ਅਗਰਵਾਲ ਪ੍ਰੇਮ ਸਭਾ ਵੱਲੋਂ ਕਾਂਗਰਸ ਪਾਰਟੀ ਨੂੰ ਸਮੱਰਥਨ ਦੇਣ ਦਾ ਐਲਾਨ
ਪਟਿਆਲਾ 31 ਜਨਵਰੀ (ਮਧੂਸਾਰ ਬਿਊਰੋ)
ਅਗਰਵਾਲ ਪ੍ਰੇਮ ਸਭਾ ਦੇ ਪ੍ਰਧਾਨ ਐਡਵੋਕੇਟ ਸ਼ਲਿੰਦਰ ਗਰਗ ਮੋਂਟੀ ਅਤੇ ਜਨਰਲ ਸਕੱਤਰ ਅਜੇ ਸਿੰਗਲਾ ਵੱਲੋਂ ਆÀਂਦੀਆ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿਚ ਪੂਰਨ ਤੌਰ ਤੇ ਸਮਰੱਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਅਗਰਵਾਲ ਪ੍ਰੇਮ ਸਭਾ ਵੱਲੋਂ ਵਿਧਾਇਕਾ ਪ੍ਰਨੀਤ ਕੌਰ ਨੂੰ ਮਹਾਰਾਜਾ ਅਗਰਸੈਨ ਜੀ ਮਹਾਰਾਜ ਦਾ ਇੱਕ ਖੂਬਸੂਰਤ ਚਿੱਤਰ ਵੀ ਭੇਟ ਕੀਤਾ ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿ ਅਗਰਵਾਲ ਪ੍ਰੇਮ ਸਭਾ ਵੱਲੋਂ ਕਾਂਗਰਸ ਪਾਰਟੀ ਨੂੰ ਵੱਡੇ ਪੱਧਰ ਤੇ ਸਮੱਰਥਨ ਦੇ ਕੇ ਪਾਰਟੀ ਦੇ ਹੱਥ ਹੋਰ ਮਜਬੂਤ ਕੀਤੇ ਹਨ ਜਿਸ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡਾ ਫਾਇਦਾ ਮਿਲੇਗਾ। ਨਾਲ ਹੀ ਉਹਨਾਂ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਅਗਰਵਾਲ ਸਮਾਜ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵੇਦ ਪ੍ਰਕਾਸ਼ ਸਿੰਗਲਾ, ਪੱਪੂ ਜੈਨ, ਸੰਜੇ ਮਿੱਤਲ, ਸਤੀਸ਼ ਗੋਇਲ, ਸਤਵਿੰਦਰ ਗੋਇਲ, ਵਿਸ਼ਾਲ ਗਰਗ, ਵਿਵੇਕ ਗਰਗ, ਅੰਕੁਸ਼ ਗੋਇਲ, ਗਨਪਤ ਰਾਏ ਕਾਂਸਲ, ਰਾਜੇਸ਼ ਗਰਗ, ਰਾਜ ਕੁਮਾਰ ਗੋਇਲ, ਹਰਮੇਸ਼ ਚੰਦ ਗੋਇਲ, ਵਿਜੈ ਅਗਰਵਾਲ, ਰੁਪਿੰਦਰ ਗਰਗ ਅਤੇ ਗਿਆਨ ਚੰਦ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਗਰਵਾਲ ਸਮਾਜ ਦੇ ਨੁੰਮਾਇਦੇ ਅਤੇ ਵਰਕਰ ਵੀ ਮੌਜੂਦ ਸਨ।

