ਪੰਜਾਬ

ਦਿੱਲੀ ਦੇ ਕਿਸਾਨ ਮੋਰਚਿਆਂ ਦੀ ਵਰ੍ਹੇਗੰਢ ਮਨਾਉਣ ਲਈ ਸੈਂਕੜੇ ਕਾਫ਼ਲੇ ਰਵਾਨਾ

ਪੰਜਾਬ ‘ਚ ਜਾਰੀ ਕਿਸਾਨੀ-ਧਰਨਿਆਂ ‘ਚ ਵੀ ਜੁੜਨਗੇ ਵੱਡੇ ਇਕੱਠ

ਚੰਡੀਗੜ੍ਹ : (ਮਧੂਸਾਰ ਬਿਊਰੋ) ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਸੱਦੇ ਤਹਿਤ ਪੰਜਾਬ ਦੀਆਂ 32 ਜਥੇਬੰਦੀਆਂ ਦੇ ਸੈਂਕੜੇ ਕਾਫ਼ਲੇ ਦਿੱਲੀ ਦੇ ਕਿਸਾਨ-ਮੋਰਚਿਆਂ ਲਈ ਰਵਾਨਾ ਹੋਏ। ਪਿਛਲੇ ਸਾਲ ਵਾਂਗ ਕਿਸਾਨ ਟਰੈਕਟਰ ਟਰਾਲੀਆਂ, ਬੱਸਾਂ ਅਤੇ ਟਰੱਕਾਂ ਰਾਹੀਂ ਵੱਡੇ ਕਾਫ਼ਲੇ ਲੈ ਕੇ ਰਵਾਨਾ ਹੋਏ। ਪੰਜਾਬ ਤੋਂ ਕਰੀਬ 35 ਹਜ਼ਾਰ ਕਿਸਾਨਾਂ ਦੇ ਰਵਾਨਾ ਹੋਣ ਦਾ ਅਨੁਮਾਨ ਹੈ।

ਇਸੇ ਦੌਰਾਨ ਪੰਜਾਬ ‘ਚ ਜਾਰੀ ਕਿਸਾਨੀ-ਧਰਨਿਆਂ ‘ਚ ਵੀ ਅੰਦੋਲਨ ਦੀ ਵਰ੍ਹੇਗੰਢ ਮਨਾਈ ਜਾਵੇਗੀ ਅਤੇ ਧਰਨਿਆਂ ‘ਚ ਵੱਡੇ ਇਕੱਠ ਜੁੜਨ ਦੀ ਉਮੀਦ ਹੈ। ਕਿਸਾਨ-ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਦੁਕਾਨਦਾਰਾਂ, ਕਲਾਕਾਰਾਂ, ਸਾਹਿਤਕਾਰਾਂ, ਟਰਾਂਸਪੋਰਟਰਾਂ ਸਮੇਤ ਹਰ ਵਰਗ ਨੂੰ ਧਰਨਿਆਂ ‘ਚ ਸ਼ਮੂਲੀਅਤ ਦੀ ਅਪੀਲ ਕੀਤੀ ਹੈ।

ਕਿਸਾਨ-ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਭਾਵੇਂ ਕਿ ਕੇਂਦਰ-ਸਰਕਾਰ ਸੰਸਦ ਦੇ ਆਉਣ ਵਾਲੇ ਇਜਲਾਸ ‘ਚ 3 ਖੇਤੀ ਕਾਨੂੰਨ ਰੱਦ ਕਰ ਰਹੀ ਹੈ, ਪਰ ਸਾਰੀਆਂ ਫਸਲਾਂ ਲਈ ਐਮਐਸਪੀ ਦੀ ਗਰੰਟੀ ਲਈ ਕਾਨੂੰਨੀ, ਪਰਾਲੀ ਆਰਡੀਨੈਂਸ, ਬਿਜ਼ਲੀ ਸੋਧ ਬਿਲ, ਕਿਸਾਨਾਂ ‘ਤੇ ਦੇਸ਼-ਭਰ ‘ਚ ਦਰਜ਼ ਕੀਤੇ ਕੇਸ ਰੱਦ ਕਰਨ, ਸ਼ਹੀਦ ਕਿਸਾਨਾਂ ਨੂੰ ਸੰਸਦ ‘ਚ ਸ਼ਰਧਾਂਜਲੀ ਅਤੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸਮੇਤ ਹੋਰ ਮੰਗਾਂ ਦਾ ਹੱਲ ਬਾਕੀ ਹੈ, ਇਹਨਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰਹੇਗਾ।

Leave a Reply

Your email address will not be published. Required fields are marked *