4 ਦਸੰਬਰ ਨੂੰ ਯੂਥ ਅਕਾਲੀ ਦਲ ਸੁਖਬੀਰ ਬਾਦਲ ਦਾ ਅਮਲੋਹ ਪੁੱਜਣ ਤੇ ਵੱਡੇ ਰੋਡ ਸ਼ੋਅ ਰਾਹੀਂ ਕਰੇਗਾ ਭਰਵਾਂ ਸਵਾਗਤ – ਰਾਜੂ ਖੰਨਾ, ਸਰਬਜੀਤ ਝਿੰਜਰ।
ਅਮਲੋਹ, 2 ਦਸੰਬਰ,(ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ ਹਲਕਾ ਅਮਲੋਹ ਅੰਦਰ 4 ਦਸੰਬਰ ਨੂੰ ਸੰਗਮ ਪੈਲੇਸ ਅਮਲੋਹ ਵਿੱਚ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਵਿੱਚ ਸ਼ੌ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਮਲੋਹ ਪੁੱਜਣ ਤੇ ਯੂਥ ਅਕਾਲੀ ਦਲ ਵੱਲੋਂ ਇੱਕ ਵੱਡੇ ਤੇ ਇਤਿਹਾਸਿਕ ਰੋਡ ਸ਼ੋਅ ਰਾਹੀਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਿਲਾ ਯੂਥ ਪ੍ਰਧਾਨ ਦਿਹਾਤੀ ਸਰਬਜੀਤ ਸਿੰਘ ਝਿੰਜਰ ਤੇ ਜਿਲਾ ਯੂਥ ਪ੍ਰਧਾਨ ਸ਼ਹਿਰੀ ਵਿੱਕੀ ਮਿੱਤਲ ਵੱਲੋਂ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਰੋਡ ਸ਼ੋਅ ਦੀਆ ਤਿਆਰੀਆ ਨੂੰ ਲੈਕੇੇ ਯੂਥ ਨੌਜਵਾਨਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਯੂਥ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈਕੇ ਪੱਬਾਂ ਭਾਰ ਹੈ।
ਹਲਕਾ ਅਮਲੋਹ ਅੰਦਰ ਆਉਦਿਆ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਰਾਂ, ਮੋਟਰ ਸਾਇਕਲਾਂ, ਜੀਪਾਂ ਦੇ ਵੱਡੇ ਕਾਫਿਲੇ ਨਾਲ ਭਰਵਾਂ ਸਵਾਗਤ ਕਰਦੇ ਹੋਏ ਰੈਲੀ ਵਾਲੀ ਥਾਂ ਸੰਗਮ ਪੈਲੇਸ ਵਿਖੇ ਲਿਆਂਦਾ ਜਾਵੇਗਾ। ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਡੀ ਇਤਿਹਾਸਿਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠੋਜੋੜ ਦੀ ਸੀਨੀ ਲੀਡਰਸ਼ਿਪ ਵੀ ਵਿਸ਼ੇਸ਼ ਤੌਰ ਤੇ ਸੰਬੋਧਨ ਕਰੇਗੀ। ਝਿੰਜਰ ਨੇ ਕਿਹਾ ਕਿ 4 ਦਸੰਬਰ ਨੂੰ ਅਮਲੋਹ ਵਿਖੇ ਹੋਣ ਵਾਲੇ ਰੋਡ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਸ ਰੋਡ ਸ਼ੋਅ ਲਈ ਯੂਥ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਅੱਜ ਦੀ ਇਸ ਮੀਟਿੰਗ ਵਿੱਚ ਜੱਥੇ ਕੁਲਦੀਪ ਸਿੰਘ ਮੁੱਢੜੀਆਂ, ਹਰਬੰਸ ਸਿੰਘ ਬਡਾਲੀ, ਜਰਨੈਲ ਸਿੰਘ ਮਾਜਰੀ, ਇਕਬਾਲ ਸਿੰਘ ਰਾਏ, ਬੇਅੰਤ ਸਿੰਘ ਸਲਾਣਾ, ਹਰਿੰਦਰ ਸਿੰਘ ਸੇਖੋਂ, ਸੁਖਚੈਨ ਸਿੰਘ ਦੀਵਾ, ਰੇਸ਼ਮ ਸਿੰਘ ਵਿਰਕ, ਰਣਧੀਰ ਸਿੰਘ ਬਾਗੜੀਆ, ਹਰਪ੍ਰੀਤ ਸਿੰਘ ਰਿੱਚੀ, ਦਰਸ਼ਨ ਸਿੰਘ ਨਸਰਾਲੀ, ਗੁਰਿੰਦਰਪਾਲ ਸਿੰਘ ਗਰਚਾ, ਪ੍ਰਧਾਨ ਪੰਕਜ ਅਰੋੜਾ, ਐਡ ਸ਼ੀਤਲ ਸ਼ਰਮਾ, ਰਾਜਨ ਅਰੋੜਾ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਗੁਰਜੀਤ ਸਿੰਘ ਕੋਟਲਾ, ਸਤਨਾਮ ਸਿੰਘ ਡਡਹੇੜੀ, ਪਿ੍ਰੰਸ ਮਾਲੋਵਾਲ, ਅਮਨ ਸਿੰਘ, ਪਰਮਜੀਤ ਸਿੰਘ ਪੋਂਪੀ ਲੱਲੋਂ, ਕਾਲਾ ਅਰੋੜਾ, ਯਾਦਵਿੰਦਰ ਸਿੰਘ ਸਲਾਣਾ, ਗੁਰਦੀਪ ਸਿੰਘ ਹੈਬਤਪੁਰ, ਮਿੰਟੂ ਹੈਬਤਪੁਰ, ਹਰਜੋਤ ਸਿੰਘ ਸਲਾਣਾ, ਕੁਲਜੀਤ ਸਿੰਘ ਨਰੈਣਗੜ, ਬਿੱਲਾ ਅਮਲੋਹ, ਨਵਦੀਪ ਸਿੰਘ ਟਿਵਾਣਾ, ਚਰਨਜੀਤ ਸਿੰਘ ਚੰਨਾ, ਐਸ ਓ ਆਈ ਦੇ ਆਦੇਸ਼ ਪ੍ਰਤਾਪ ਸੰਧੂ, ਨਵਜੋਤ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਰੁੜਕੀ, ਰਾਜੀ ਬਿਲਿੰਗ, ਗੁਰਪ੍ਰੀਤ ਸਿੰਘ ਨੋਨੀ, ਹਰਪਿੰਦਰ ਸਿੰਘ ਭੂਰਾ, ਰੌਕੀ ਮੰਡੀ, ਸ਼ਿਵਕਾਂਤ ਤਿਵਾੜੀ, ਅਮਨ ਲਾਡਪੁਰ, ਜਸਪਾਲ ਸਿੰਘ ਕੋਟਲਾ, ਸਹਿਜਦੀਪ ਸਿੰਘ ਮੰਡੀ, ਕਰਮਜੀਤ ਸਿੰਘ ਬਰੋਂਗਾ, ਦਲਜੀਤ ਸਿੰਘ ਘੁਟੀਂਡ, ਕਸ਼ਮੀਰਾ ਸਿੰਘ ਸੋਨੀ, ਗੁਰਪੰਥ ਸਿੰਘ ਤੁਫਾਨ, ਕਿ੍ਰਸ਼ਨ ਕੁੰਭੜਾ, ਗੁਰਪ੍ਰੀਤ ਸਿੰਘ ਸ਼ਮਸ਼ਪੁਰ, ਲਵਦੀਪ ਸਿੰਘ ਬੁੱਗਾ, ਪਾਲ ਸਿੰਘ ਖੁੰਮਣਾ, ਜੱਥੇ ਅਜੀਤ ਸਿੰਘ ਭੱਦਲ਼ਥੂਹਾ, ਸਤਨਾਮ ਸਿੰਘ ਬੁੱਗਾ, ਅਸ਼ੋਕ ਕੁਮਾਰ ਹੈਬਤਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਹਾਜਰ ਸਨ।

