ਮੁੱਖ ਮੰਤਰੀ ਮਨੋਹਰ ਲਾਲ ਨੇ ਵਿਜੈ ਦਿਵਸ ਦੀ ਸੁਨਹਿਰੀ ਵਰੇਗੰਢ ‘ਤੇ ਸ਼ਹੀਦ ਫੌਜੀਆਂ ਨੂੰ ਕੀਤਾ ਨਮਨ
ਭਾਰਤ ਮਾਤਾ ਦੇ ਵੀਰ ਸਪੂਤਾਂ ਦੇ ਬਲਿਦਾਨ ਨਾਲ ਯੁਵਾ ਪੀੜੀ ਦੇਸ਼ਭਗਤੀ ਦੇ ਲਈ ਸਦਾ ਪ੍ਰੇਰਿਤ ਹੋਵੇਗੀ – ਮਨੋਹਰ ਲਾਲ
ਚੰਡੀਗੜ੍ਹ, 16 ਦਸੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਿਜੈ ਦਿਸਵ ਦੀ ਸੁਨਹਿਰੀ ਵਰੇਗੰਢ ‘ਤੇ ਦੇਸ਼ ਦੀ ਰੰਖਿਆ, ਸ਼ਾਂਤੀ ਤੇ ਸਵਾਭੀਮਾਨ ਦੇ ਲਈ ਆਪਣੇ ਜੀਵਨ ਦਾ ਸਰਵੋਚ ਬਲਿਦਾਨ ਦੇਣ ਵਾਲੇ ਮਹਾਨਾਇਕਾਂ ਨੂੰ ਨਮਨ ਕੀਤਾ।
ਅੱਜ ਇੱਥੇ ਜਾਰੀ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ 1971 ਇੰਡੋ-ਪਾਕ ਯੁੱਧ ਵਿਚ ਭਾਰਤੀ ਫੌਜ ਦੇ ਵੀਰ ਅਤੇ ਬਲਵਾਨ ਫੌਜੀਆਂ ਨੇ ਆਪਣੇ ਨਿਡਰ ਹਿੰਮਤ ਤੇ ਸ਼ੋਰਿਆ ਦੇ ਦਮ ‘ਤੇ ਪਾਕੀਸਤਾਨ ਦੇ ਫੌਜੀਆਂ ਨੂੰ ਆਤਮਸਮਰਪਣ ਦੇ ਲਈ ਮਜਬੂਰ ਕਰ ਦਿੱਤਾ ਸੀ। ਉਨ੍ਹਾਂ ਨੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਯੁੱਧ ਦੌਰਾਨ ਭਾਰਤ ਮਾਤਾ ਦੇ ਵੀਰ ਸਪੂਤਾਂ ਵੱਲੋਂ ਦਿੱਤਾ ਗਿਆ ਬਲਿਦਾਨ ਸਾਡੀ ਯੁਵਾ ਪੀੜੀ ਨੂੰ ਸਦਾ ਦੇਸ਼ ਭਗਤੀ ਦੇ ਲਈ ਪੇ੍ਰਰਿਤ ਕਰਦਾ ਰਹੇਗਾ।

