ਹਰਿਆਣਾ

ਨਸ਼ਾ ਮੁਕਤੀ ਦੇ ਲਈ ਸਮੂਚੇ ਹਰਿਆਣਾ ਵਿਚ ਹੋਵੇ ਬਿਹਤਰ ਯਤਨ – ਅਨਿਲ ਵਿਜ

ਐਸਪੀ ਯਮੁਨਾਨਗਰ ਤੇ ਐਨਜੀਓ ਵੱਲੋਂ ਨਸ਼ਾ ਮੁਕਤੀ ਮੁਹਿੰਮ ਨੂੰ ਲੈ ਕੇ ਚਲਾਈ ਗਈ ਮੁਹਿੰਮ ਦੀ ਸ਼ਲਾਘਾ ਕੀਤੀ ਗ੍ਰਹਿ ਮੰਤਰੀ ਨੇ

ਚੰਡੀਗੜ੍ਹ, 30 ਨਵੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਯਮੁਨਾਨਗਰ ਪੁਲਿਸ ਵੱਲੋਂ ਚਲਾਏ ਗਈ ਨਸ਼ਾ ਮੁਕਤੀ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਯਮੁਨਾਨਗਰ ਦੇ ਐਸਪੀ ਕਮਲਦੀਪ ਗੋਇਲ ਅਤੇ ਵੱਖ-ਵੱਖ ਐਜੀਓ ਵੱਲੋਂ ਸੰਯੁਕਤ ਤੌਰ ‘ਤੇ ਚਲਾਏ ਗਏ ਨਸ਼ਾ ਮੁਕਤੀ ਮੁਹਿੰਮ ਦਾ ਫਾਇਦਾ ਨੌਜੁਆਨਾ ਨੂੰ ਹੋ ਰਿਹਾ ਹੈ ਅਤੇ ਅਸੀਂ ਚਾਹਾਂਗੇ ਕਿ ਅਜਿਹੇ ਹੀ ਯਤਨ ਸਮੂਚੇ ਹਰਿਆਣਾ ਵਿਚ ਵੀ ਹੋਣ ਚਾਹੀਦੇ ਹਨ।

        ਗ੍ਰਹਿ ਮੰਤਰੀ ਸ੍ਰੀ ਵਿਜ ਨੇ ਅੱਜ ਅੰਬਾਲਾ ਵਿਚ ਨਸ਼ਾ ਮੁਕਤੀ ਮੁਹਿੰਮ ਵਿਚ ਕੰਮ ਕਰਨ ਵਾਲੇ ਵੱਖ-ਵੱਖ ਐਨਜੀਓ ਦੇ ਅਧਿਕਾਰੀਆਂ ਨਾਲ ਗਲਬਾਤ ਕੀਤੀ। ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜੁਆਨਾਂ ਨੂੰ ਪੁਲਿਸ ਮੁੜ ਸਹੀ ਵਿਚਾਰਧਾਰਾ ਵਿਚ ਲਿਆ ਰਹੀ ਹੈ।

        ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਯਮੁਨਾਨਗਰ ਵਿਚ ਨਸ਼ਾ ਸ਼ਕਤੀ ਨੂੰ ਲੈ ਕੇ ਬਿਹਤਰ ਕਾਰਜ ਕੀਤਾ ਜਾ ਰਿਹਾ ਹੈ। ਨੌਜੁਆਨਾਂ ਨੂੰ ਨਸ਼ੇ ਦੇ ਜਾਲ ਤੋਂ ਬਾਹਰ ਕੱਢਣਾ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਹੋਰ ਜਿਲ੍ਹਿਆਂ ਵਿਚ ਵੀ ਅਜਿਹੇ ਯਤਨ ਹੋਣੇ ਚਾਹੀਦੇ ਹਨ। ਨਸ਼ਾ ਮੁਕਤੀ ਮੁਹਿੰਮ ਵਿਚ ਪੁਲਿਸ ਤੋਂ ਇਲਾਵਾ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਦੀ ਜਰੂਰਤ ਹੈ ਅਤੇ ਇਹ ਜਲਦੀ ਹੀ ਵਿਭਾਗਾਂ ਦੀ ਸੰਯੁਕਤ ਮੀਟਿੰਗ ਲੈਣਗੇ ਤੇ ਪੋ੍ਰਗ੍ਰਾਮ ਬਨਾਉਣਗੇ। ਨਸ਼ੇ ਦੇ ਜਾਲ ਤੋਂ ਨੌਜੁਆਨਾਂ ਨੂੰ ਬਾਹਰ ਕੱਢਣ ਦਾ ਪੂਰਾ ਯਤਨ ਹੋਵੇਗਾ।

        ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਵੱਖ-ਵੱਖ ਸਥਾਨਾਂ 'ਤੇ ਕਈ ਨਸ਼ਾ ਮੁਕਤੀ ਕੇਂਦਰ ਖੁੱਲੇ ਹੋਏ ਹਨ। ਇੰਨ੍ਹਾਂ ਕੇਂਦਰਾਂ ਵਿਚ ਜਿੱਥੇ-ਜਿੱਥੇ ਬੈਡ ਦੀ ਗਿਣਤੀ ਘੱਟ ਹੈ ਉੱਥੇ ਜਰੂਰਤ ਦੇ ਹਿਸਾਬ ਨਾਲ ਬੈਡ ਗਿਣਤੀ ਨੂੰ ਵਧਾਇਆ ਜਾਵੇਗਾ। ਜਿਨ੍ਹਾਂ ਖੇਤਰਾਂ ਵਿਚ ਨਸ਼ਾ ਮੁਕਤੀ ਕੇਂਦਰ ਨਹੀਂ ਖੁੱਲੇ ਉੱਥੇ ਅਜਿਹੇ ਕੇਂਦਰਾਂ ਨੂੰ ਖੋਲਣ ਦਾ ਯਤਨ ਕੀਤਾ ਜਾਵੇਗਾ।

ਗੌਰਤਲਬ ਹੈ ਕਿ ਯਮੁਨਾਨਗਰ ਪੁਲਿਸ ਨੇ ਨਸ਼ੇ ਦੇ ਖਿਲਾਫ ਸਹੀ ਰਾਹੀ ਮੁਹਿੰਮ ਛੇੜੀ ਹੈ ਜਿਸ ਵਿਚ ਪੁਲਿਸ ਇਕ ਪਾਸੇ ਜਿੱਥੇ ਨਸ਼ਾ ਵੇਚਣ ਵਾਲਿਆਂ ‘ਤੇ ਸਖਤ ਕਾਰਵਾਈ ਕਰ ਰਹੀ ਹੈ। ਉਥੇ ਦੂਜੇ ਪਾਸੇ ਨਸ਼ਾ ਕਰਨ ਵਾਲੇ ਨੌਜੁਆਨਾਂ ਨੂੰ ਨਸ਼ਾ ਛੱਡਵਾ ਕੇ ਉਨ੍ਹਾਂ ਨੂੰ ਸਹੀ ਰਾਹ ‘ਤੇ ਲਿਆਇਆ ਜਾ ਰਿਹਾ ਹੈ। ਇਸ ਪੋ੍ਰਗ੍ਰਾਮ ਵਿਚ 22 ਐਨਜੀਓ ਵੀ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੇ ਹਨ। ਐਸਪੀ ਕਮਲਦੀਪ ਨੇ ਦਸਿਆ ਕਿ ਹੁਣ ਤਕ ਯਮੁਨਾਨਗਰ ਦੇ 175 ਨੌਜੁਆਨ ਸਾਡੀ ਇਸ ਮੁਹਿੰਮ ਦੇ ਨਾਲ ਜੁੜ ਕੇ ਨਸ਼ਾ ਛੱਡ ਚੁੱਕੇ ਹਨ।

Leave a Reply

Your email address will not be published. Required fields are marked *