ਪਟਿਆਲਾ

ਬਿਜਲੀ ਕਾਮਿਆਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਗ੍ਰਿਫਤਾਰ ਬਿਜਲੀ ਕਾਮਿਆਂ ਤੇ ਬਣਾਏ ਝੂਠੇ ਕੇਸ ਰੱਦ ਕਰਵਾਉਣ ਲਈ ਦੱਖਣ ਜੋਨ ਅੱਗੇ ਵਿਸ਼ਾਲ ਜੋਨਲ ਧਰਨਾ।

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ, ਮਨਿਸਟਰੀਅਲ ਸਰਵਿਸ ਯੂਨੀਅਨ, ਵਰਕਰਜ਼ ਫੈਡਰੇਸ਼ਨ (ਇੰਟਕ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ) ਸਬ ਸਟੇਸ਼ਨ ਸਟਾਫ ਵੈਲਫੇਅਰ ਐਸੋਸੀਏਸ਼ਨ ਅਤੇ ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ) ਵੱਲੋਂ ਮੁੱਖ ਇੰਜੀਨੀਅਰ (ਦੱਖਣ) ਪਟਿਆਲਾ ਦੇ ਦਫਤਰ ਅੱਗੇ ਦੱਖਣ ਜੋਨ ਅਧੀਨ ਪਟਿਆਲਾ, ਰੋਪੜ ਮੁਹਾਲੀ, ਸੰਗਰੂਰ ਅਤੇ ਬਠਿੰਡਾ ਸਰਕਲ ਦੇ ਹਜਾਰਾ ਕਾਮਿਆਂ ਵਲੋਂ ਵਿਸ਼ਾਲ ਜੋਨ ਪੱਧਰ ਦਾ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜੁਆਇੰਟ ਦੇ ਸੁਬਾਈ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਰਤਨ ਸਿੰਘ ਮਜਾਰੀ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ, ਕੌਰ ਸਿੰਘ ਸੋਹੀ, ਸੁਖਵਿੰਦਰ ਸਿੰਘ ਦੁੰਮਨਾ, ਇੰਦਰਜੀਤ ਸਿੰਘ ਢਿੱਲੋਂ, ਕੁਲਵੰਤ ਸਿੰਘ ਅਟਵਾਲ, ਗੋਬਿੰਦ ਕਾਂਤ ਝਾਅ, ਫਲਜੀਤ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਪਾਵਰ ਮੈਨੇਜਮੈਂਟ ਵੱਲੋਂ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਮੁਲਾਜਮ ਵਿਰੋਧੀ ਨੀਤੀ ਦੀ ਸਖਤ ਨਿੰਦਾ ਕੀਤੀ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਪਾਵਰ ਮੈਨੇਜਮੈਂਟ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਮੁਲਾਜਮ ਵਿਰੋਧੀ ਸਰਕੂਲਰ ਜਾਰੀ ਕਰ ਰਹੀ ਹੈ। ਸੀ.ਆਰ.ਏ. 295/19 ਤਹਿਤ ਭਰਤੀ ਮੁਲਾਜਮਾਂ ਤੇ ਅਣਉਚਿਤ ਦੋਸ਼ ਲਗਾ ਨੇ ਸੈਂਕੜੇ ਮੁਲਾਜਮਾਂ ਵਿਰੁੱਧ ਪੁਲਿਸ ਕੇਸ ਦਰਜ ਕਰਵਾਏ ਜਾਂ ਰਹੇ ਹਨ ਅਤੇ ਮੁਲਾਜਮਾਂ ਨੂੰ ਬੇਵਜਾ ਤੰਗ ਪ੍ਰੇਸ਼ਾਨ ਕਰ ਰਹੀ ਹੈ। ਸਬ ਸਟੇਸ਼ਨਾਂ ਤੇ ਧੱਕੇ ਨਾਲ ਸ.ਲ.ਮ. ਤੇ ਲ.ਮ. ਨੂੰ ਏ.ਐਸ.ਐਸ.ਏ. ਤੇ ਐਸ.ਐਸ.ਏ. ਦੀ ਥਾਂ ਬਿਨਾਂ ਵਿੱਤੀ ਲਾਭ ਤਾਇਨਾਤ ਕਰਨ ਲਈ ਹਦਾਇਤਾਂ ਜਾਰੀ ਕਰ ਰਹੀ ਹੈ, ਉਵਰਟਾਈਮ ਦੇਣ ਤੇ 50 ਘੰਟੇ ਤੋਂ ਵੱਧ ਦੀ ਪਾਬੰਦੀ ਲਗਾਉਣ, ਟੈਕਨੀਕਲ ਸਟਾਫ ਨੂੰ ਮੋਬਾਇਲ ਦੀ ਥਾਂ 5ਜੀ ਜੀਓ ਸਿਮ ਦੇ ਰਹੀ ਹੈ। ਡੀ.ਏ. ਦੇਣ ਦੀ ਥਾਂ ਮੁਲਾਜਮਾਂ ਦੇ ਪੇ ਕਮਿਸ਼ਨ ਅਨੁਸਾਰ ਸਕੇਲ ਸੋਧਣ, ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨ ਦੀ ਥਾਂ ਅਣਅਧਿਕਾਰਤ ਡਿਊਟੀਆਂ ਰਾਹੀਂ ਵਾਧੂ ਕੰਮ ਲੈ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਗਰਿਡ ਸਬ ਸਟੇਸ਼ਨ ਤੇ ਤਾਇਨਾਤ ਸਟਾਫ ਦੀ ਉਚਿਤ ਸੁਰੱਖਿਆ ਨਹੀਂ ਕਰ ਰਹੀ । ਜਿਸ ਕਾਰਨ ਮੁਲਾਜਮਾਂ ਵਿੱਚ ਰੋਸ ਤੇ ਬੇਚੈਨੀ ਵਧ ਰਹੀ ਹੈ। ਇਸ ਸਮੇਂ ਧਰਨੇ ਨੂੰ ਹੋਰਨਾ ਤੋਂ ਇਲਾਵਾ ਸਰਬ ਸਾਥੀ ਫਲਜੀਤ ਸਿੰਘ, ਰਤਨ ਸਿੰਘ, ਹਰਦੇਵ ਸਿੰਘ ਧੂਰੀ, ਗੋਬਿੰਦ ਕਾਂਤ ਝਾਂਅ, ਕਰਨੈਲ ਸਿੰਘ, ਪ੍ਰਮੋਦ ਕੁਮਾਰ, ਸੁਖਦੇਵ ਸਿੰਘ, ਬੱਗਾ ਸਿੰਘ, ਨਿਰਮਲ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਯਸ਼ਪਾਲ ਸ਼ਰਮਾ, ਦਰਸ਼ਨ ਸਿੰਘ ਪਾਤੜਾਂ, ਅਸ਼ਵਨੀ ਕੁਮਾਰ, ਸਤਿੰਦਰ ਪਾਲ ਸਿੰਘ, ਜੰਗੀਰ ਸਿੰਘ ਕਟਾਰੀਆ ਅਤੇ ਸੁਰਮੁੱਖ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਮੁਲਾਜਮਾਂ ਦੇ ਮਸਲੇ ਹੱਲ ਕਰਕੇ ਉਹਨਾ ਦਾ ਰੋਸ ਦੂਰ ਕੀਤਾ ਜਾਵੇ। ਸਾਥੀ ਕਰਮਚੰਦ ਭਾਰਦਵਾਜ ਨੇ ਕਿਹਾ ਕਿ ਜੇਕਰ ਪਾਵਰ ਮੈਨੇਜਮੈਂਟ ਨੇ ਮੁਲਾਜਮ ਮਸਲੇ ਆਪਣੀ ਗੱਲਬਾਤ ਰਾਹੀਂ ਹੱਲ ਨਾ ਕੀਤੇ ਤਾਂ ਗਿਆਰਾ ਅਪ੍ਰੈਲ ਨੂੰ ਹੈਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰ ਦਾ ਧਰਨਾ ਦਿੱਤਾ ਜਾਵੇਗਾ। ਜਿਸ ਵਿੱਚ ਅਗਲੇ ਤਿੱਖੇ ਸੰਘਰਬ ਦਾ ਐਲਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *