੇ ਨੂੰ ਲੋਕ ਸਭਾ ਇੰਚਾਰਜ ਬਸਪਾ ਕੁਲਵੰਤ ਸਿੰਘ ਮਹਿਤੋ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਕਿਸਾਨ ਆਗੂ ਸ਼ਰਧਾ ਛੰਨਾ, ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਮੁਲਸਿਮ ਆਗੂ ਰਾਜੂ ਖਾ ਸਲਾਣਾ,ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਜਥੇਦਾਰ ਹਰਬੰਸ ਸਿੰਘ ਬਡਾਲੀ,ਜਥੇਦਾਰ ਜਰਨੈਲ ਸਿੰਘ ਮਾਜਰੀ, ਸੀਨੀਅਰ ਆਗੂ ਕਰਮ ਸਿੰਘ ਘੁਟੀਡ, ਬਸਪਾ ਆਗੂ ਡਾ ਰਾਮ ਚੰਦ, ਭੁਪਿੰਦਰ ਸਿੰਘ ਡਡਹੇੜੀ, ਯੂਥ ਆਗੂ ਸੁਖਚੈਨ ਸਿੰਘ ਦੀਵਾ, ਕਿਸਾਨ ਆਗੂ ਹਰਵਿੰਦਰ ਸਿੰਘ ਬਿੰਦਾ,ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਨਿਰਭੈ ਸਿੰਘ ਵਿਰਕ, ਜਸਵਿੰਦਰ ਸਿੰਘ ਗਰੇਵਾਲ, ਬਲਵੰਤ ਸਿੰਘ ਘੁੱਲੂਮਾਜਰਾ, ਸ਼ਹਿਰੀ ਪ੍ਰਧਾਨ ਪੰਕਜ਼ ਅਰੌੜਾ,ਰਾਜਨ ਅਰੋੜਾ, ਐਂਡ ਸੀਤਲ ਸਰਮਾ,ਐਡ ਕਮਲਪ੍ਰੀਤ ਸਿੰਘ ਕੋਟਲੀ, ਲੋਕ ਸਭਾ ਇੰਚਾਰਜ ਬਸਪਾ ਧਰਮਪਾਲ ਸੌਟੀ,ਸਾਬਕਾ ਚੇਅਰਮੈਨ ਚੈਰੀ ਭਾਂਬਰੀ, ਬੇਅੰਤ ਸਿੰਘ ਸਲਾਣਾ,ਬੀਬੀ ਪੂਨਮ ਗੋਸਾਈ, ਬੀਬੀ ਜਸਵੰਤ ਕੌਰ, ਧਰਮਿੰਦਰ ਸਿੰਘ ਭੱਦਲਥੂਹਾ, ਯੂਥ ਆਗੂ ਪ੍ਰਧਾਨ ਕਮਲ ਵੜੈਚ, ਜ਼ਿਲ੍ਹਾ ਯੂਥ ਪ੍ਰਧਾਨ ਵਿੱਕੀ ਮਿੱਤਲ,ਦਰਸ਼ਨ ਸਿੰਘ ਨਸਰਾਲੀ, ਯੂਥ ਆਗੂ ਹਰਿੰਦਰ ਸਿੰਘ ਸੇਖੋਂ,ਰੇਸਮ ਸਿੰਘ ਵਿਰਕ, ਆਸ਼ੂ ਗੋਇਲ, ਬਸਪਾ ਆਗੂ ਲਾਲ ਚੰਦ ਤੰਦਾਬੱਧਾ, ਗੁਰਮੀਤ ਸਿੰਘ ਭੱਦਲਥੂਹਾ,ਹੈਪੀ ਟਿੱਬੀ,ਜਗਮੇਲ ਸਿੰਘ ਛੰਨਾ, ਬਲਵਿੰਦਰ ਸਿੰਘ ਰੁੜਕੀ, ਜਥੇਦਾਰ ਗੁਰਦੀਪ ਸਿੰਘ ਮੰਡੋਫਲ, ਜੈ ਦੇਵ ਅਮਲੋਹ, ਮੁਸਲਿਮ ਆਗੂ ਕੇਵਲ ਖਾਂ, ਕੁਲਦੀਪ ਸਿੰਘ ਫੈਜੁਲਾਪੁਰ,ਸੋਨੀ ਕਲਾਲਮਾਜਰਾ,ਬਲਵੰਤ ਸਿੰਘ ਮਾਨ, ਬਿੱਟੂ ਮੁੱਢੜੀਆ, ਜਥੇਦਾਰ ਲਖਵਿੰਦਰ ਸਿੰਘ ਬੈਣੀ,ਗੇਜ ਸਿੰਘ ਰਾਈਏਵਾਲ, ਕੁਲਵਿੰਦਰ ਸਿੰਘ ਸਲਾਣੀ,ਪ੍ਰਿਸ ਭੱਦਲਥੂਹਾ,ਛੱਜਾ ਸਿੰਘ ਭੱਦਲਥੂਹਾ, ਬਹਾਦਰ ਸਿੰਘ, ਹਰਚੰਦ ਸਿੰਘ ਕਪੂਰਗੜ, ਬਿੱਟੂ ਕਪੂਰਗੜ, ਸੁਰਜੀਤ ਸਿੰਘ ਬਰੌਗਾ, ਚਰਨਜੀਤ ਸਿੰਘ ਚੰਨਾ, ਬਿਕਰਮ ਸਿੰਘ ਬੀਕਾ, ਹਰਪਾਲ ਸਿੰਘ ਮੰਗੋ,ਜੀਵਨ ਸਹੋਤਾ, ਸਹਿਜਪ੍ਰੀਤ ਸਿੰਘ, ਸੁਭਾਸ਼ ਵਰਮਾ, ਗੁਰਪ੍ਰੀਤ ਸਿੰਘ ਨੋਨੀ,ਜਸਦੇਵ ਸਿੰਘ ਸੋਟੀ,ਚਰਨ ਸਿੰਘ ਸੌਟੀ, ਸਿਮਰਨਦੀਪ ਸਿੰਘ, ਜੌਨੀ ਭੱਦਲਥੂਹਾ, ਜਰਨੈਲ ਸਿੰਘ ਛੰਨਾ,ਚੋਬਰ ਸਿੰਘ, ਤਰਸੇਮ ਸਿੰਘ ਮਾਜਰਾ,ਅਜੀਤ ਸਿੰਘ ਭੱਦਲਥੂਹਾ, ਹਰਮਿੰਦਰ ਸਿੰਘ ਕੁੰਭੜਾ, ਕ੍ਰਿਸ਼ਨ ਕੁੰਭੜਾ, ਕੁਲਜੀਤ ਸਿੰਘ ਨਰੈਣਗੜ,ਕਰਨੈਲ ਸਿੰਘ ਬਡਾਲੀ, ਕਰਨੈਲ ਸਿੰਘ ਕੈਲੀ,ਪਾਲ ਸਿੰਘ ਖੁੰਮਣਾ,ਦਸਵਿੰਦਰ ਸਿੰਘ ਰੋਡਾ, ਜਸਵੰਤ ਸਿੰਘ ਸੌਟੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਕਿਸਾਨ ਧਰਨੇ ਦੌਰਾਨ ਮੌਜੂਦ ਰਹੇ।

Leave a Reply

Your email address will not be published. Required fields are marked *