ਪਟਿਆਲਾ

ਸਿਵਲ ਸਰਜਨ ਪਟਿਆਲਾ ਡਾ ਪਰਿੰਸ ਸੋਢੀ ਦੇ ਦਿਸਾ ਨਿਰਦੇਸਾ ਅਨੁਸਾਰ ਟੀਕਾਕਰਨ ਕੈਂਪ ਲਾਇਆ ਗਿਆ-ਉਪਕਾਰ ਸਿੰਘ

ਗਿਆਨ ਜਯੋਤੀ ,ਹਾਰਡ ਬਰੇਨ ,ਢਿੱਲੋਂ ਸਲਾਈ ਕਢਾਈ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਵਿਸ਼ਾਲ ਵੈਕਸੀਨ ਕੈਂਪ…..ਸਮੂਹ ਅਹੁਦੇਦਾਰ

ਪਟਿਆਲਾ 3 ਦਸੰਬਰ (ਮਧੂਸਾਰ ਬਿਊਰੋ) ਕੋਵਿਡ -19 ਵੈਕਸੀਨੇਸਨ ਕੈਂਪ ਭਾਈ ਘਨੱਇਆ ਕਮਨਿਉਟੀ ਸੈਂਟਰ ਟਿਕਾਣਾ ਭਾਈ ਰਾਮ ਕਿਸ਼ਨ ਜੀ ਟੀ ਬੀ ਹਸਪਤਾਲ ਰੋਡ ਪਟਿਆਲਾ ਵਿਖੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਹਾਰਡ ਬਰੇਨਜ ਫਾਇਨਸਲ ਤੇ ਢਿੱਲੋਂ ਸਲਾਈ ਕਢਾਈ ਸੈਂਟਰ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਦੂਸਰਾ ਵਿਸ਼ਾਲ ਕੈਂਪ ਲਗਾਇਆ ਗਿਆ ।ਜਿਸ ਵਿੱਚ ਕੋਵਿਡਸੀਲ ਪਹਿਲੀ ਤੇ ਦੂਜੀ ਡੋਜ਼ ਲਗਾਈ ਗਈ ।ਇਸ ਕੈਂਪ ਦਾ ਉਦਘਾਟਨ ਜਗਜੀਤ ਸਿੰਘ ਪੀਏ ,ਸ. ਚੰਦੂਮਾਜਰਾ ਵੱਲੋ ਅਤੇ ਗੁਰਦੀਪ ਸਿੰਘ ਸੇਖਪੂਰਾ ਜੀ ਨੇ ਕੀਤਾ। ਆਏ ਹੋਏ ਸਾਰੇ ਹੀ ਮੁੱਖ ਮਹਿਮਾਨ ਅਤੇ ਵੈਕਸੀਨ ਲਗਵਾਉਣ ਵਾਲਿਆਂ ਨੇ ਇਸ ਸੇਵਾ ਭਾਵਨਾ ਦੀ ਕਾਫ਼ੀ ਤਰੀਫ਼ ਕੀਤੀ।

ਅੱਗੇ ਇਸ ਸਮੇਂ ਅਮਰੀਕ ਸਿੰਘ ਮੰਡੀ ਨੇ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਇਹ ਦੂਸਰਾ ਕੈਂਪ ਲਗਾਇਆ ਗਿਆ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਖ਼ੂਨਦਾਨ ਤੇ ਹੋਰ ਵੀ ਮਾਨਵਤਾ ਲਈ ਕੰਮ ਕਰਦੇ ਰਹਾਂਗੇ।ਇਸ ਸਮੇਂ ਆਏ ਹੋਏ ਤੇ ਸੇਵਾਵਾਂ ਨਿਭਾਅ ਰਹੇ ਮਨਮੋਹਨ ਸਿੰਘ ,ਸੇਵਾ ਸਿੰਘ,ਸਿਮਰਨਜੀਤ ਸਿੰਘ ਮਨਜੀਤ ਸਿੰਘ,ਗੁਰਪਾਲ ਸਿੰਘ,ਜੋਗਿੰਦਰ ਸਿਘ ਹੈਪੀ ,ਜਗਜੀਤ ਸਿੰਘ ,ਲਵਪ੍ਰੀਤ ਸਿੰਘ ਕੁਲਵਿੰਦਰ ਵਾਲੀਆ,ਗੁਰਜੀਤ ਸਿੰਘ ਪੂਨਮ ਮਿੱਤਲ ਰੇਨੂੰ ਸ਼ਰਮਾ ਹਰਮਨ ਕੌਰ ,ਕਰਮਜੀਤ ਕੌਰ ਸੰਟੂ, ਮੋਹਨਜੀਤ ਸਿੰਘ,ਹਰਦੀਪ ਜਸੋਵਾਲ,ਯੋਗੇਸ਼ ਸਿੰਗਲਾ, ਰਸਵਿੰਦਰ ਜੇਜੀ ਐਡਵੋਕੇਟ, ਬਲਵਿੰਦਰ ਬੋਬੀ ਉਪਕਾਰ ਸਿੰਘ ਪ੍ਰਧਾਨ ਨੇ ਦਸਿਆ ਕੀ ਇਸ ਭਿਆਨਕ ਬਿਮਾਰੀ ਤੋ ਬਚਣਾ ਚਾਹੀਦਾ ਹੈ। ਲੋਕਾ ਨੂੰ ਅਪੀਲ ਕੀਤੀ ਕਿ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਜਖ਼ਵਾਲੀ ਪ੍ਰਧਾਨ ਢਿੱਲੋਂ ਸਲਾਈ ਕਢਾਈ ਵੈਲਫੇਅਰ ਸੁਸਾਇਟੀ ਵੱਲੋਂ ਸਾਰਿਆ ਦਾ ਧੰਨਵਾਦ ਕੀਤਾ ਗਿਆ।।

Leave a Reply

Your email address will not be published. Required fields are marked *