ਪਟਿਆਲਾ

ਯੂਨੀਵਰਸਿਟੀ ਅਥਾਰਿਟੀ ਬੱਬੀ ਨੂੰ ਬਹਾਲ ਕਰਨ ਲਈ ਅੰਦਰਖਾਤੇ ਘੜ ਰਹੀਆਂ ਸਾਜਿਸ਼ਾਂ : ਰਾਜੂ

ਬੱਬੀ ਦੀ ਹਮਾਇਤ ਕਰਨ ਵਾਲਿਆਂ ਦੀ ਜ਼ੋਰਦਾਰ ਨਿੰਦਾ
ਪਟਿਆਲਾ 22 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਇੰਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ ਨੇ ਯੂਨੀਵਰਸਿਟੀ ਅਥਾਰਿਟੀ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਅਥਾਰਿਟੀ ਅੰਦਰ ਖਾਤੇ ਗੁਰਿੰਦਰਪਾਲ ਸਿੰਘ (ਬੱਬੀ) ਨੂੰ ਬਹਾਲ ਕਰਨ ਲਈ ਸਾਜਿਸ਼ਾਂ ਘੜ ਰਹੀ ਹੈ ਅਤੇ ਜਾਣ ਬੁੱਝ ਕੇ ਰਿਟਾਇਰਡ ਅਧਿਆਪਕਾਂ ਨੂੰ ਕੱਢਣ ਦੀ ਮੁਹਿੰਮ ਨੂੰ ਫੇਲ ਕਰਨਾ ਚਾਹੁੰਦੀ ਹੈ।

ਪ੍ਰਧਾਨ ਰਾਜੂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਯੂਨੀਵਰਸਿਟੀ ਤੋਂ ਅਸਤੀਫਾ ਦੇ ਚੁੱਕੇ ਹਨ, ਜਿਨ੍ਹਾਂ ਤੋਂ ਅਥਾਰਿਟੀ ਅੰਦਰਖਾਤੇ ਹਸਤਾਖਰ ਕਰਵਾਕੇ ਬੱਬੀ ਨੂੰ ਬਹਾਲ ਕਰਨ ਲਈ ਸਿੱਧੇ ਅਸਿੱਧੇ ਢੰਗ ਅਪਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਰਿਟਾਇਰਡ ਅਧਿਆਪਕਾਂ ਨੂੰ ਕੱਢਣ ਦੀ ਮੁਹਿੰਮ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ। ਇਸ ਮੁਹਿੰਮ ਨੂੰ ਭੰਗ ਕਰਨ ਲਈ ਡੀਨ, ਕਾਲਜ਼ਿਜ਼ ਡਾ. ਕੁਲਬੀਰ ਸਿੰਘ ਢਿਲੋਂ, ਸੁਰੱਖਿਆ ਅਫ਼ਸਰ ਕੈਪਟਨ ਗੁਰਤੇਜ ਸਿੰਘ ਅਤੇ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ ਵਲੋਂ ਇਕ ਪ੍ਰੋਸੀਡਿੰਗ ਤਿਆਰ ਕਰਕੇ ਜਿਸ ਵਿਚ ਗੁਰਿੰਦਰਪਾਲ ਸਿੰਘ (ਬੱਬੀ) ਨੂੰ ਬਹਾਲ ਕਰਨ ਬਾਰੇ ਤਿਆਰ ਕੀਤੀ ਹੋਈ ਸੀ, ਜਿਸ ‘ਤੇ ਡੀਨ, ਅਕਾਦਮਿਕ ਮਾਮਲੇ ਨੇ ਹਸਤਾਖਰ ਕਰਨ ਤੋਂ ਮਨ੍ਹਾਂ ਕੀਤਾ ਸੀ, ਜਿਸ ਕਾਰਨ ਵਾਈਸ-ਚਾਂਸਲਰ ਦੇ ਹਸਤਾਖਰ ਕਰਵਾਉਣਾ ਚਾਹੁੰਦੇ ਸਨ, ਜਿਸ ਨਾਲ ਬੱਬੀ ਮੁੜ ਬਹਾਲ ਹੋ ਸਕਦਾ ਸੀ।
ਉਨ੍ਹਾਂ ਦੋਸ਼ ਲਗਾਇਆ ਕਿ ਯੂਨੀਵਰਸਿਟੀ ਅਥਾਰਿਟੀ ਗੁੰਡਾ ਅਨਸਰਾਂ ਨੂੰ ਪਨਾਹ ਦੇ ਰਹੀ ਹੈ, ਜਿਸ ਕਾਰਨ ਬੱਬੀ ਦੀ ਫਾਈਲ ਜਾਣ-ਬੁੱਝ ਕੇ ਲਟਕਾਈ ਗਈ। ਉਨ੍ਹਾਂ ਕਿਹਾ ਕਿ ਅਥਾਰਿਟੀ ਗੁਰਿੰਦਰਪਾਲ ਸਿੰਘ (ਬੱਬੀ) ਨੂੰ ਡਬਲ ਬੈਂਚ ਜਾਂ ਉਪਰਲੀ ਕੋਰਟ ਤੋਂ ਸਟੇਅ ਲਿਆਉਣ ਦਾ ਸਮਾਂ ਦੇ ਰਹੀ ਹੈ। ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਯੂਨੀਵਰਸਿਟੀ ਅਥਾਰਟੀ ਦੇ ਕਈ ਨੁੰਮਾਇੰਦੇ ਸ੍ਰੀ ਗੁਰਿੰਦਰਪਾਲ ਸਿੰਘ (ਬੱਬੀ) ਨਾਲ ਮਿਲੇ ਹੋਏ ਹਨ ਜਿਨ੍ਹਾਂ ਦੇ ਸਿਰ ਉਤੇ ਉਹ ਪਿਛਲੇ ਸਮੇਂ ਦੌਰਾਨ ਵੀ ਯੂਨੀਵਰਸਿਟੀ ਵਿਖੇ ਗੁੰਡਾ-ਗਰਦੀ ਕਰਦਾ ਰਿਹਾ ਹੈ। ਯੂਨੀਵਰਸਿਟੀ ਅਥਾਰਟੀ ਹਾਲੇ ਵੀ ਯੂਨੀਵਰਸਿਟੀ ਦੇ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਜਿਹੜੇ ਅਧਿਆਪਕ ਰਿਟਾਇਰ ਹੋ ਚੁੱਕੇ ਹਨ ਅਤੇ ਹੋਣ ਵਾਲੇ ਹਨ, ਉਹ ਗੁਰਿੰਦਰਪਾਲ ਸਿੰਘ (ਬੱਬੀ) ਦੀ ਹਮਾਇਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ।
ਉਨ੍ਹਾਂ ਕਿਹਾ ਕਿ ਅਥਾਰਿਟੀ ਪ੍ਰਸ਼ਾਸਨ ਧਰਨੇ ਨੂੰ ਕਮਜ਼ੋਰ ਕਰਨ ਲਈ ਕੋਝੀਆ ਚਾਲਾਂ ਚੱਲ ਰਿਹਾ ਹੈ ਅਤੇ ਗੁੰਡਾ ਅਨਸਰਾਂ ਨੂੰ ਪਨਾਹ ਦੇ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਚਾਹੇ ਪ੍ਰਸ਼ਾਸ਼ਨ ਪੂਰਾ ਜ਼ੋਰ ਲਗਾ ਲਵੇ ਤਾਂ ਵੀ ਅਸੀਂ ਇਹ ਧਰਨਾ ਨਹੀਂ ਚੱਕਾਂਗੇ।

Leave a Reply

Your email address will not be published. Required fields are marked *