ਅੰਮ੍ਰਿਤਸਰਪੰਜਾਬ

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਹੋਣ ਤੇ ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ

ਸ੍ਰ. ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਤੇ ਦਿੱਤੀ ਵਧਾਈ

ਅੰਮ੍ਰਿਤਸਰ, 29 ਨਵੰਬਰ(ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਤਿੰਨੇ ਕਾਲੇ ਖੇਤੀ ਕਾਨੂੰਨ ਰਾਜਸਭਾ ਤੇ ਲੋਕ ਸਭਾ ਵਿੱਚ ਵਾਪਸ ਲੈਣ ਸਬੰਧੀ ਪੇਸ਼ ਹੋਣ ਉਪਰੰਤ ਪ੍ਰਵਾਨਗੀ ਦੀ ਮੋਹਰ ਲੱਗ ਜਾਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਕਿਸਾਨਾਂ ਨੂੰ ਵਧਾਈ ਦੇਦਿਆਂ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਘਰੋਂ ਬੇਘਰ ਹੋ ਕੇ ਸੰਘਰਸ਼ ਲੜ ਰਹੇ ਕਿਸਾਨਾਂ ਦੀ ਇੱਕਜੁਟਤਾ ਤੇ ਦ੍ਰਿੜਤਾ ਨੇ ਸਫਲਤਾ ਦੇ ਝੰਡੇ ਝੁਲਾਏ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਵੱਡਾਪਨ ਕਿ ਦੋਹਾਂ ਸਦਨਾਂ ਵਿੱਚ ਵਾਪਸੀ ਲਈ ਬਿੱਲ ਪਾਸ ਹੋ ਗਏ ਹਨ।ਇਹ ਸੰਘਰਸ਼ੀ ਕਿਸਾਨਾਂ ਦੀ ਜਿੱਤ ਹੋਈ ਹੈ।ਭਾਰਤ ਅੰਦਰ ਇੱਕ ਨਵਾਂ ਇਤਿਹਾਸ ਦਰਜ ਹੋਇਆ ਹੈ।ਹੁਣ ਸਰਕਾਰ ਸਮੁੱਚੇ ਕਿਸਾਨਾਂ ਨੂੰ ਐਮ.ਐਸ. ਪੀ. ਤੇ ਜਿਣਸਾਂ ਦੀ ਖਰੀਦ ਸਮਰਥਨ ਮੁੱਲ ਤੇ ਕਰਨ ਦੀ ਵੀ ਕਾਨੂੰਨੀ ਤੌਰ ਤੇ ਸਮੁੱਚੇ ਭਾਰਤ ਵਿੱਚ ਪਹਿਲ ਕਦਮੀ ਕਰੇ ਤਾਂ ਸਮੁੱਚਾ ਕਿਸਾਨ ਖੁਸ਼ਹਾਲ ਹੋਵੇਗਾ ਤੇ ਦੇਸ਼ ਮਜਬੂਤ ਹੋਵੇਗਾ।ਦੂਜੇ ਪਾਸੇ ਬਾਬਾ ਬਲਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਨਵ ਨਿਯੁਕਤ ਹੋਏ ਪ੍ਰਧਾਨ ਸ੍ਰ. ਹਰਜਿੰਦਰ ਸਿੰਘ ਧਾਮੀ ਅਤੇ ਚੁਣੀ ਗਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ ਅਤੇ ਆਸ ਪ੍ਰਗਟਾਈ ਕਿ ਸਿੱਖ ਜਗਤ ਦੀਆਂ ਆਸਾਂ ਭਾਵਨਾਵਾਂ ਅਨੁਸਾਰ ਇਹ ਟੀਮ ਕੰਮ ਕਰੇਗੀ।

Leave a Reply

Your email address will not be published. Required fields are marked *