ਅੰਮ੍ਰਿਤਸਰ

ਖਾਲਸਾ ਕਾਲਜ ਇੰਜਨੀਅਰਿੰਗ ਵਿਖੇ ਅਰਦਾਸ ਦਿਵਸ ਮਨਾਇਆ ਗਿਆ

ਅਧਿਆਪਕ ਡਾ. ਅਮਿਤ ਮਹਾਜਨ ‘ਬੈਸਟ ਰਿਸਰਚ’ ਵਜੋਂ ਸਨਮਾਨਿਤ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ)-ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ ਦੇ ਇਮਤਿਹਾਨਾਂ ਅਤੇ ਹੋਣ ਜਾ ਰਹੇ ਨਵੇਂ ਅਕਾਦਮਿਕ ਸੈਸ਼ਨ ਦੀ ਆਰਭਿੰਤਾ ਸਬੰਧੀ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਉਨ੍ਹਾਂ ਤੋਂ ਅਸੀਸ ਅਤੇ ਭਰਪੂਰ ਬਖਸ਼ਿਸ਼ ਪ੍ਰਾਪਤ ਕਰਨ ਲਈ 7ਵਾਂ ਸਲਾਨਾ ਅਰਦਾਸ ਦਿਵਸ ਮਨਾਇਆ। ਇਸ ਮੌਕੇ ਕਾਲਜ ਦੇ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਦੁਆਰਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ, ਜਿਸ ਉਪਰੰਤ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਰਸਭਿੰਨਾ ਕੀਰਤਨ ਸਰਵਣ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ।

ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ ਨੇ ਸੰਬੋਧਨ ਕਰਦਿਆਂ ਸਮਾਜ ਲਈ ਬਿਹਤਰ ਨਾਗਰਿਕ ਬਣਨ ਲਈ ਗੁਰੂ ਦੀਆਂ ਸਿੱਖਿਆਵਾਂ ਰਾਹੀਂ ਵਿਦਿਆਰਥੀਆਂ ’ਚ ਹਮਦਰਦੀ, ਅਡੋਲਤਾ, ਸੇਵਾ ਅਤੇ ਸੰਤੋਖ ਵਰਗੀਆਂਂ ਕਦਰਾਂ ਕੀਮਤਾਂ ਨੂੰ ਪੈਦਾ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਅਰਦਾਸ ਦੀ ਮਹੱਤਤਾ ਅਤੇ ਪ੍ਰਮਾਤਮਾ ਦੀ ਸਰਬ-ਵਿਆਪਕਤਾ ਬਾਰੇ ਵੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਧਰਮ ਮਨੁੱਖੀ ਜੀਵਨ ਨੂੰ ਬਿਹਤਰੀ ਵੱਲ ਤੋਰਦਾ ਹੈ। ਇਸ ਮੌਕੇ ਉਨ੍ਹਾਂ ਨੇ ਕੌਂਸਲ ਵਲੋਂ ਡਾ. ਅਮਿਤ ਮਹਾਜਨ (ਸਹਾਇਕ ਪ੍ਰੋਫੈਸਰ, ਮਕੈਨੀਕਲ ਇੰਜੀਨੀਅਰਿੰਗ) ਨੂੰ ਮਕੈਨੀਕਲ ਇੰਜੀਨੀਅਰਿੰਗ ਦੇ ਖੇਤਰ ’ਚ ਮਿਸਾਲੀ ਖੋਜ ਕਾਰਜ ’ਚ ਯੋਗਦਾਨ ਲਈ 1 ਲੱਖ ਰੁਪਏ ਦਾ ਚੈਕ, ਸਿਰੋਪਾਓ ਅਤੇ ਪ੍ਰਸ਼ੰਸਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕਾਲਜ ਦੀ ਡਾਇਰੈਕਟਰ ਡਾ: ਮੰਜੂ ਬਾਲਾ ਨੇ ਫੈਕਲਟੀ ਅਤੇ ਵਿਦਿਆਰਥੀਆਂਂ ਨੂੰ ਅਕਾਦਮਿਕ ਖੇਤਰ ’ਚ ਮੱਲ੍ਹਾਂ ਮਾਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਸਮੂਹ ਪਤਵੰਤਿਆਂਂ ਦਾ ਧੰਨਵਾਦ ਕੀਤਾ ਅਤੇ ਨਵੇਂਂ ਦਾਖਲਾ ਲੈਣ ਵਾਲਿਆਂਂ ਨੂੰ ਸ਼ੁਭਕਾਮਨਾਵਾਂ ਦਿੱਤੀਆਂਂ। ਇਸ ਮੌਕੇ ਡਾ: ਮਹਿੰਦਰ ਸੰਗੀਤਾ (ਡੀਨ ਅਕਾਦਮਿਕ), ਇੰਜ਼ ਬਿਕਰਮਜੀਤ ਸਿੰਘ (ਰਜਿਸਟਰਾਰ), ਇੰਜ਼. ਗੁਰਚਰਨ ਸਿੰਘ (ਡਿਪਟੀ ਡੀਨ ਵਿਦਿਆਰਥੀ ਭਲਾਈ), ਇੰਜ਼. ਕਰਨਬੀਰ ਸਿੰਘ (ਅਸਟੇਟ ਅਫਸਰ), ਡਾ. ਰੁਚੀ ਹਾਂਡਾ (ਐਚ.ਓ.ਡੀ., ਅਪਲਾਈਡ ਸਾਇੰਸਜ਼), ਇੰਜ਼. ਜਸਪ੍ਰੀਤ ਸਿੰਘ, ਸੰਦੀਪ ਸਿੰਘ, ਸ੍ਰੀਮਤੀ ਚੰਨਪ੍ਰੀਤ ਕੌਰ, ਸ੍ਰੀਮਤੀ ਸੁਖਮਨਜੀਤ ਕੌਰ ਅਤੇ ਹੋਰ ਸਟਾਫ਼ ਮੈਂਂਬਰ ਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *