ਪੀ ਆਰ ਟੀ ਸੀ ਮੁਲਾਜ਼ਮਾਂ ਵੱਲੋਂ ਕਾਲੇ ਖੇਤੀ ਕਾਨੂਨ ਵਾਪਿਸ ਕਰਨ ਦੀ ਖੁਸ਼ੀ ਵਿਚ ਵੰਡੇ ਲੱਡੂ ਪਰਮਜੀਤ ਸਿੰਘ ਨੇੈਹਿਲ
ਪਟਿਆਲਾ 20 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਵਾਦਤ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਪੀ ਆਰ ਟੀ ਸੀ ਮੁਲਾਜ਼ਮਾਂ ਨੇ ਖੁਸ਼ੀ ਵਿਚ ਲੱਡੂ ਵੰਡੇ, ਕਿਸਾਨੀ ਸੰਘਰਸ਼ ਦੀ ਆਂਸ਼ਿਕ ਜਿੱਤ ਦਸਿਆ।ਉਨ੍ਹਾਂ ਕਿਹਾ ਕਿ ਭਾਵੇਂ ਇੱਕ ਸਾਲ ਬਾਅਦ ਮੋਦੀ ਸਰਕਾਰ ਨੇ ਆਪਣੀ ਸਰਕਾਰ ਦੁਆਰਾ ਬਣਾਏ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ ਹਨ ਪਰ ਇਸ ਦੋਰਾਨ ਕਿਸਾਨ ਭਰਾਵਾਂ ਨੇ ਮੋਦੀ ਸਰਕਾਰ ਦੇ ਅਸਹਿ ਤਸੀਹੇ ਝੱਲਦੇ ਹੋਏ ਦਿੱਲੀ ਦੀਆਂ ਬਰੂਹਾਂ ਤੇ ਏਕੇ ਤੇ ਸੰਘਰਸ਼ ਨਾਲ ਡਟੇ ਰਹੇ। ਇਸ ਲਈ ਇਹ ਨਿਰੋਲ ਕਿਸਾਨੀ ਸੰਘਰਸ਼ ਦੀ ਜਿੱਤ ਹੈ ਤੇ ਮੋਦੀ ਸਰਕਾਰ ਦੇ ਅੜਿਅਲ ਰਵੱਈਏ ਨੂੰ ਸ਼ਾਤਮਈ ਸੰਘਰਸ਼ ਨਾਲ ਮਾਤ ਦਿੱਤੀ ਹੈ।ਇਸ ਮੌਕੇ ਪੀ ਆਰ ਟੀ ਸੀ ਪਟਿਆਲਾ ਦੇ ਪ੍ਰਧਾਨ ਤਰਸੇਮ ਸਿੰਘ ਹਰਜਿੰਦਰ ਸਿੰਘ ਗੋਰਾ ਸਰਬਜੀਤ ਸਿੰਘ ਬੀ ਐਲ 91 ਕਰਮਜੀਤ ਸਿੰਘ ਕੰਡਕਟਰ ਗੁਰਤੇਜ ਸਿੰਘ ਡਰਾਈਵਰ ਸਮੂਹ ਪੀ ਆਰ ਟੀ ਸੀ ਸਟਾਫ਼ ਪਟਿਆਲ਼ਾ ਦੇ ਮੁਲਾਜ਼ਮ ਹਾਜ਼ਰ ਸਨ।

