ਪੰਜਾਬ

ਪੁਟੀਆ-ਪੁੱਕਾ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਸੁਖਦੇਵ ਕੁਮਾਰ ਸਿੰਗਲਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਕਿ੍ਆ ਅਤੇ ਰਸਮ ਪਗੜੀ 2 ਦਸੰਬਰ ਨੂੰ ਇਸਕੋਨ ਮੰਦਿਰ, ਚੰਡੀਗੜ੍ਹ ਵਿਖੇ ਹੋਵੇਗੀ

ਮੁਹਾਲੀ 28 ਨਵੰਬਰ (ਮਧੂਸਾਰ ਬਿਊਰੋ) ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸੀਏਸ਼ਨ (ਪੁਟੀਆ) ਅਤੇ ਪੰਜਾਬ ਅਨਏਡਿਡ ਕਾਲੇਜਿਜ਼ ਐਸੋਸੀਏਸ਼ਨ (ਪੁੱਕਾ) ਨੇ ਸ਼੍ਰੀ ਸੁਖਦੇਵ ਕੁਮਾਰ ਸਿੰਗਲਾ, ਚੇਅਰਮੈਨ, ਇੰਡੋ ਗਲੋਬਲ ਕਾਲਜ, ਮੋਹਾਲੀ, ਪੰਜਾਬ ਅਤੇ ਬਰੁਕਫੀਲਡ ਇੰਟਰਨੈਸ਼ਨਲ ਸਕੂਲ ਦੇ ਸੰਸਥਾਪਕ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੀ ਗਈ ਸ਼ੋਕ ਸਭਾ ਵਿਚ ਸ. ਸਤਨਾਮ ਸਿੰਘ ਸੰਧੂ, ਸ਼੍ਰੀ ਰਸ਼ਪਾਲ ਧਾਲੀਵਾਲ, ਸ. ਮਨਜੀਤ ਸਿੰਘ, ਡਾ. ਗੁਰਮੀਤ ਸਿੰਘ ਧਾਲੀਵਾਲ, ਸ਼੍ਰੀ ਗੁਰਵਿੰਦਰ ਬਾਹਰਾ, ਡਾ. ਅੰਸ਼ੂ ਕਟਾਰੀਆ, ਸ਼੍ਰੀ ਅਸ਼ਵਨੀ ਗਰਗ, ਸ਼੍ਰੀ ਅਸ਼ੋਕ ਗਰਗ ਅਤੇ ਡਾ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਸਿੰਗਲਾ ਦਾ ਪੰਜਾਬ ਦੀ ਸਿੱਖਿਆ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਸਿੱਖਿਆ ਜਗਤ ਨੂੰ ਵੱਡਾ ਘਾਟਾ ਪਿਆ ਹੈ। ਦੱਸਣਯੋਗ ਹੈ ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਕਿ੍ਆ ਅਤੇ ਰਸਮ ਪਗੜੀ 2 ਦਸੰਬਰ ਨੂੰ ਇਸਕੋਨ ਮੰਦਿਰ, ਚੰਡੀਗੜ੍ਹ, ਵਿਖੇ ਹੋਵੇਗੀ।

Leave a Reply

Your email address will not be published. Required fields are marked *