ਸਾਹਿਤਹਰਿਆਣਾ

ਬਿਜਲੀ ਕਾਮਿਆਂ ਵੱਲੋਂ ਹੈਡ ਆਫਿਸ ਪਟਿਆਲਾ ਦੇ ਮੁੱਖ ਗੇਟਾਂ ਅੱਗੇ ਲਗਾਤਾਰ ਦੱਸਵੇਂ ਦਿਨ ਰੋਸ ਪ੍ਰਦਰਸ਼ਨ ਜਾਰੀ।

ਹੈਡ ਆਫਿਸ ਸਮੇਤ ਪੰਜਾਬ ਵਿੱਚ ਬਿਜਲੀ ਦਫਤਰਾਂ ਦਾ ਕੰਮ ਠੱਪ।

ਮੁੱਖ ਮੰਤਰੀ ਦੀ ਰਿਹਾਇਸ਼ ਮੋਰਿੰਡਾ ਵਿਖੇ 2 ਦਸੰਬਰ ਨੂੰ ਸੂਬਾਈ ਪੱਧਰ ਤੇ ਰੋਸ ਪ੍ਰਦਰਸ਼ਨ ਦੀਆਂ ਵੱਡੇ ਪੱਧਰ ਤੇ ਤਿਆਰੀਆਂ।

ਪਟਿਆਲਾ, (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀਆਂ 15 ਪ੍ਰਮੁੱਖ ਜੱਥੇਬੰਦੀਆ ਵੱਲੋਂ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਸੱਦੇ ਤੇ ਦੱਸਵੇਂ ਦਿਨ ਲਗਾਤਾਰ ਹੈਡ ਆਫਿਸ ਪਟਿਆਲਾ ਦੇ ਮੁੱਖ ਗੇਟਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਹੈਡ ਆਫਿਸ ਦਾ ਕੰਮ ਠੱਪ ਰਿਹਾ। ਪੰਜਾਬ ਦੇ ਸਮੁੱਚੇ ਦਫਤਰਾਂ ਦੇ ਮੁਲਾਜਮ ਸਮੂਹਿਕ ਛੁੱਟੀ ਤੇ ਹੋਣ ਕਾਰਨ ਦਫਤਰਾਂ ਦਾ ਕੰਮ ਕਾਜ ਠੱਪ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾਈ ਆਗੂਆਂ ਸਰਬ ਸਾਥੀ ਕਰਮ ਚੰਦ ਭਾਰਦਵਾਜ, ਪ੍ਰੀਤਮ ਸਿੰਘ ਪਿੰਡੀ, ਗੁਰਕਮਲ ਸਿੰਘ, ਬਲਵਿੰਦਰ ਸਿੰਘ ਸੰਧੂ, ਹਰਪਾਲ ਸਿੰਘ ਖੰਗੂੜਾ, ਧਨਵੰਤ ਸਿੰਘ ਭੱਠਲ, ਗੁਰਚਰਨ ਸਿੰਘ, ਸੁਖਦੇਵ ਸਿੰਘ ਬੱਗੀ ਪਤਨੀ, ਰਣਜੀਤ ਸਿੰਘ, ਸੁਰਜੀਤ ਸਿੰਘ ਗਾਬਾ, ਸਤਨਾਮ ਸਿੰਘ ਦਸੂਹਾ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ, ਬਲਕਰਨ ਸਿੰਘ, ਕੁਲਵਿੰਦਰ ਸਿੰਘ, ਹਰਦੇਵ ਸਿੰਘ ਖੰਨਾ, ਜਰਨੈਲ ਸਿੰਘ ਤੋਂ ਇਲਾਵਾ ਭਰਾਤਰੀ ਜੱਥੇਬੰਦੀਆਂ ਦੇ ਸਾਥੀ ਕ੍ਰਿਸ਼ਨ ਭਾਰਦਵਾਜ ਪ੍ਰਧਾਨ ਗਰਿੱਡ ਸਟੇਸ਼ਨ ਇੰਪਲਾਈਜ ਯੂਨੀਅਨ, ਬਨਾਰਸੀ ਦਾਸ ਪਸਿਆਣਾ, ਟੀ.ਐਸ.ਯੂ. ਭੰਗਲ, ਪਰਮਜੀਤ ਕੌਰ ਕੈਂਥ, ਸਿੰਬਲਜੀਤ ਕੌਰ ਮੀਤ ਪ੍ਰਧਾਨ, ਰਾਜਵਿੰਦਰ ਕੌਰ, ਬਲਜੀਤ ਬਰਾੜ, ਅਮਰਨਾਥ, ਜਗਤਾਰ ਸਿੰਘ, ਗੁਰਜੀਤ ਸਿੰਘ ਨਾਭਾ, ਕੁਲਵੰਤ ਸਿੰਘ ਆਦਿ ਸਾਥੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਵਰ ਮੈਨੇਜਮੈਂਟ ਦੇ ਅੜੀਅਲ ਤੇ ਟਾਲਮਟੋਲ ਵਾਲੇ ਵਤੀਰੇ ਕਾਰਨ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆ।

ਪਾਵਰ ਮੈਨੇਜਮੈਂਟ ਗਰਿੱਡ ਸਬ ਸਟੇਸ਼ਨਾਂ ਤੇ ਪ੍ਰਬੰਧ ਕਰਨ ਵਿੱਚ ਅਸਫਲ ਰਹੀ ਹੈ। ਗਰਿੱਡਾਂ ਤੇ ਅਣਅਧਿਕਾਰਤ, ਅਣਸਿਖਿਅਤ ਕਲੈਰੀਕਲ ਸਟਾਫ ਤੇ ਚੌਥਾ ਦਰਜਾ ਕਰਮਚਾਰੀ ਤੈਨਾਤ ਕਰਕੇ ਉਨ੍ਹਾਂ ਦੀਆਂ ਜਿੰਦਗੀਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਗਰਿੱਡਾਂ ਤੋਂ ਬਿਜਲੀ ਸਪਲਾਈ ਵਿੱਚ ਵਿਘਨ ਪੈਣ ਕਰਕੇ ਖਪਤਕਾਰਾਂ ਨੂੰ ਪੂਰੀ ਬਿਜਲੀ ਦੇਣ ਵਿੱਚ ਰੁਕਾਵਟ ਆ ਰਹੀ ਹੈ। ਪਾਵਰ ਕਾਰਪੋਰੇਸ਼ਨ ਨੂੰ ਰੋਜਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਦਫਤਰ ਬੰਦ ਹੋਣ ਕਾਰਨ ਰੈਵਨਿਯੂ ਪ੍ਰਾਪਤੀ 10-12 ਕਰੋੜ ਤੱਕ ਰੋਜਾਨਾ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਤਿੰਨ ਦਿਨਾਂ ਤੋਂ ਰੋਜਾਨਾ ਪਾਵਰ ਮੈਨੇਜਮੈਂਟ, ਤਿੰਨ ਮੈਂਬਰੀ ਗਠਿਤ ਕਮੇਟੀ ਅਤੇ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਦਰਮਿਆਨ ਲਗਾਤਾਰ ਮੀਟਿੰਗ ਚੱਲ ਰਹੀ ਹੈ, ਪਰੰਤੂ ਮੈਨੇਜਮੈਂਟ ਦੇ ਹਠੀ ਅਤੇ ਅੜੀਅਲ ਰਵੱਈਏ ਕਾਰਨ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ। ਜਿਸ ਕਰਕੇ ਮੁਲਾਜਮਾਂ ਵਿੱਚ ਸਖਤ ਰੋਸ ਅਤੇ ਬੇਚੈਨੀ ਹੈ। ਬਿਜਲੀ ਕਾਮੇ ਸੰਵੇਦਨਸ਼ੀਲ ਅਦਾਰੇ ਅੰਦਰ ਮੈਨੇਜਮੈਂਟ ਤੇ ਸਰਕਾਰ ਦੀ ਬੇਰੁੱਖੀ ਕਾਰਨ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹਨ।

Leave a Reply

Your email address will not be published. Required fields are marked *