ਬਸੰਤ ਰਿਤੂ ਵੱਲੋਂ ਸਰਕਾਰੀ ਸਕੂਲ ਬਿੰਜਲ ਵਿਖੇ ਲਗਾਇਆ ਸਬਮਰਸੀਬਲ ਪੰਪ
ਕਲੱਬ ਵੱਲੋਂ 80 ਹਜਾਰ ਰੁਪਏ ਦਾ ਕੀਤਾ ਖਰਚ
ਪਟਿਆਲਾ (ਮਧੂਸਾਰ ਬਿਊਰੋ) ਮਾਤਾ ਲਾਜਵੰਤੀ, ਮਾਤਾ ਹਰਬੰਸ ਕੌਰ ਅਤੇ ਸ੍ਰ. ਅੰਤਰਪਾਲ ਸਿੰਘ ਅਮਰ ਇੰਟਰਪ੍ਰਾਈਜ਼ ਦੇ ਸਹਿਯੋਗ ਨਾਲ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਿੰਜਲ ਵਿਖੇ ਸਕੂਲ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਛੇਵਾਂ ਸਬਮਰਸੀਬਲ ਪੰਪ ਲਗਾਇਆ ਗਿਆ। ਇਸ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਮੈਮ ਡਾ. ਸੰਤੋਸ਼ ਕੁਮਾਰੀ ਨੇ ਕੀਤੀ। ਬਸੰਤ ਰਿਤੂ ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਸਕੱਤਰ ਇੰਜੀ: ਰੋਬਿੰਨ ਸਿੰਘ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਦੀ ਸਰਪ੍ਰਸਤੀ ਹੇਠ ਛੇਵਾਂ ਸਬਮਰਸੀਬਲ ਪੰਪ ਸਰਕਾਰੀ ਸਕੂਲ ਬਿੰਜਲ ਵਿਖੇ ਲਗਾਇਆ ਗਿਆ।
ਸਕੂਲ ਦੀ ਪ੍ਰਿੰਸੀਪਲ ਮੈਡਮ ਡਾ. ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਸਕੂਲ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਸੀ ਅਤੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਵੱਲੋਂ ਸ੍ਰ. ਅੰਤਰਪਾਲ ਸਿੰਘ ਅਮਰ ਇੰਟਰਪ੍ਰਾਈਜ਼ ਵੱਲੋਂ ਜੋ ਸੇਵਾ ਸਬਮਰਸੀਬਲ ਦੀ ਸਕੂਲ ਵਿਖੇ ਨਿਭਾਈ ਗਈ ਹੈ ਉਹ ਇੱਕ ਸ਼ਲਾਘਾਯੋਗ ਕਦਮ ਹੈ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਬਮਰਸੀਬਲ ਪੰਪ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਬਿੰਜਲ ਸਰਕਾਰੀ ਸਕੂਲ ਵਿੱਚ ਛੇਵਾਂ ਸਬਮਰਸੀਬਲ ਪੰਪ ਲਗਾ ਕੇ ਇਹ ਸੇਵਾ ਨਿਭਾਈ ਗਈ।
ਸ੍ਰ. ਅੰਤਰਪਾਲ ਸਿੰਘ ਨੇ ਬੋਲਦੇ ਹੋਏ ਆਖਿਆ ਕਿ ਬਸੰਤ ਰਿਤੂ ਕਲੱਬ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੇ ਆਪਣੀ ਮਾਤਾ ਲਾਜਵੰਤੀ ਅਤੇ ਮਾਤਾ ਹਰਬੰਸ ਕੌਰ ਦੁਆਰਾ 60000 ਰੁਪਏ ਦੀ ਮਾਲੀ ਸਹਾਇਤਾ ਕਰਕੇ ਇਹ ਸਕੂਲ ਵਿਖੇ ਸੇਵਾ ਨਿਭਾਈ ਗਈ ਹੈ। ਬਸੰਤ ਰਿਤੂ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਨੇ ਵੀ ਆਖਿਆ ਕਿ ਸਕੂਲ ਦੇ ਅਧਿਆਪਕਾਂ ਵੱਲੋਂ 20000 ਰੁਪਏ ਦਾ ਸਹਿਯੋਗ ਵੀ ਕੀਤਾ ਗਿਆ। ਜੋ ਕਿ ਇੱਕ ਬਹੁਤ ਹੀ ਵੱਡੀ ਸੇਵਾ ਅਧਿਆਪਕਾਂ ਨੇ ਆਪਣੇ ਨੇਕ ਕਮਾਈ ਵਿਚੋਂ ਕੀਤੀ ਹੈ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਸਮੂੰਹ ਅਧਿਆਪਕਾਂ ਨੇ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

