ਪਟਿਆਲਾ

ਮੋਦੀ ਕਾਲਜ ਵੱਲੋਂ ਸੀਡੀਐੱਸ ਵਿਪਿਨ ਰਾਵਤ ਅਤੇ ਹੈਲੀਕਾਪਟਰ ਹਾਦਸੇ ਦੇ ਸ਼ਹੀਦਾਂ ਨੂੰ ਭਾਵ-ਪੂਰਤ ਸ਼ਰਧਾਜ਼ਲੀ ਭੇਂਟ

ਪਟਿਆਲਾ: 11 ਦਿਸੰਬਰ, (ਮਧੂਸਾਰ ਬਿਊਰੋ) ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ,ਪਟਿਆਲਾ ਦੇ ਐਨ.ਸੀ.ਸੀ (ਗਰਲਜ਼) ਵਿੰਗ ਵੱਲੋਂ ਅੱਠ ਦਿਸੰਬਰ, 2021 ਨੂੰ ਇੱਕ ਹਵਾਈ ਜ਼ਹਾਜ਼ ਹਾਦਸੇ ਦਾ ਸ਼ਿਕਾਰ ਹੋਏ ਸੀਡੀਐੱਸ ਵਿਪਿਨ ਰਾਵਤ, ਉਹਨਾਂ ਦੀ ਪਤਨੀ ਅਤੇ ਬਾਕੀ ਸ਼ਹੀਦਾਂ ਨੂੰ 4ਪੀਬੀ ਗਰਲਜ਼ ਬੀ.ਅੇੱਨ ( ਐਂੱਨ.ਸੀ.ਸੀ ) ਪਟਿਆਲਾ ਅਧੀਨ ਅਤੇ ਡਾ.ਨਿੱਧੀ ਰਾਨੀ ਗੁਪਤਾ ਦੀ ਅਗੁਵਾਈ ਹੇਠ ਮੋਮਬੱਤੀਆਂ ਜਗਾਕੇ ਭਾਵ-ਭਿੰਨੀ ਸ਼ਰਧਾਜ਼ਲੀ ਭੇਂਟ ਕੀਤੀ ਗਈ ।

ਕਾਲਜ ਪ੍ਰਿੰਸੀਪਲ ਡਾ.ਖੁਸਵਿੰਦਰ ਕੁਮਾਰ ਨੇ ਇਸ ਸੋਗ ਦੇ ਮੌਕੇ ਤੇ ਬੋਲਦਿਆ ਕਿਹਾ ਕਿ ਇਹ ਭਾਰਤੀ ਇਤਿਹਾਸ ਵਿੱਚ ਇੱਕ ਮੰਦਭਾਗੀ ਘਟਨਾ ਹੈ ਜਿਸ ਨੇ ਸਾਡੇ ਤੋਂ ਇੱਕ ਕਾਬਲ ਯੋਧਾ ਅਤੇ ਉਹਨਾਂ ਦੇ ਸਾਥੀ ਖੋਹ ਲਏ ਹਨ।ਉਹਨਾਂ ਨੇ ਦੱਸਿਆ ਕਿ ਤਾਮਿਲਨਾਡੂ ਦੇ ਕੰਨੂਰ ਜ਼ਿਲੇ ਵਿੱਚ ਵਾਪਰੀ ਇਸ ਘਟਨਾ ਵਿੱਚ ਸ੍ਰੀ ਰਾਵਤ, ਉਹਨਾਂ ਦੀ ਪਤਨੀ ਅਤੇ ਗਿਆਰਾਂ ਸੁਰੱਖਿਆ ਕਰਮਚਾਰੀਆਂ ਦੀ ਅਚਾਨਕ ਮੌਤ ਬੇਹੱਦ ਦਰਦਨਾਕ ਹੈ।

ਇਸ ਮੌਕੇ ਤੇ ਡਾ.ਨਿੱਧੀ ਰਾਨੀ ਗੁਪਤਾ ਨੇ ਕਿਹਾ ਕਿ ਸਾਡਾ ਯੂਨਿਟ ਇਸ ਦੁੱਖ ਵਿੱਚ ਰਾਸ਼ਟਰ ਨਾਲ ਖੜਾ੍ਹ ਹੈ ਅਤੇ ਉਮੀਦ ਹੈ ਕਿ ਰਾਸ਼ਟਰ ਇਸ ਵਿੱਚੋਂ ਹੋਰ ਮਜ਼ਬੂਤ ਹੋ ਕੇ ਨਿਕਲੇਗਾ।ਇਸ ਮੌਕੇ ਤੇ ਐੱਨ.ਸੀ.ਸੀ ( ਗਰਲਜ਼) ਸਦੇ ਸਾਰੇ ਕੈਂਡਿਟ ਹਾਜ਼ਿਰ ਸਨ।

Leave a Reply

Your email address will not be published. Required fields are marked *