ਜਗਤ ਗੁਰੂ ਪੰਚਾਨੰਦ ਗਿਰੀ ਜੀ ਦੀ ਸੁਰੱਖਿਆ ਨੂੰ ਲੈ ਕੇ ਗੱਗੀ ਪੰਡਿਤ ਨੇ ਕੀਤੀ ਮੰਗ
ਪਟਿਆਲਾ 13 ਦਸੰਬਰ (ਮਧੂਸਾਰ ਬਿਊਰੋ) ਪ੍ਰਮੁੱਖ ਹਿੰਦੂ ਜਥੇਬੰਦੀਆਂ ਦੀ ਇੱਕ ਮੀਟਿੰਗ ਸਰਹਿੰਦੀ ਗੇਟ ਪਟਿਆਲਾ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਸਰਵੋਪ੍ਰੀ ਮੰਦਿਰ ਪ੍ਰਬੰਧਕ ਕਮੇਟੀ ਅਤੇ ਗਊ ਸੇਵਾ ਦਲ ਪੰਜਾਬ ਦੇ ਚੇਅਰਮੈਨ ਗੱਗੀ ਪੰਡਿਤ ਬਹਾਦਰਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਭਵਿਖੀ ਸ਼ੰਕਰਾਅਚਾਰੀਆ ਜਗਤ ਗੁਰੂ ਪੰਚਾ ਨੰਦ ਗਿਰੀ ਜੀ ਮਹਾਰਾਜ ਦੀ ਸੁਰੱਖਿਆ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ ਕਿਉਂਕਿ ਪਿਛਲੇ ਕੁੱਝ ਹਫਤਿਆਂ ਤੋਂ ਪਾਕਿਸਤਾਨ ਅਤੇ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਸਰਗਨਾਵਾਂ ਵੱਲੋਂ ਧਮਕੀਆਂ, ਟੈਲੀਫੋਨ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਲੈ ਕੇ ਜਗਤ ਗੁਰੂ ਖੁੱਦ ਡੀ.ਜੀ.ਪੀ. ਪੰਜਾਬ ਨੂੰ ਮਿਲ ਚੁੱਕੇ ਹਨ। ਪਰ ਜਗਤ ਗੁਰੂ ਦੇ ਪਰਉਪਕਾਰੀ ਹੋਣ ਕਾਰਨ ਗੱਗੀ ਪੰਡਿਤ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਚਾਨੰਦ ਜੀ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਜਾਵੇ, ਕਿਉਂਕਿ ਪੰਜਾਬ ਪਹਿਲਾਂ ਹੀ ਕਾਲੇ ਦੌਰ ਵਿੱਚੋਂ ਗੁਜਰ ਚੁੱਕਾ ਹੈ। ਜਗਤ ਗੁਰੂ ਪੰਚਾਨੰਦ ਗਿਰੀ ਜੀ ਹਿੰਦੂਆਂ ਦੇ ਸਮੁੱਚੇ ਭਾਰਤ ਵਿੱਚ ਇੱਕੋ—ਇੱਕ ਆਗੂ ਹਨ।
ਜਿਹੜੇ ਕਿ ਸਨਾਤਨ ਦੇ 13 ਅਖਾੜਿਆਂ ਅਤੇ ਹਿੰਦੂ ਤਖਤ, ਹਿੰਦੂ ਸੁਰੱਖਿਆ ਸਮਿਤੀ, ਮਾਤਾ ਕੁਮਖਿਆ ਦੇਵੀ ਅਸਾਮ ਦੇ ਪੀਠਧੀਸ਼ ਹਨ ਅਤੇ ਭਵਿੱਖ ਦੇ ਆਦੀ ਸ਼ੰਕਰਾਚਾਰੀਆ ਪੀਠ ਜੰਮੂ ਕਸ਼ਮੀਰ ਤੋਂ ਸ਼ੰਕਰਾਚਾਰੀਆ ਹਨ। ਇਸ ਲਈ ਸਰਕਾਰਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜੇਕਰ ਜਗਤ ਗੁਰੂ ਪੰਚਾਨੰਦ ਗਿਰੀ ਜੀ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਸਮੁੱਚੇ ਭਾਰਤ ਦਾ ਮਾਹੌਲ ਖਰਾਬ ਹੋਣ ਵਿੱਚ ਕੋਈ ਕਸਰ ਨਹੀਂ ਰਹੇਗੀ ਅਤੇ ਫਿਰਕੂ ਨਫਰਤ ਦੀ ਅੱਗ ਵਿੱਚ ਭਾਰਤ ਤੱਪਣ ਲੱਗੇਗਾ। ਇਸ ਲਈ ਸਮਾਂ ਰਹਿੰਦੇ ਹੋਏ ਗੁਰੂ ਜੀ ਦੀ ਸਕਿਉਰਟੀ ਦੀ ਦੇਖ ਰੇਖ ਕਰਨ ਦੀ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਾਬਲਪੁਰ ਸਮਾਜ ਦੇ ਆਗੂ ਅਮਰਜੀਤ ਛਾਨਾ, ਗਊ ਸੇਵਕ ਅਨੂ ਰਾਜਪੁਰਾ, ਸ਼ੈਂਕੀ ਸਨੌਰ, ਮੁਲਾਜਮ ਆਗੂ ਗਗਨਦੀਪ ਸ਼ਰਮਾ ਪੰਜਾਬੀ ਯੂਨੀਵਰਸਿਟੀ, ਹਰਮਿੰਦਰ ਪਾਲ ਸ਼ਰਮਾ ਪ੍ਰਧਾਨ ਬ੍ਰਾਹਮਣ ਵੈਲਫੇਅਰ ਫਰੰਟ ਸਨੌਰ ਆਦਿ ਆਗੂਆਂ ਨੇ ਹਿੱਸਾ ਲਿਆ।

