ਅਮਲੋਹ ਪੁੱਜਣ ਤੇ ਸੁਖਬੀਰ ਬਾਦਲ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ – ਰਾਜੂ ਖੰਨਾ।
4 ਦਸੰਬਰ ਦੀ ਅਮਲੋਹ ਰੈਲੀ ਸਬੰਧੀ ਹੋਈ ਗੱਠਜੋੜ ਦੀ ਭਰਵੀ ਮੀਟਿੰਗ।
ਅਮਲੋਹ,28 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 4 ਦਸੰਬਰ ਨੂੰ ਅਮਲੋਹ ਆਮਦ ਨੂੰ ਲੈਕੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਰਕਰਾਂ ਤੇ ਆਗੂਆਂ ਦੀ ਭਰਵੀਂ ਮੀਟਿੰਗ ਹੋਈ। ਇਸ ਮੀਟਿੰਗ ਨੂੰ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੋਂ ਇਲਾਵਾ ਹਲਕੇ ਦੀ ਅਕਾਲੀ ਬਸਪਾ ਗੱਠਜੋੜ ਦੀ ਸੀਨੀਅਰ ਲੀਡਰਸ਼ਿਪ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਰਾਜੂ ਖੰਨਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਇੱਕ ਵਰਕਰ ਤੇ ਆਗੂ ਅਪਣੀ ਨੈਤਿਕ ਜ਼ਿੰਮੇਵਾਰੀ ਸਮਝਦਾਂ ਹੋਇਆ 4 ਦਸੰਬਰ ਦੀ ਅਮਲੋਹ ਰੈਲੀ ਦੀ ਕਾਮਯਾਬੀ ਲਈ ਕੰਮ ਕਰੇ।ਤਾ ਜੋ ਇਹ ਰੈਲੀ ਇਤਿਹਾਸ ਸਿਰਜ ਸਕੇ। ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ।
ਉਥੇ ਅਕਾਲੀ ਬਸਪਾ ਗੱਠਜੋੜ ਦੀ ਸੀਨੀਅਰ ਲੀਡਰਸ਼ਿਪ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰੇਗੀ। ਰਾਜੂ ਖੰਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਇੱਕ ਵਿੰਗ ਦੇ ਅਹੁਦੇਦਾਰ ਨੂੰ ਅਪੀਲ ਕੀਤੀ ਕਿ ਉਹ ਰੈਲੀ ਵਿੱਚ ਆਪਣੇ ਆਪਣੇ ਕਾਫ਼ਲਿਆਂ ਰਾਹੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ। ਤੇ ਰੈਲੀ ਸਬੰਧੀ ਹਲਕੇ ਦੇ ਘਰ ਘਰ ਜਾ ਕਿ ਲੋਕਾਂ ਨੂੰ ਜਾਗਰੂਕ ਕਰਨ।ਤਾ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰੋਗਰਾਮਾਂ ਤੇ ਨੀਤੀਆਂ ਤੋ ਹਰ ਵਰਗ ਦਾ ਵਿਆਕਤੀ ਜਾਣੂ ਹੋ ਸਕੇ। ਇਸ ਮੀਟਿੰਗ ਨੂੰ ਪੀ ਏ ਸੀ ਕਮੇਟੀ ਮੈਂਬਰ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਸੈਨਿਕ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਕੈਪਟਨ ਜਸਵੰਤ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਭਿੰਦਰ ਸਿੰਘ, ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਬਸਪਾ ਆਗੂ ਡਾ ਰਾਮ ਚੰਦ ਅਮਲੋਹ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਿੰਦਰ ਸਿੰਘ ਦੀਵਾ, ਯੂਥ ਆਗੂ ਹਰਿੰਦਰ ਸਿੰਘ ਸੇਖੋਂ, ਬਸਪਾ ਆਗੂ ਗੁਰਚਰਨ ਸਿੰਘ, ਯੂਥ ਆਗੂ ਸੁਖਚੈਨ ਸਿੰਘ ਦੀਵਾ, ਬਸਪਾ ਆਗੂ ਗੁਰਚਰਨ ਸਿੰਘ ਖਨਿਆਣ,ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ, ਬੀਬੀ ਪੂਨਮ ਗੋਸਾਈ ਨੇਂ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ।
ਇਸ ਮੌਕੇ ਤੇ ਉਦਯੋਗਪਤੀ ਜਤਿੰਦਰ ਸਿੰਘ ਧਾਲੀਵਾਲ, ਗੁਰਦੀਪ ਸਿੰਘ ਮੰਡੋਫਲ, ਰੁਪਿੰਦਰ ਸਿੰਘ ਕੰਜਾਰੀ, ਕੁਲਵਿੰਦਰ ਸਿੰਘ ਭੰਗੂ, ਜੱਥੇ ਹਰਬੰਸ ਸਿੰਘ ਬਡਾਲੀ, ਜੱਥੇ ਨਿਰਭੈ ਸਿੰਘ ਮਛਰਈ, ਬਹਾਦਰ ਸਿੰਘ ਹੈਬਤਪੁਰ, ਬੀਬੀ ਗੁਰਦੀਪ ਕੌਰ, ਬੀਬੀ ਰੁਪਿੰਦਰ ਕੌਰ, ਬੀਬੀ ਜਸਵਿੰਦਰ ਕੌਰ ਅਮਲੋਹ, ਬੀਬੀ ਗੁਰਮੀਤ ਕੌਰ ਵਿਰਕ, ਗੁਰਮੇਲ ਸਿੰਘ ਅਮਲੋਹ, ਭਗਵਾਨ ਸਿੰਘ ਹੈਪੀ ਟਿੱਬੀ, ਡਾ ਗੁਲਜ਼ਾਰ ਸਿੰਘ, ਜੱਥੇ ਕਰਮ ਸਿੰਘ ਘੁਟਿੰਡ, ਹਰਜਿੰਦਰ ਸਿੰਘ ਬਿੱਟੂ ਘੁਟੀਂਡ, ਭੁਪਿੰਦਰ ਸਿੰਘ ਮੰਡੀ, ਯਾਦਵਿੰਦਰ ਸਿੰਘ ਸਲਾਣਾ, ਯੂਥ ਆਗੂ ਗੁਰਦੀਪ ਬੜੈਚਾਂ, ਸ਼ਿੰਦਰਪਾਲ ਸਿੰਘ ਜਮਲਾ, ਪ੍ਰਦੀਪ ਸਿੰਘ ਸੋਨੀ ਕੌਲਗੜ੍ਹ, ਕੁਲਜੀਤ ਸਿੰਘ ਨਰਾਇਣਗੜ੍ਹ, ਹਰਜਿੰਦਰ ਸਿੰਘ ਜਿੰਦੂ ਘੁਟੀਂਡ, ਸੁਖਨਿੰਦਰ ਸਿੰਘ ਕਾਕਾ, ਹਰਜਿੰਦਰ ਸਿੰਘ ਲੱਡੂ, ਪ੍ਰਧਾਨ ਚਰਨਜੀਤ ਚੰਨਾ, ਸਰਪੰਚ ਹਰਿੰਦਰ ਸਿੰਘ ਸੇਖੋਂ, ਯਾਦਵਿੰਦਰ ਸਿੰਘ ਮਾਨਗੜ੍ਹ, ਪ੍ਰਧਾਨ ਕਮਲ ਵੜੈਚ, ਆਈ ਟੀ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਕੋਟਲਾ, ਸ਼ੇਰ ਸਿੰਘ ਮਛਰਾਈ, ਕੁਲਵੰਤ ਸਿੰਘ ਲਾਡਪੁਰ, ਬਿੱਟੂ ਮੁੱਡੜੀਆਂ, ਜਸਵਿੰਦਰ ਸਿੰਘ ਗਰੇਵਾਲ, ਹਰਜੋਤ ਸਿੰਘ ਸਲਾਣਾ, ਵਿਪਨ ਭੱਦਲਥੂਹਾ, ਰਾਜੂ ਖਾਂ ਸਲਾਣਾ, ਨਰਿੰਦਰ ਸਿੰਘ ਸਲਾਣਾ, ਪ੍ਰਧਾਨ ਗੁਰਿੰਦਰਪਾਲ ਗਰਚਾ, ਜੱਥੇ ਸੁਰਜੀਤ ਸਿੰਘ ਬਰੋਂਗਾ, ਆਕਾਸ਼ਦੀਪ ਸੰਧੂ, ਗੁਰਦੀਪ ਸਿੰਘ ਗੋਲਡੀ, ਪ੍ਰਧਾਨ ਦਰਸ਼ਨ ਸਿੰਘ ਨਸਰਾਲੀ, ਕੇਵਲ ਖਾਂ ਧਰਮਗੜ੍ਹ, ਜੋਨੀ ਕੌਸ਼ਲ ਭੱਦਲਥੂਹਾ, ਤੇਜਵੰਤ ਸਿੰਘ ਮਛਰਾਈ, ਮਾ ਚਰਨਦਾਸ ਸੋਂਟੀ, ਐਡਵੋਕੇਟ ਸ਼ੀਤਲ ਸਿੰਘ, ਗੁਰਵੀਰ ਸਿੰਘ ਗੋਰੁ, ਬੰਟੀ ਜਸੜਾ, ਮਨਿੰਦਰਪਾਲ ਸਿੰਘ, ਪ੍ਰਦੀਪ ਸਿੰਘ ਕਾਹਲੋ, ਗੁਰਪ੍ਰੀਤ ਸਿੰਘ ਗੁਰੀ, ਹਰਮੀਤ ਕਾਹਲੋਂ, ਤਰਸੇਮ ਸਿੰਘ ਅਮਲੋਹ, ਬੀਬੀ ਨਰਿੰਦਰ ਕੌਰ, ਗੁਰਕੀਰਤ ਸਿੰਘ ਸਲਾਣਾ, ਰਛਪਾਲ ਸਿੰਘ ਬੜੈਚਾਂ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਹਲਕੇ ਦੇ ਆਗੂ ਤੇ ਵਰਕਰ ਹਾਜ਼ਰ ਸਨ।

