ਪਟਿਆਲਾ

ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੀਆਂ ਵਾਅਦਾ ਖਿਲਾਫੀਆਂ ਹਰ ਵਰਗ ਨੂੰ ਯਾਦ ਰਹਿਣਗੀਆਂ-ਰਾਜੀਵ ਅੱਟਵਾਲ ਜੋਨੀ

ਸ਼ਹਿਰ ਤੋਂ ਭਾਰੀ ਸਮਰਥਨ ਕਾਰਨ ਜੁਨੇਜਾ ਦੀ ਜਿੱਤ ਬਣੀ ਯਕੀਨੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਲਗਭੱਗ ਪਿਛਲੇ ਪੋਣੇ ਪੰਜ ਸਾਲ ਦੋਰਾਨ ਕਾਂਗਰਸ ਦੀ ਪੰਜਾਬ ਸਰਕਾਰ ਨੇ ਨਾ ਬੇਰੁਜਗਾਰੀ ਦੀ ਸਮੱਸਿਆਵਾਂ ਨਾਲ ਜੂਝ ਰਹੇ ਨੋਜਵਾਨ ਵਰਗ ਦੀ ਭਲਾਈ ਹਿੱਤ ਨੀਤੀਆਂ ਨੂੰ ਲਾਗੂ ਕੀਤਾ ਅਤੇ ਨਾ ਹੀ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਿਆਂ ਤੇ ਅਮਲ ਕੀਤਾ ਪਰ ਜਦੋਂ ਵੀ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਹੈ ਤਾਂ ਪੰਜਾਬ ਦੇ ਹਰ ਵਰਗ ਨੂੰ ਕਾਂਗਰਸ ਵੱਲੋਂ ਸਬਜ਼ਬਾਗ ਵਿਖਾਉਣੇ ਸ਼ੁਰੂ ਹੋ ਜਾਂਦੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਤੇ ਕਾਂਗਰਸ ਹਾਈਕਮਾਂਡ ਨੂੰ ਸਵਾਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਾਜੀਵ ਅੱਟਵਾਲ ਜੋਨੀ ਨੇ ਕਿਹਾ ਕਿ ਕੀ ਉਨ੍ਹਾਂ ਬੀਤੇ ਸਾਢੇ ਚਾਰ ਸਾਲ ਦੀਆਂ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਪੰਜਾਬ ਵਾਸੀਆਂ ਸਬੰਧੀ ਕਾਰਗੁਜ਼ਾਰੀਆਂ ਦਾ ਨਹੀਂ ਪਤਾ ਸੀ? ਮੁੱਖ ਮੰਤਰੀ ਨੂੰ ਪਹਿਲਾਂ ਵੀ ਬਦਲਿਆ ਜਾ ਸਕਦਾ ਸੀ, ਪਰ ਜਦੋਂ ਅੱਜ ਵਿਧਾਨ ਸਭਾ ਚੋਣਾਂ ਨਜ਼ਦੀਕ ਆਈਆਂ ਤਾਂ ਇੱਕ ਵਾਰ ਫਿਰ ਤੋਂ ਕਾਂਗਰਸ ਵੱਲੋਂ ਕੁੱਝ ਸਮੇਂ ਲਈ ਬਣੇ ਮੁੱਖ ਮੰਤਰੀ ਵੱਲੋਂ ਐਲਾਨ ਤੇ ਐਲਾਨ ਕੀਤੇ ਜਾ ਰਹੇ ਹਨ।

ਪਰ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਕਾਂਗਰਸ ਦੀਆਂ ਕਾਰਗੁਜ਼ਾਰੀਆਂ ਉਨ੍ਹਾਂ ਦੇ ਹਿੱਤ ਵਿੱਚ ਨਹੀਂ ਹਨ, ਕਿਉਂਕਿ ਇਨ੍ਹਾਂ ਵੱਲੋਂ ਕੀਤੀਆਂ ਗਈਆਂ ਵਾਅਦਾ ਖਿਲਾਫੀਆਂ ਪੰਜਾਬ ਦੇ ਹਰ ਵਰਗ ਨੂੰ ਯਾਦ ਰਹਿਣਗੀਆਂ। ਰਾਜੀਵ ਅੱਟਵਾਲ ਜੋਨੀ ਨੇ ਕਿਹਾ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਕੁੱਝ ਵੀ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਦੀ ਹੈ ਤਾਂ ਉਨ੍ਹਾਂ ਨੂੰ ਪੂਰਾ ਕਰਨ ਲਈ ਵੀ ਮੋਹਰੀ ਰਹਿੰਦੀ ਹੈ। ਉਨ੍ਹਾਂ ਪਟਿਆਲਾ ਸ਼ਹਿਰੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਹਰਪਾਲ ਜੁਨੇਜਾ ਸਬੰਧੀ ਦੱਸਿਆ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਮੀਟਿੰਗਾਂ ਦਾ ਦੋਰ ਲਗਾਤਾਰ ਜਾਰੀ ਹੈ ਜਿੱਥੇ ਕਿ ਉਨ੍ਹਾਂ ਨੂੰ ਉਮੀਦ ਤੋਂ ਵੱਧ ਕੇ ਭਾਰੀ ਸਮਰਥਨ ਮਿਲ ਰਿਹਾ ਹੈ। ਹਰਪਾਲ ਜੁਨੇਜਾ ਦੀ ਜਿੱਤ ਯਕੀਨੀ ਹੈ ਤੇ ਇਸ ਵਾਰ ਅਕਾਲੀ ਬਸਪਾ ਦੀ ਗਠਜੋੜ ਸਰਕਾਰ ਬਣਨਾ ਤੈਅ ਹੈ।

Leave a Reply

Your email address will not be published. Required fields are marked *