ਪੰਜਾਬਪਟਿਆਲਾ

ਕਿਸਾਨ ਅੰਦੋਲਨ ਦੀ ਵਰੇਗੰਢ ਮਨਾਉਣ ਲਈ ਦਿੱਲੀ ਚਲੋ/ਰੰਧਾਵਾ, ਮੱਲ੍ਹੀ

ਪਟਿਆਲਾ,ਭੁਨਰਹੇੜੀ 22ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜ਼ਮੀਰ ਜਗਾਓ ਦੇਸ਼ ਬਚਾਓ ਮੁਹਿੰਮ ਤਹਿਤ ਪਟਿਆਲਾ ਪਹੇਵਾ ਮੁੱਖ ਮਾਰਗ ਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਰੰਧਾਵਾ, ਕਰਨਵੀਰ ਸਿੰਘ ਲਵਲੀ ਮੱਲ੍ਹੀ, ਅਮਰਜੀਤ ਸਿੰਘ ਢੋਠ ਨੇ ਕਿਹਾ ਕਿ ਕਿਸਾਨਾਂ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਵੱਡਾ ਅੰਦੋਲਨ ਛੇੜਿਆ ਗਿਆ ਸੀ। ਜਿਸ ਨੂੰ ਦੇਸ਼ ਵਿਚੋਂ ਹਰ ਵਰਗ ਨੇ ਸਹਿਯੋਗ ਦਿੱਤਾ। ਸੰਯੁਕਤ ਕਿਸਾਨ ਮੋਰਚੇ ਦਾ ਸੰਘਰਸ ਜਨ ਅੰਦੋਲਨ ਬਣ ਗਿਆ ਹੁਣ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਵੱਲੋਂ ਚਲਾਇਆ ਅੰਦੋਲਨ ਸਫਲਤਾ ਵੱਲ ਕਦਮ ਵੱਧਾ ਰਿਹਾ ਹੈ । 26ਨਵੰਬਰ ਨੂੰ ਵਰੇਗੰਢ ਮਨਾਈ ਜਾ ਰਹੀ ਹੈ। ਜਿਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਜਾਣ ਤੱਕ ਪਹਿਰੇਦਾਰੀ ਜਾਰੀ ਰੱਖਣੀ ਜ਼ਰੂਰੀ ਹੈ। ਇਸ ਮੌਕੇ ਕੁਲਜੀਤ ਸਿੰਘ ਗੁਰਵਿੰਦਰ ਸਿੰਘ ਨੋਨੀ ਨੰਬਰਦਾਰ ਜਸਵਿੰਦਰ ਗੁੱਡੂ ਪੰਜੇਟਾ, ਸੰਨੀ ਧੀਮਾਨ ਗੁਰਮੇਲ ਸਿੰਘ, ਨੰਬਰਦਾਰ ਗੋਪਾਲ ਕ੍ਰਿਸ਼ਨ ਆਦਿ ਮੌਜੂਦ ਸਨ।

Leave a Reply

Your email address will not be published. Required fields are marked *