ਪੰਜਾਬਪਟਿਆਲਾ

24 ਨਵੰਬਰ ਨੂੰ ਮੁੱਖ ਮੰਤਰੀ ਚੰਨੀ ਦੇ ਹਲਕੇ ਖਰੜ ਵਿਖੇ ਲਾਮਿਸਾਲ ਰੈਲੀ ਕੀਤੀ ਜਾਵੇਗੀ — ਲਸੋਈ

ਮੰਗਾਂ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕਰਮਚਾਰੀਆਂ ਨੇ ਕੀਤੀ ਸਰਕਾਰ ਵਿਰੁੱਧ ਨਾਅਰੇਬਾਜੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਜਿਲਾ ਪਟਿਆਲਾ ਦੀ ਮੀਟਿੰਗ ਜਿਲਾ ਪ੍ਰਧਾਨ ਰਾਜਪਾਲ ਸਿੰਘ ਲਸੋਈ ਦੀ ਪ੍ਰਧਾਨਗੀ ਵਿੱਚ ਯੂਨੀਅਨ ਦਫਤਰ ਪਟਿਆਲਾ ਵਿਖੇ ਹੋਈ। ਜਿਸ ਵਿੱਚ ਜਿਲੇ ਦੀਆਂ ਸਾਰੀਆਂ ਬ੍ਰਾਚਾਂ ਦੇ ਆਗੂ ਸਾਹਿਬਾਨਾਂ ਨੇ ਭਾਗ ਲਿਆ। ਜਿਸ ਵਿੱਚ ਅਣ ਰਿਵਾਜਡ ਤੇ ਪਾਰਸਲੀ ਰਿਵਾਜਡ ਸਾਂਝਾ ਮੁਲਾਜਮ ਫਰੰਟ ਪੰਜਾਬ ਵੱਲੋਂ ਉਲੀਕੇ ਸੰਘਰਸ਼ ਸਦਕਾ ਮੰਗਾਂ ਸਬੰਧੀ 24 ਨਵੰਬਰ ਨੂੰ ਮੁੱਖ ਮੰਤਰੀ ਦੇ ਹਲਕੇ ਖਰੜ ਵਿਖੇ ਲਾਮਿਸਾਲ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਜਿਲਾ ਪਟਿਆਲਾ ਦੀਆਂ ਸਾਰੀਆਂ ਬ੍ਰਾਚਾਂ ਦੀ ਮੈਂਬਰ ਅਹੁਦੇਦਾਰ ਸ਼ਾਮਲ ਹੋਵੇਗੀ। ਅੱਜ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਤੇ ਮੰਗ ਕੀਤੀ ਹੈ ਕਿ 2011 ਦੀ ਪੇਅ ਪੈਰਟੀ ਬਹਾਲ ਕੀਤੀ ਜਾਵੇ ਤੇ ਜੋ ਅਨਾਮਲੀ ਤਰੁੱਟੀਆਂ ਦਸੰਬਰ 2011 ਵਿੱਚ ਰਹਿ ਗਈਆਂ ਸਨ ਉਹਨਾਂ ਤੋਂ ਦੂਰ ਕੀਤਾ ਜਾਵੇ।

ਉੱਧਰ ਦੂਜੇ ਪਾਸੇ ਮਹਿਕਮੇ ਦੀ ਅਫਸਰਸ਼ਾਹੀ ਵਲੋਂ ਲਗਾਤਾਰ ਫੀਲਡ ਮੁਲਾਜਮਾਂ ਨਾਲ ਬਹੁਤ ਧੱਕਾ ਕਰ ਰਹੀ ਹੈ। ਕਿਉਂਕਿ ਜਿਹੜੀ ਪੋਸਟ ਤੇ ਮੁਲਾਜਮ ਭਰਤੀ ਹਨ ਉਸੇ ਪੋਸਟ ਤੇ ਰਿਟਾਇਰ ਹੋ ਜਾਂਦੇ ਹਨ। ਵਾਰ—ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਿਆ। 9 ਨਵੰਬਰ ਨੂੰ ਐਚ.ਓ.ਡੀ. ਮੋਹਾਲੀ ਨਾਲ ਮੀਟਿੰਗ ਹੋਈ, 10 ਨਵੰਬਰ ਨੂੰ ਡਿਪਟੀ ਡਾਇਰੈਕਟਰ ਪਟਿਆਲਾ ਨਾਲ ਮੀਟਿੰਗ ਹੋਈ ਜਿਸ ਵਿੱਚ ਸਿਰਫ ਲਾਅਰੇਬਾਜੀ ਹੀ ਕੀਤੀ ਗਈ ਤੇ 22 ਨਵੰਬਰ ਨੂੰ ਐਚ.ਓ.ਡੀ. ਵਾਲੀ ਮੀਟਿੰਗ ਵੀ 29 ਨਵੰਬਰ ਨੂੰ ਕਰ ਦੇਣਾ ਸਿਰਫ ਟਾਈਮ ਪਾਸ ਹੀ ਕਰਨਾ ਹੈ। ਜਿਸ ਦਾ ਜਥੇਬੰਦੀ ਗੰਭੀਰ ਨੋਟਿਸ ਲੈਂਦੀ ਹੈ ਤੇ ਜਦੋ ਦਰਜਾ ਚਾਰ ਤੇ ਦਰਜਾ ਤਿੰਨ ਦੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਹੈ। ਉਦੋ ਤੱਕ ਜਥੇਬੰਦੀ ਟਿੱਕ ਕੇ ਨਹੀਂ ਬੈਠੇਗੀ ਤੇ ਆਉਣ ਵਾਲੇ ਸਮੇਂ ਵਿੱਚ ਆਰ ਪਾਰ ਦੇ ਸੰਘਰਸ਼ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਵਿਜੈ ਸ਼ਰਮਾ, ਸੁਖਵੀਰ ਸਿੰਘ ਢੀਂਡਸਾ, ਧਰਮਪਾਲ ਸਿੰਘ ਲੋਟ, ਗੁਰਮੇਲ ਸਿੰਘ ਘਨੌਰ, ਨਿਰਮਲ ਸਿੰਘ ਨਾਭਾ, ਰੁਲਦਾ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ, ਗੁਰਦੇਵ ਸਿੰਘ ਸਿਰਸਵਾਲ, ਮੇਜਰ ਸਿੰਘ, ਗੁਰਚਰਨ ਸਿੰਘ ਧਨੋਆ, ਗੋਪਾਲ ਚੰਦ, ਸੰਜੇ ਅਰੋੜਾ, ਜਸਵੀਰ ਸਿੰਘ, ਅਜੀਤ ਸਿੰਘ, ਰਣਧੀਰ ਕੁਮਾਰ, ਰਾਮ ਮਿਲਨ, ਆਦਿ ਹਾਜਰ ਸਨ।

Leave a Reply

Your email address will not be published. Required fields are marked *