ਪੰਜਾਬਪਟਿਆਲਾ

ਗਗਨਦੀਪ ਸਿੰਘ ਜਲਾਲਪੁਰ ਨੇ ਪੀ ਐਸ ਪੀ ਸੀ ਐਲ ਦੇ ਡਾਇਰੈਕਟਰ ਪ੍ਰਬੰਧਕੀ, ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ

ਪਟਿਆਲਾ 1 ਦਸੰਬਰ,(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੀ ਗਗਨਦੀਪ ਸਿੰਘ ਜਲਾਲਪੁਰ, ਜਿਨ੍ਹਾਂ ਨੂੰ ਕੱਲ ਪੰਜਾਬ ਸਰਕਾਰ ਨੇ 2 ਸਾਲਾਂ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕੀਤਾ ਸੀ, ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫ਼ਤਰ ਵਿਖੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਤੇ ਸ਼੍ਰੀ ਗਗਨਦੀਪ ਸਿੰਘ ਜਲਾਲਪੁਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਵਲੋਂ ਉਨ੍ਹਾਂ ਨੂੰ ਜਿਹੜੀ ਜਿ਼ੰਮੇਵਾਰੀ ਸੌਂਪੀ ਗਈ ਹੈ ਉਹ ਉਸ ਜਿ਼ੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਚੰਗੀ, ਸਸਤੀ ਅਤੇ ਨਿਰਵਿਘਨ ਬਿਜਲੀ ਸਪਲਾਈ ਕਰਨ ਤੋ ਇਲਾਵਾ ਹੋਰ ਵਧੇਰੇ ਖਪਤਕਾਰ ਪੱਖੀ ਬਿਜਲੀ ਸੇਵਾਵਾਂ ਦੇਣ ਲਈ ਯਤਨਸ਼ੀਲ ਰਹਿਣਗੇ।

ਸ਼਼੍ਰੀ ਗਗਨਦੀਪ ਸਿੰਘ ਜਲਾਲਪੁਰ ਦੇ ਅਹੁਦਾ ਚੁੱਕ ਸਮਾਗਮ ਮੌਕੇ ਉਨ੍ਹਾਂ ਨੂੰ ਕਾਰਪੋਰੇਸ਼ਨ ਦੇ ਉਚ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਸੁੱਭਚਿੰਤਕਾਂ ਵਲੋਂ ਵਧਾਈ ਅਤੇ ਸੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਤੇ ਸ੍ਰੀ ਗਗਨਦੀਪ ਸਿੰਘ ਜਲਾਲਪੁਰ ਨੂੰ ਵਿਸ਼ੇਸ਼ ਤੌਰ ਤੇ ਅਸ਼ੀਰਵਾਦ ਦੇਣ ਲਈ ਸ਼੍ਰੀ ਲਾਲ ਸਿੰਘ, ਚੇਅਰਮੈਨ ਪੰਜਾਬ ਮੰਡੀ ਬੋਰਡ, ਸ਼੍ਰੀ ਸਾਧੂ ਸਿੰਘ ਧਰਮਸੋਤ, ਐਮ ਐਲ ਏ ਨਾਭਾ, ਸ਼੍ਰੀ ਨਿਰਮਲ ਸਿੰਘ, ਐਮ ਐਲ ਏ ਸ਼਼ੁਤਰਾਣਾ, ਸ੍ਰੀ ਹਰਦਿਆਲ ਸਿੰਘ ਕੰਬੋਜ਼ ਐਮ ਐਲ ਏ ਰਾਜਪੁਰਾ, ਸ੍ਰੀ ਮਦਨ ਲਾਲ ਜਲਾਲਪੁਰ ਐਮ ਐਲ ਏ ਘਨੌਰ, ਸ਼੍ਰੀ ਗੁਰਦੀਪ ਸਿੰਘ ਊਂਟਸਰ ਜਿਲ੍ਹਾ ਪ੍ਰਧਾਨ ਸ਼੍ਰੀ ਨਰਪਿੰਦਰ ਸਿੰਘ ਭਿੰਦਾ ਪ੍ਰਧਾਨ, ਨਗਰ ਪੰਚਾਇਤ ਘਨੌਰ, ਸ਼੍ਰੀ ਬਲਜੀਤ ਸਿੰਘ ਗਿੱਲ ਚੇਅਰਮੈਨ, ਮਾਰਕੀਟ ਕਮੇਟੀ ਘਨੌਰ, ਸ਼੍ਰੀ ਜਗਰੂਪ ਸਿੰਘ ਹੈਪੀ, ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਰਾਜਪੁਰਾ, ਸ਼੍ਰੀ ਹਰਦੀਪ ਸਿੰਘ ਲਾਡਾ, ਪ੍ਰਧਾਨ ਆੜਤੀ ਐਸੋਸੀਏਸ਼ਨ, ਸ਼੍ਰੀ ਇੰਦਰਜੀਤ ਸਿੰਘ ਗਿਫ਼ਟੀ, ਯੂਥ ਪ੍ਰਧਾਨ, ਸ਼੍ਰੀ ਅਮਰੀਕ ਸਿੰਘ, ਮੈਂਬਰ ਜਿਲ੍ਹਾ ਪ੍ਰੀਸ਼ਦ, ਸ਼੍ਰ਼ੀ ਗੁਰਵੰਤ ਸਿੰਘ ਗਿੱਲ, ਸ਼੍ਰੀ ਐਨ ਪੀ ਪਬਰੀ, ਸਰਪੰਚ ਪ੍ਰਧਾਨ ਯੂਨੀਅਨ, ਸ਼੍ਰੀ ਮੰਗਤ ਸਿੰਘ ਜੰਗਪੁਰਾ, ਪੀ ਏ. ਟੂ ਐਮ ਐਲ ਏ ਘਨੌਰ ਤੋਂ ਇਲਾਵਾ ਸ਼੍ਰੀ ਗਗਨਦੀਪ ਸਿੰਘ ਜਲਾਲਪੁਰ ਦੀ ਵੱਡੀ ਗਿਣਤੀ ਵਿਚ ਮਿੱਤਰਾਂ, ਸੁੱਭਚਿੰਤਕਾਂ ਵਲੋਂ ਉਨ੍ਹਾਂ ਨੂੰ ਬੁੱਕੇ ਦੇ ਕੇ ਵਧਾਈ ਦਿੱਤੀ ਗਈ। ਇਸ ਮੌਕੇ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸ਼੍ਰੀ ਜਤਿੰਦਰ ਸਿੰਘ ਸੈਣੀ, ਮੁੱਖ ਇੰਜੀਨੀਅਰ/ ਸੰਚਾਲਣ ਦੱਖਣ ਜੋਨ, ਪਟਿਆਲਾ, ਸ਼੍ਰੀ ਸੰਦੀਪ ਗੁਪਤਾ, ਉਪ ਮੁੱਖ ਇੰਜੀਨੀਅਰ ਟੂ ਡਾਇਰੈਕਟਰ ਪ੍ਰਬੰਧਕੀ, ਸ਼੍ਰੀ ਪਰਵਿੰਦਰ ਸਿੰਘ ਉਪ ਮੁੱਖ ਇੰਜੀਨੀਅਰ ਪਰਸੋਨਲ, ਸ਼੍ਰੀ ਬਲਵਿੰਦਰ ਸਿੰਘ ਗੁਰਮ, ਉਪ ਸਕੱਤਰ/ ਆਈ ਆਰ ਅਤੇ ਹੋਰ ਵੱਡੀ ਗਿਣਤੀ ਵਿਚ ਇੰਜੀਨੀਅਰ ਅਤੇ ਕਰਮਚਾਰੀ ਹਾਜ਼ਰ ਹੋਏ।

Leave a Reply

Your email address will not be published. Required fields are marked *