ਪੰਜਾਬ

ਐੱਸਆਈਟੀ ਨੇ ਕਿਹਾ ਲਖੀਮਪੁਰ ਘਟਨਾ ਸਾਜਿਸ਼ ਰਹੀ

ਲਖੀਮਪੁਰ ਖੀਰੀ, 14 ਦਸੰਬਰ (ਮਧੂਸਾਰ ਬਿਊਰੋ) ਲਖੀਮਪੁਰ ਖੀਰੀ ਹਿੰਸਾ ਦੀ ਜਾਂਚ ਕਰ ਰਹੀ ਵਿਸੇਸ ਜਾਂਚ ਟੀਮ (ਐੱਸਆਈਟੀ) ਨੇ ਚੀਫ ਜੁਡੀਸਲ ਮੈਜਿਸਟਰੇਟ (ਸੀਜੇਐੱਮ) ਅੱਗੇ 13 ਮੁਲਜਮਾਂ ਖ?ਿਲਾਫ ਹੱਤਿਆ ਦੀ ਕੋਸ?ਿਸ ਦੀ ਨਵੀਂ ਧਾਰਾ ਦਰਜ ਕਰਨ ਲਈ ਅਰਜੀ ਦਾਇਰ ਕੀਤੀ ਹੈ। ਐੱਸਆਈਟੀ ਦੇ ਜਾਂਚ ਅਧਿਕਾਰੀ ਵਿੱਦਿਆਰਾਮ ਦਿਵਾਕਰ ਨੇ ਆਈਪੀਸੀ ਦੀਆਂ ਧਾਰਾਵਾਂ 279, 338 ਅਤੇ 304ਏ ਦੀ ਥਾਂ ਵਾਰੰਟ ਵਿੱਚ ਨਵੀਂ ਧਾਰਾਵਾਂ ਜੋੜਨ ਲਈ ਸੀਜੇਐੱਮ ਦੀ ਅਦਾਲਤ ਵਿੱਚ ਪਿਛਲੇ ਹਫਤੇ ਅਰਜੀ ਦਾਇਰ ਕੀਤੀ ਸੀ। ਆਪਣੀ ਅਰਜੀ ਵਿੱਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਖੀਮਪੁਰ ਖੀਰੀ ਘਟਨਾ ਯੋਜਨਾਬੱਧ ਅਤੇ ਜਾਣਬੁੱਝ ਕੇ ਕੀਤੀ ਗਈ ਸੀ ਨਾ ਕਿ ਲਾਪ੍ਰਵਾਹੀ ਜਾਂ ਗਲਤੀ ਸੀ।

ਜਾਂਚ ਅਧਿਕਾਰੀ ਨੇ ਧਾਰਾ 279 ਨੂੰ ਬਦਲ ਕੇ ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ?ਿਸ), 326, 34 , 338 ਅਤੇ 304ਏ ਲਾਉਣ ਦੀ ਬੇਨਤੀ ਕੀਤੀ ਹੈ। 3 ਅਕਤੂਬਰ ਨੂੰ ਕੇਂਦਰੀ ਮੰਤਰੀ ਅਜੈ ਮਿਸਰਾ ਟੈਨੀ ਦੇ ਪੁੱਤਰ ਆਸੀਸ ਮਿਸਰਾ ਦੀ ਐੱਸਯੂਵੀ ਦੀ ਲਪੇਟ ਵਿੱਚ ਆਉਣ ਨਾਲ ਚਾਰ ਪ੍ਰਦਰਸਨਕਾਰੀ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਹਿੰਸਾ ਵਿੱਚ ਪੱਤਰਕਾਰ ਵੀ ਮਾਰਿਆ ਗਿਆ ਸੀ। ਐੱਸਆਈਟੀ ਨੇ ਹੁਣ ਤੱਕ ਆਸੀਸ ਮਿਸਰਾ, ਲਵਕੁਸ, ਆਸੀਸ ਪਾਂਡੇ, ਸੇਖਰ ਭਾਰਤੀ, ਅੰਕਿਤ ਦਾਸ, ਲਤੀਫ, ਸਿਸੂਪਾਲ, ਨੰਦਨ ਸਿੰਘ, ਸਤਿਅਮ ਤਿ੍ਰਪਾਠੀ, ਸੁਮਿਤ ਜੈਸਵਾਲ, ਧਰਮਿੰਦਰ ਬੰਜਾਰਾ, ਰਿੰਕੂ ਰਾਣਾ ਅਤੇ ਉਲਾਸ ਤਿ੍ਰਵੇਦੀ ਨੂੰ ਗਿ੍ਰਫਤਾਰ ਕੀਤਾ ਹੈ। ਉਹ ਲਖੀਮਪੁਰ ਖੀਰੀ ਜ?ਿਲ੍ਹਾ ਜੇਲ੍ਹ ਵਿੱਚ ਬੰਦ ਹਨ। ਇਸ ਦੌਰਾਨ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਰਾਜ ਸਰਕਾਰ ਨੂੰ ਆਸੀਸ ਮਿਸਰਾ ਦੀ ਜਮਾਨਤ ਅਰਜੀ ‘ਤੇ ਜਵਾਬੀ ਹਲਫਨਾਮਾ ਦਾਖਲ ਕਰਨ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਹੈ।

Leave a Reply

Your email address will not be published. Required fields are marked *