ਪਟਿਆਲਾ

ਸੜਕ ਹਾਦਸੇ ਦਾ ਸ਼ਿਕਾਰ ਪੀੜਤ ਨੂੰ ਐਸਬੀਆਈ ਨੇ ਸੌਂਪਿਆ ਦੋ ਲੱਖ ਦਾ ਚੈਕ

ਪਟਿਆਲਾ 12 ਦਸੰਬਰ (ਮਧੂਸਾਰ ਬਿਊਰੋ) ਪਿੰਡ ਕੋਲੀ ਵਿਖੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਪਿੰਡ ਦੇ ਰਹਿਣ ਵਾਲੇ ਜਸਵੰਤ ਸਿੰਘ ਨੂੰ ਦੋ ਲੱਖ ਦਾ ਚੈਕ ਭੇਂਟ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਸਟੇਟ ਬੈਂਕ ਤੋਂ ਆਪਣਾ ਇਸ਼ੋਰੈਂਸ ਕਰਵਾਇਆ ਹੋਇਆ ਸੀ, ਜਿਸ ਦੀ ਅਚਾਨਕ ਸੜਕ ਹਾਦਸੇ ਵਿਚ ਮੌਤ ਹੋਈ। ਕਰਮਜੀਤ ਕੌਰ ਦੀ ਮੌਤ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਕੌਲੀ ਵੱਲੋਂ ਸਵਰਗੀ ਕਰਮਜੀਤ ਕੌਰ ਦੇ ਪਤਨੀ ਜਸਵੰਤ ਸਿੰਘ ਨੂੰ ਬੈਂਕ ਮੈਨੇਜਰ ਮੈਡਮ ਜੋਤੀ ਰਾਣੀ, ਮੈਨੇਜਰ ਸੁਮਨ ਕੁਮਾਰ, ਬੀ ਐਸ ਸਰੋਆ ਡਿਪਟੀ ਸਪਨ ਕੁਮਾਰ, ਲੱਕੀ ਕੁਮਾਰ, ਬਲਜਿੰਦਰ ਸਿੰਘ, ਬਲਕਾਰ ਸਿੰਘ ਸੀਐਸਪੀ ਬਲਾਕ ਮੈਂਬਰ ਜੋਧ ਸਿੰਘ, ਜਗਜੀਤ ਸਿੰਘ, ਬੀੜ ਕੌਲੀ ਸਰਪੰਚ ਜਸਵੰਤ ਸਿੰਘ, ਹਰਪ੍ਰੀਤ ਸਿੰਘ ਫਤਹਿਪੁਰ ਆਦਿ ਨੇ ਦੋ ਲੱਖ ਦਾ ਚੈਕ ਭੇਂਟ ਕਰਨ ਮੌਕੇ ਸ਼ਮੂਲੀਅਤ ਕੀਤੀ ਅਤੇ ਬੈਂਕ ਮੈਨੇਜਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਬੈਂਕ ਵੱਲੋਂ ਕਰਵਾਈਆਂ ਜਾਣ ਵਾਲੀਆਂ ਹੋਰ ਸੇਵਾਵਾਂ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਗਈ।

Leave a Reply

Your email address will not be published. Required fields are marked *