ਚੋਥਾ ਦਰਜਾ ਕਰਮਚਾਰੀਆਂ, ਵਲੋਂ ਸਿਵਲ ਸਰਜਨ ਦਫਤਰ ਤੇ ਮੈਡੀਕਲ ਸੁਪਰਡੰਟ ਮਾਤਾ ਕੁਸ਼ਲਿਆ ਹਸਪਤਾਲ ਦਫਤਰ ਅੱਗੇ ਰੈਲੀਆਂ ਕੀਤੀਆਂ,
ਪਟਿਆਲਾ 21 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਚੋਥਾ ਦਰਜਾ ਕਰਮਚਾਰੀਆਂ, ਕੰਟਰੈਕਟ, ਆਊਟ ਸੋਰਸ ਤੇ ਡੇਲੀਵੇਜਿਜ਼ ਕਰਮੀਆਂ ਵਲੋਂ ਸਿਵਲ ਸਰਜਨ ਦਫਤਰ ਤੇ ਮੈਡੀਕਲ ਸੁਪਰਡੰਟ ਮਾਤਾ ਕੁਸ਼ਲਿਆ ਹਸਪਤਾਲ ਦਫਤਰ ਅੱਗੇ ਰੈਲੀਆਂ ਕੀਤੀਆਂ, ਕਰਮਚਾਰੀਆਂ ਦੀ ਮੰਗ ਸੀ ਕਿ ਲੰਮੇ ਸਮੇਂ ਤੋਂ ਹਸਪਤਾਲਾਂ ਵਿੱਚ ਕੰਟਰੈਕਟ, ਆਊਟ ਸੋਰਸ ਤੇ ਕੰਮ ਕਰ ਰਹੇ ਕਰਮੀਆਂ ਦੀਆਂ ਸੇਵਾਵਾਂ ਪੱਕੀਆਂ ਕੀਤੀਆਂ ਜਾਣ, ਘੱਟੋ—ਘੱਟ ਉਜਰਤਾ ਲਾਗੂ ਕੀਤੀਆਂ ਜਾਣ ਅਤੇ ਬਣਦੀਆਂ ਸਹੁਲਤਾ ਕਿਰਤ ਕਾਨੂੰਨਾਂ ਅਨੁਸਾਰ ਜੋ ਲੰਮੇ ਸਮੇਂ ਤੋਂ ਠੇਕੇਦਾਰਾਂ ਦੁਆਰਾ ਨਹੀਂ ਦਿੱਤੀਆਂ ਜਾ ਰਹੀਆਂ ਦਿੱਤੀਆਂ ਜਾਣ, ਈ.ਪੀ.ਐਫ., ਈ.ਐਸ.ਆਈ., ਬੋਨਸ, ਵਰਦੀਆਂ, ਕੰਮ ਕਰਨ ਵਾਲਾ ਸਮਾਨ, ਤਿਉਹਾਰੀ ਛੁੱਟੀਆਂ, ਡਿਊਟੀਆਂ ਦਾ ਸਮਾ ਨਿਸ਼ਚਿਤ ਕੀਤਾ ਜਾਵੇ ਅਤੇ ਠੇਕੇਦਾਰਾਂ ਦੁਆਰਾ ਕੀਤੀ ਜਾਂਦੀ ਲੁੱਟ ਖਸੁੱਟ ਖਤਮ ਕੀਤੀ ਜਾਵੇ। ਖਾਲੀ ਅਸਾਮੀਆਂ ਵਿਰੁੱਧ ਰੈਗੂਲਰ ਭਰਤੀ ਕੀਤੀ ਜਾਵੇ। ਇਸ ਤਰ੍ਹਾਂ ਦਸਵੀਂ ਦੀ ਵਿਦਿਅਕ ਯੋਗਤਾ ਰੱਖਦੇ ਸਫਾਈ ਸੇਵਕਾਂ ਨੂੰ 800 ਰੁਪਏ ਵਾਧੂ ਤਨਖਾਹ ਕਿਰਤ ਵਿਭਾਗ ਦੇ ਫੈਸਲੇ ਅਨੁਸਾਰ ਦਿੱਤੀ ਜਾਵੇ ਆਦਿ ਮੰਗਾਂ ਨੂੰ ਲੈ ਕੇ ਪਿੱਟ ਸਿਆਪਾ ਕੀਤਾ ਗਿਆ।

ਇਸ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ ਦੇ ਚੋਥਾ ਦਰਜਾ ਕਰਮਚਾਰੀਆਂ ਤੇ “ਕਰੋਨਾ ਯੋਧਿਆਂ” ਦੀਆਂ ਮੰਗਾਂ ਦੀ ਹਮਾਇਤ ਕੀਤੀ ਤੇ ਮੰਗ ਕੀਤੀ ਕਿ ‘ਕਰੋਨਾ ਯੋਧਿਆਂ’ ਨੂੰ ਕੰਮਾਂ ਤੇ ਵਾਪਸ ਲਿਆ ਜਾਵੇ। ਇਸ ਦੌਰਾਨ ਚੋਥਾ ਦਰਜਾ ਕਰਮਚਾਰੀਆਂ ਦੇ ਕੰਮ ਛੋੜ ਹੜਤਾਲ ਦੀ ਵੀ ਪੁਰਣ ਤੌਰ ਤੇ ਹਮਾਇਤ ਕੀਤੀ ਅਤੇ ਇਸ ਦੌਰਾਨ ਸਮੂੰਹ ਕੱਚੇ ਅਤੇ ਪੱਕੇ ਚੋਥਾ ਦਰਜਾ ਮੁਲਾਜਮਾਂ ਨੇ ਮਾਤਾ ਕੁਸ਼ਲਿਆ ਹਸਪਤਾਲ ਤੋਂ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਦੀ “ਝੂਠੇ ਲਾਰਿਆ ਦੀ ਪੰਡ” ਚੁੱਕ ਕੇ ਬਜਾਰਾ ਵਿੱਚ ਮੁਜਾਹਰਾ ਕਰਦੇ ਹੋਏ, ਪ੍ਰਿੰਸੀਪਲ ਦੀ ਨਿਜੀ ਰਿਹਾਇਸ਼ੀ ਲੀਲਾ ਭਵਨ ਵਿਖੇ ਪਿੱਟ ਸਿਆਪਾ ਕਰਕੇ ਫੁੱਕੀ ਗਈ। ਇਸ ਮੌਕੇ ਐਲਾਨ ਕੀਤਾ ਗਿਆ ਕਿ ਚੋਥਾ ਦਰਜਾ ਕਰਮਚਾਰੀਆਂ ਅਤੇ ਕੱਚੇ ਕਰਮੀਆਂ ਦੀਆਂ ਨੌਕਰੀਆਂ ਪੱਕੀਆਂ ਕਰਵਾਉਣ ਲਈ ਮਿਤੀ 22—12—2021 ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਕਾਲੇ ਝੰਡਿਆਂ ਨਾਲ ਚੰਨੀ ਸਰਕਾਰ ਵਿਰੁੱਧ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਕਿਸ਼ਨ, ਰਾਮ ਲਾਲ ਰਾਮ, ਗੁਰਦਰਸ਼ਨ ਸਿੰਘ, ਦਲਜੀਤ ਸਿੰਘ, ਅਨਿਲ ਗਾਗਟ, ਜਸਵੰਤ ਸਿੰਘ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਰਾਜੇਸ਼ ਗੋਲੂ, ਰਾਕੇਸ਼ ਕੁਮਾਰ, ਅਜੈ ਕੁਮਾਰ ਸਿੰਘ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਸੂਰਜ ਪਾਲ, ਤੇਜਾ ਸਿੰਘ, ਕਾਕਾ ਸਿੰਘ, ਅਮਰਨਾਥ ਨਰੜੂ, ਪ੍ਰਕਾਸ਼ ਸਿੰਘ ਲੁਬਾਣਾ, ਸ਼ਾਮ ਸਿੰਘ, ਕਿਰਪਾਲ ਸਿੰਘ, ਪ੍ਰਵੀਨ ਕੁਮਾਰ, ਮੰਗਤ ਰਾਮ, ਦਿਆ ਸ਼ੰਕਰ, ਪ੍ਰਦੀਪ ਕੁਮਾਰ, ਗੁਰਵਿੰਦਰ ਮੱਟੂ, ਕਿਸ਼ੋਰ ਕੁਮਾਰ ਟੋਨੀ, ਵਿਕਾਸ ਮਨੁੰ, ਮਨਵਿੰਦਰ ਕੌਰ, ਸੁਨੀਤਾ ਰਾਣੀ, ਸ਼ਿਵ ਚਰਨ, ਰਾਮ ਜੋਧਾ, ਲਖਵੀਰ ਸਿੰਘ, ਪ੍ਰਵੀਨ ਆਦਿ ਹਾਜਰ ਸਨ।

