ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਸਮੂਹ ਦਰਜਾ ਚਾਰ ਕਰਮਚਾਰੀਆਂ ਨੇ ਇੱਕ ਵਾਰ ਫਿਰ ਸੰਘਰਸ਼ ਦਾ ਬਿੱਗਲ ਵਜਾਇਆ
ਪਟਿਆਲਾ (ਮਧੂਸਾਰ ਬਿਊਰੋ)16-ਦਸੰਬਰ:-ਸਮੂਹ ਰਾਜਿੰਦਰਾ ਹਸਪਤਾਲ,ਟੀ ਬੀ ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਅਤੇ ਡੈਟਲ ਕਾਲਜ ਦੇ ਦਰਜ਼ਾ ਚਾਰ (ਰੈਗੂਲਰ,ਕੰਟਰੈਕਟ, ਮਲਟੀਟਾਸਕ ਅਤੇ ਆਊਟਸੋਰਸ) ਕਰਮਚਾਰੀਆਂ ਨੇ ਕੰਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਰਾਜਿੰਦਰਾ ਹਸਪਤਾਲ ਦੇ ਕਰਮਚਾਰੀਆਂ ਦੀਆਂ ਨਵੇਂ ਪੇ ਕਮਿਸ਼ਨ ਅਨੁਸਾਰ ਤਨਖਾਹਾਂ ਜਲਦੀ ਤਨਖਾਹਾਂ ਫਿਕਸ ਕਰਵਾਉਣਾ , ਕਰੌਨਾ ਯੋਧਿਆਂ ਨੂੰ ਵਿਭਾਗ ਵਿੱਚ ਮਰਜ਼ ਕਰਨ, ਪੁਨਰਗਠਨ ਦੌਰਾਨ ਖਤਮ ਕੀਤੀਆਂ ਗਈਆਂ ਆਸਾਮੀਆਂ ਬਹਾਲ ਕਰਨ, ਆਦਿ ਮੰਗਾਂ ਨੂੰ ਲੈਕੇ ਇੱਕ ਵਾਰ ਫਿਰ ਸੰਘਰਸ਼ ਸ਼ੁਰੂ ਕਰ ਦਿੱਤਾ ਹੈ,ਅਜ ਰਾਜਿੰਦਰਾ ਹਸਪਤਾਲ ਵਿੱਚ ਸਮੂਹ ਦਰਜਾ ਚਾਰ ਕਰਮਚਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ

ਮੁਲਾਜ਼ਮਾਂ ਦੇ ਪ੍ਰਮੁੱਖ ਆਗੂਆਂ ਸਾਥੀ ਰਾਮ ਕਿਸ਼ਨ ਅਤੇ ਸਵਰਨ ਸਿੰਘ ਬੰਗਾ ਨੇ ਐਲਾਨ ਕੀਤਾ ਹੈ ਕਿ ਦੋ ਦਿਨ ਰੋਸ ਪ੍ਰਦਰਸ਼ਨ ਦਾ ਐਕਸ਼ਨ ਹੈ ਜੇਕਰ ਉਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 20 ਦਸੰਬਰ ਤੋਂ ਸਮੂਹ ਕਰਮਚਾਰੀ ਕੰਮ-ਛੋੜ ਹੜਤਾਲ ਕਰਕੇ ਕੜੇ ਐਕਸ਼ਨ ਦਿੱਤੇ ਜਾਣਗੇ, ਰਾਜਿੰਦਰਾ ਹਸਪਤਾਲ ਦਾ ਅੱਧੋਂ ਵੱਧ ਸਟਾਫ ਪਹਿਲਾਂ ਹੀ ਹੜਤਾਲ ਤੇ ਹੈ ਸਾਡੇ ਵਲੋਂ ਹੜਤਾਲ ਤੇ ਜਾਣ ਨਾਲ ਹਸਪਤਾਲਾਂ ਦੀਆਂ ਸਾਰੀਆਂ ਵਿਵਸਥਾਵਾਂ ਚਿਰਮਰਾ ਜਾਣਗੀਆਂ, ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ,ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੀ ਰੈਲੀ ਵਿਚ ਮੁੱਖ ਤੌਰ ਤੇ ਸਾਥੀ ਰਾਜੇਸ਼ ਕੁਮਾਰ ਗੋਲੂ,ਅਜੈ ਕੁਮਾਰ ਸੀਪਾ, ਅਮਨ ਕੁਮਾਰ, ਨਰੇਸ਼ ਕੁਮਾਰ ਗਾਟ, ਸੁਰਿੰਦਰਪਾਲ ਦੁੱਗਲ, ਗੁਰਲਾਲ ਸਿੰਘ, ਕਿਸ਼ੋਰ ਕੁਮਾਰ ਟੋਨੀ, ਪ੍ਰਦੀਪ ਕੁਮਾਰ, ਗੁਰਵਿੰਦਰ ਮੱਟੂ ਆਦਿ ਸ਼ਾਮਿਲ ਹੋਏ।

