ਪੰਜਾਬਪਟਿਆਲਾ

ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਨੂੰ ਸਮਰਪਿਤ ਕਰਵਾਈ ਮੈਰਾਥਨ

367 ਬੱਚਿਆਂ ਨੇ 6 ਕਿਲੋਮੀਟਰ ਦੌੜ ਲਗਾ ਕੇ ਸਾਬਿਤ ਕਰ ਦਿੱਤਾ ਕਿ ਪੰਜਾਬ ਤੰਦਰੁਸਤ ਹੈ—- ਅਰਵਿੰਦਰ ਸਿੰਘ, ਸਤਵਿੰਦਰ ਸਿੰਘ

ਪਟਿਆਲਾ 22 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਅੱਜ ਦੇ ਅਜੌਕੇ ਸਮੇਂ ਵਿੱਚ ਹਰ ਵਿਅਕਤੀ ਆਪਣੇ ਕੰਮਾਂ ਕਾਰਾ ਕਾਰਨ ਆਪਣੀ ਸਿਹਤ ਵੱਲ ਜਿਆਦਾ ਧਿਆਨ ਨਹੀ ਦੇ ਪਾਉਂਦਾ। ਜਿਸ ਦੇ ਚਲਦਿਆਂ ਖੇਡ ਕੋਚ ਸਤਵਿੰਦਰ ਸਿੰਘ ਅਤੇ ਉਮੰਗ ਸੰਸਥਾ ਦੇ ਮੁਖੀ ਅਰਵਿੰਦਰ ਸਿੰਘ ਵੱਲੋਂ ਹਰ ਹਫਤੇ ਅਤੇ ਹਰ ਮਹੀਨੇ ਕੁਝ ਛੋਟੀਆਂ ਦੋੜਾਂ ਕਰਵਾਈਆਂ ਜਾਂਦੀਆਂ ਹਨ ਅਤੇ ਇਸ ਦੇ ਨਾਲ ਹੀ ਹਰ ਸਾਲ ਇੱਕ ਵੱਡੀ ਦੌੜ ਕਰੀਬ 6 ਕਿਲੋਂਮੀਟਰ ਮੈਰਾਥਨ ਦੇ ਰੂਪ ਵਿੱਚ ਕਰਵਾਈ ਜਾਂਦੀ ਹੈ। ਇਸ ਵਾਰੀ ਇਹ ਦੂਜੀ ਮੈਰਾਥਨ ਗੁਰਦੁਆਰ ਸਾਹਿਬ ਸਿੰਘ ਸਭਾ ਕਮੇਟੀ ਡੀ ਐਮ ਡਬਲਿਊ ਬਾਜਵਾ ਕਾਲੋਨੀ, ਪਲੇਅਵੇ ਸੀਨੀ. ਸੈ. ਸਕੂਲ, ਵਰਧਮਾਨ ਹਸਪਤਾਲ, ਸੂਦ ਸਾਇਕਲ, ਇਲਾਈਟ ਕਲੱਬ, ਉਮੰਗ ਵੈਲਫੇਅਰ ਫਾਊਂਡੇਸ਼ਨ (ਰਜਿ.), ਫਿਟਨੈਸ ਇਨਥੀਸੀਆਂ ਆਫ ਪਟਿਆਲਾ, ਪਟਿਆਲਾ ਤਾਇਕਵਾਂਡੋ ਇਸਟਚੀਟਿਊਟ ਦੇ ਸਹਿਯੋਗ ਨਾਲ ਗੁਰਦੁਆਰ ਸਾਹਿਬ ਸਿੰਘ ਸਭਾ ਪਟਿਆਲਾ ਤੋਂ ਸ਼ੂਰੂ ਕੀਤੀ ਗਈ।

ਗੁਰੂਦੁਆਰਾ ਸਾਹਿਬ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਨੂੰ ਸਮਰਪਿਤ ਅਤੇ ਲੋਕਾ ਦੀ ਸਿਹਤਯਾਬੀ ਲਈ ਕਰਵਾਈ ਜਾ ਰਹੀ ਮੈਰਾਥਨ ਅਰਦਾਸ ਕਰਕੇ ਸ਼ੁਰੂ ਕਰਵਾਈ। ਇਸ ਮੌਕੇ ਪੁੱਜੇ ਵਿਸ਼ੇਸ਼ ਮਹਿਮਾਨ ਗੁਰੂਦੁਆਰਾ ਸਾਹਿਬ ਦੇ ਪਾਠੀ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਨੂੰ ਸਮਰਪਿਤ ਅਤੇ ਲੋਕਾ ਦੀ ਸਿਹਤਯਾਬੀ ਲਈ ਕਰਵਾਈ ਜਾ ਰਹੀ ਮੈਰਾਥਨ ਅਰਦਾਸ ਕਰਕੇ ਸ਼ੁਰੂ ਕਰਵਾਈ। ਇਸ ਮੌਕੇ ਪੁੱਜੇ ਵਿਸ਼ੇਸ਼ ਮਹਿਮਾਨ ਰਜਿੰਦਰ ਸਿੰਘ ਆਨੰਦ ਸਾਬਕਾ ਪੀ ਪੀ ਐਸ, ਹਰਮੀਤ ਸਿੰਘ ਵਰਧਮਾਨ ਹਸਪਤਾਲ, ਡਾ ਰਾਜਦੀਪ ਸਿੰਘ ਐਮ ਡੀ ਪਲੇਅ ਵੇਅਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ, ਡਾ ਗੁਨਪ੍ਰੀਤਾ ਕਾਹਲੋ ਕੋਹਲੀ ਇਲੀਟ ਕਲੱਬ, ਰਾਖੀ ਖੁਰਾਣਾ, ਸੁਖਵਿੰਦਰ ਕੌਰ, ਪੋ. ਸ਼ਵਿੰਦਰ ਸਿੰਘ ਫਿਟਨੈਸ ਪ੍ਰੇਮੀ ਪਟਿਆਲਾ ਐਫ.ਈ.ੳ.ਪੀ., ਲੱਖੀ ਸ਼ਰਮਾ ਅਰਨੋਲੀ, ਭੁੱਟੋ ਬਾਜਵਾ, ਆਦਰਸ਼ ਸੂਦ ਸੂਦ ਸਾਇਕਲ ਸਟੋਰ, ਗੁਲਾਬ ਰਾਏ ਗਰਗ ਟਰੱਸਟੀ ਨਗਰ ਸੁਧਾਰ ਟਰੱਸਟ, ਹਰੀਸ਼ ਰਾਵਤ ਲੱਡੂ, ਵਿਕਰਮ ਜੀ, ਪ੍ਰਕਾਸ਼ ਗਰਗ, ਇੰਜ ਰੋਹਿਤ ਚੋਪੜਾ, ਡਾ ਸਚਿਨ, ਹਰਪ੍ਰੀਤ ਤੀਰਅੰਦਾਜੀ ਕੋਚ, ਹੈਪੀ ਬੱਲਡ ਸੇਵਾ ਫਾਰ ਹਿਮਨਿਊਟੀ, ਰਵਿੰਦਰ ਸਿੰਘ ਸੋਨੀ, ਸੁਰਿੰਦਰ ਸ਼ਰਮਾ ਵਣ ਰੇਂਜ ਅਫਸਰ (ਵਿਸਥਾਰ), ਅਮਨ ਅਰੋੜਾ ਵਣ ਮੰਡਲ ਵਿਸਥਾਰ, ਐਸ ਪੀ ਸਿੰਘ, ਜ਼ਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਵਿਮਲ ਸ਼ਰਮਾ ਨੇ ਹਰੀ ਝੰਡੀ ਦੇ ਕੇ ਮੈਰਾਥਨ ਸ਼ੁਰੂ ਕਰਵਾਈ। ਇਸ ਵਿੱਚ ਜੀ.ਈ.ਐਸ, ਐਨ.ਪੀ.ਐਚ.ਸੀ, ਬੇਸਿਕ ਸਿਕਸ਼ਾ ਕੇਂਦਰ ਸਕੂਲ ਬਾਜਵਾ ਕਾਲੋਨੀ, ਮਨੀ ਪਬਲਿਕ ਸਕੂਲ, ਡੈਫ ਐਂਡ ਡੰਬ ਸਕੂਲ ਪਟਿਆਲਾ, ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ, ਮਹਿੰਦਰਾ ਕਾਲਜ ਆਦਿ ਕਈ ਸਕੂਲ ਅਤੇ ਕਾਲਜ ਦੇ ਬੱਚਿਆਂ ਨੇ ਹਿੱਸਾ ਲਿਆ।

Leave a Reply

Your email address will not be published. Required fields are marked *