ਅੰਮ੍ਰਿਤਸਰਪੰਜਾਬ

ਸ੍ਰੀ ਦਰਬਾਰ ਦੇ ਪਾਠੀ ਸਿੰਘਾਂ ਵਲੌ ਭੇਟਾ ਵਿਚ ਕੀਤੇ ਗਏ ਵਾਧੇ ਦੇ ਸ਼ੁਕਰਾਨੇ ਵਲੌ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਗੁਰੂਦੁਆਰਾ ਸ੍ਰੀ ਬਾਬਾ ਸ੍ਰੀ ਬਿਧੀ ਚੰਦ ਵਿਖੇ ਪਾਠੀ ਸਿੰਘਾਂ ਵਲੌ ਕੀਤੀ ਗਈ ਸ਼ੁਕਰਾਨੇ ਦੀ ਅਰਦਾਸ

ਭਵਿਖ ਵਿਚ ਵੀ ਪਾਠੀ ਸਿੰਘਾਂ ਦੀ ਮੰਗਾ ਲਈ ਸੰਘਰਸ਼ ਕਰਨ ਲਈ ਵਚਨਬੱਧ ਰਹੇਗਾ:- ਅਮੀਸ਼ਾਹ

ਅੰਮ੍ਰਿਤਸਰ: (ਸੁਖਬੀਰ ਸਿੰਘ/ਮਧੂਸਾਰ ਬਿਊਰੋ)- ਪਿਛਲੇ ਲੰਮੇ ਸਮੇਂ ਤੌ ਆਪਣੀਆ ਹੱਕੀ ਮੰਗਾ ਨੂੰ ਲੈ ਕੇ ਸ੍ਰੋਮਣੀ ਕਮੇਟੀ ਵਿਚ ਠੇਕੇ ਤੇ ਕੰਮ ਕਰਨ ਵਾਲੇ ਪਾਠੀ ਸਿੰਘਾਂ ਦੀ ਪਾਠ ਭੇਟਾ ਵਿਚ ਹੋਏ ਵਾਧੇ ਸੰਬਧੀ ਅਜ ਸ੍ਰੋਮਣੀ ਕਮੇਟੀ ਦੇ ਪਾਠੀ ਸਿੰਘਾਂ ਵਲੌ ਗੁਰੂਦੁਆਰਾ ਬਾਬਾ ਸ੍ਰੀ ਬਿਧੀ ਚੰਦ ਵਿਖੇ ਸ਼ੁਕਰਾਨੇ ਵਜੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਰਬਤ ਦੇ ਭਲੇ ਦੀ ਅਰਦਾਸ ਦੇ ਪਾਠੀ ਸਿੰਘਾਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ।

ਇਸ ਮੌਕੇ ਗਲਬਾਤ ਕਰਦਿਆਂ ਪਾਠੀ ਸਿੰਘਾਂ ਦੇ ਪ੍ਰਧਾਨ ਗੁਰਮੁਖ ਸਿੰਘ ਅਮੀਸ਼ਾਹ ਨੇ ਦਸਿਆ ਕਿ ਪਿਛਲੇ ਲੰਮੇ ਸਮੇਂ ਤੌ ਸ੍ਰੋਮਣੀ ਕਮੇਟੀ ਵਿਚ ਠੇਕੇ ਤੇ ਕੰਮ ਕਰਨ ਵਾਲੇ ਪਾਠੀ ਸਿੰਘਾਂ ਦੀ ਪਾਠ ਭੇਟਾ ਵਿਚ ਵਾਧੇ ਨੂੰ ਲੈ ਕੇ ਅਜ ਸ੍ਰੋਮਣੀ ਕਮੇਟੀ ਦੇ ਪਾਠੀ ਸਿੰਘਾਂ ਵਲੌ ਗੁਰੂਦੁਆਰਾ ਬਾਬਾ ਸ੍ਰੀ ਬਿਧੀ ਚੰਦ ਵਿਖੇ ਸ਼ੁਕਰਾਨੇ ਵਜੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਰਬਤ ਦੇ ਭਲੇ ਦੀ ਅਰਦਾਸ ਦੇ ਪਾਠੀ ਸਿੰਘਾਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ।ਜੋ ਸਤਿਗੁਰੂ ਅਪਾਰ ਕਿਰਪਾ ਸਦਕਾ ਅਜ ਸਾਡੀ ਭੇਟਾ ਵਿਚ ਵਾਧੇ ਦੀ ਮੰਗ ਪਰਵਾਣ ਹੋਈ ਹੈ ਅਤੇ ਅਗਾਂਹ ਵੀ ਪਾਠੀ ਸਿੰਘਾਂ ਦੇ ਹੱਕਾ ਦੀ ਰਾਖੀ ਕਰਦਿਆ ਸਾਰੀਆ ਮੰਗਾ ਦੇ ਮੁੱਦੇ ਸਮੇ ਸਮੇ ਤੇ ਚੁਕੇ ਜਾਣਗੇ ਅਤੇ ਅਸੀਂ ਸਰੌਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਕੇ ਪਾਠੀ ਸਿੰਘਾਂ ਅਤੇ ਉਹਨਾ ਦੇ ਪਰਿਵਾਰਾਂ ਦੇ ਇਲਾਜ ਅਤੇ ਮਦਦ ਲੱਈ ਫੰਡ ਜਮਾ ਕਰ ਵਖ ਵਖ ਉਪਰਾਲੇ ਕਰਨ ਦੀ ਗਲ ਕਰਾਂਗੇ ਅਤੇ ਪਾਠੀ ਸਿੰਘਾਂ ਨੂੰ ਰੈਗੂਲਰ ਕਰਨ ਦੀ ਲੰਬਿਤ ਮੰਗ ਤੇ ਵਿਚਾਰ ਵਟਾਂਦਰਾ ਕਰਨ ਦੀ ਬੇਨਤੀ ਕਰਾਂਗੇ।

Leave a Reply

Your email address will not be published. Required fields are marked *