ਹਰਿਆਣਾ

ਕੋਵਿਡ-19 ਵਿਸ਼ਵ ਮਹਾਮਾਰੀ ਦੇ ਬਾਵਜੂਦ ਵੀ ਹਰਿਆਣਾ ਵਿਚ ਵਿਕਾਸ ਦੀ ਗਤੀ ਲਗਾਤਾਰ ਜਾਰੀ

ਹਰਿਆਣਾ ਨਾਬਾਰਡ ਤੋਂ ਵਿੱਤ ਸਾਲ 2019-20 ਦੇ ਮੁਕਾਬਲੇ ਸਾਲ 2020-21 ਵਿਚ 44 ਫੀਸਦੀ ਵੱਧ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿਚ ਦੇਸ਼ ਵਿਚ ਮੋਹਰੀ ਸੂਬਿਆਂ ਵਿੱਚੋਂ ਇਕ

ਮੁੱਖ ਸਕੱਤਰ ਦੀ ਅਗਵਾਈ ਵਿਚ ਹੋਈ ਐਚਪੀਸੀ ਦੀ ਮੀਟਿੰਗ ਵਿਚ ਦਿੱਤੀ ਗਈ ਜਾਣਕਾਰੀ

ਨਾਬਾਰਡ ਦੇ ਤਹਿਤ ਚਲਾਏ ਜਾ ਰਹੇ ਸਾਰੇ ਪੋ੍ਰਜੈਕਟ ਨੂੰ ਨਿਰਧਾਰਿਤ ਸਮੇਂ ਸੀਮਾ ਵਿਚ ਪੂਰਾ ਕਰਨ ਅਧਿਕਾਰੀ, ਮੁੱਖ ਸਕੱਤਰ ਨੇ ਦਿੱਤੇ ਨਿਰਦੇਸ਼

ਚੰਡੀਗੜ੍ਹ, 23 ਦਸੰਬਰ (ਮਧੂਸਾਰ ਬਿਊਰੋ)- ਕੋਵਿਡ-19 ਵਿਸ਼ਵ ਮਹਾਮਾਰੀ ਦੇ ਬਾਵਜੂਦ ਵੀ ਹਰਿਆਣਾ ਰਾਜ ਵਿਚ ਵਿਕਾਸ ਦੀ ਗਤੀ ਵਿਚ ਕਮੀ ਨਹੀਂ ਆਈ ਅਤੇ ਹਰਿਆਣਾ ਕੌਮੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਤੋਂ ਵਿੱਤ ਸਾਲ 2019-20 ਦੇ ਮੁਕਾਬਲੇ ਸਾਲ 2020-21 ਵਿਚ 44 ਫੀਸਦੀ ਵੱਧ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿਚ ਦੇਸ਼ ਵਿਚ ਮੋਹਰੀ ਸੂਬਿਆਂ ਵਿਚ ਰਿਹਾ। ਰਾਜ ਨ ਸਾਲ 2019-20 ਵਿਚ 715 ਕਰੋੜ ਰੁਪਏ ਦੇ ਮੁਕਾਬਲੇ ਸਾਲ 2020-21 ਵਿਚ 1030 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਕੀਤੀ, ਜੋ ਸੂਬੇ ਵਿਚ ਹੋ ਰਹੀ ਉੱਨਤੀ ਨੂੰ ਦਰਸ਼ਾਉਂਦਾ ਹੈ।

ਇਹ ਜਾਣਕਾਰੀ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਵਿੱਤ ਸਾਲ 2021-22 ਦੇ ਲਈ ਉੱਚ ਅਧਿਕਾਰ ਪ੍ਰਾਪਤ ਕਮੇਟੀ (ਐਚਪੀਸੀ) ਦੀ ਮੀਟਿੰਗ ਵਿਚ ਦਿੱਤੀ ਗਈ। ਮੀਟਿੰਗ ਵਿਚ ਨਾਬਾਰਡ ਵੱਲੋਂ ਵਿੱਤ ਪੋਸ਼ਿਤ ਪਰਿਯੋਜਨਾਵਾਂ ਅਤੇ ਵੱਖ-ਵੱਖ ਵਿਭਾਗਾਂ ਦੀ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।

ਮੀਟਿੰਗ ਵਿਚ ਦਸਿਆ ਗਿਆ ਕਿ ਸਾਲ 2021-22 ਦੌਰਾਨ ਨਾਬਾਰਡ ਵੱਲੋਂ ਪਰਿਯੋਜਨਾਵਾਂ ਦੇ ਲਈ 1800 ਕਰੋੜ ਰੁਪਏ ਦੇ ਟੀਚੇ ਦੇ ਵਿਰੁੱਧ ਹੁਣ ਤਕ 1242 ਕਰੋੜ ਰੁਪਏ ਅਨੁਮੋਦਿਤ ਕੀਤੇ ਜਾ ਚੁੱਕੇ ਹਨ। ਇਸੀ ਤਰ੍ਹਾ 1400 ਕਰੋੜ ਰੁਪਏ ਦੇ ਵੰਡ ਟੀਚੇ ਦੇ ਵਿਰੁੱਧ ਜਦੋਂ ਤਕ 536 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਨਾਬਾਰਡ ਵੱਲੋਂ ਕੀਤੀ ਜਾ ਚੁੱਕੀ ਹੈ।

ਮੁੱਖ ਸਕੱਤਰ ਨੇ ਸਾਲ 2020-21 ਦੌਰਾਨ ਨਾਬਾਰਡ ਦੀ ਪਰਿਯੋਜਨਾਵਾਂ ਦੇ ਲਈ 1100 ਕਰੋੜ ਰੁਪਏ ਦੇ ਟੀਚੇ ਦੇ ਵਿਰੁੱਧ 1129.61 ਕਰੋੜ ਰੁਪਏ (102 ਫੀਸਦੀ) ਦੀ ਪਰਿਯੋਜਨਾ ਅਨੂਮਾਨਿਤ ਕਰਨ ਦੇ ਲਈ ਪ੍ਰਸ਼ਾਸਨਿਕ ਸੱਕਤਰਾਂ ਅਤੇ ਨਾਬਾਰਡ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਨਾਬਾਰਡ ਦੇ ਤਹਿਤ ਚਲਾਏ ਜਾ ਰਹੇ ਸਾਰੇ ਪੋ੍ਰਜੈਕਟ ਨੂੰ ਨਿਰਧਾਰਿਤ ਸਮੇਂ ਸੀਮਾ ਵਿਚ ਪੂਰਾ ਕਰਨ ਅਤੇ ਇਸ ਦੇ ਲਈ ਪ੍ਰਸ਼ਾਸਨਿਕ ਸਕੱਤਰ ਖੁਦ ਨਿਯਮਤ ਰੂਪ ਨਾਲ ਸਮੀਖਿਆ ਮੀਟਿੰਗ ਕਰਨ।

ਵਿੱਤ ਅਤੇ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਮੀਟਿੰਗ ਵਿਚ ਸੂਖਮ ਸਿੰਚਾਈ, ਵੇਅਰਹਾਊਸ, ਖੇਤੀਬਾੜੀ, ਖੁਰਾਕ ਪੋ੍ਰਸੈਂਸਿੰਗ, ਡੇਅਰੀ ਪ੍ਰੋਸੈਂਸਿੰਗ ਅਤੇ ਮੱਛੀ ਦੇ ਬੁਨਿਟਾਦੀ ਢਾਂਚਾ ਫੰਡ ਦੇ ਬਾਰ ਵਿਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰੂਰਲ ਇੰਫ੍ਰਾਸਟਕਚਰ ਡਿਵੇਲਪਮੈਂਟ ਫੰਡ (ਆਰਆਈਡੀਐਫ) ਦੇ ਤਹਿਤ ਵਿਆਜ ਦੀ ਦਰ 2.75 ਫੀਸਦੀ ਹੈ ਇਸ ਲਈ ਵੱਧ ਤੋਂ ਵੱਧ ਯੋਜਨਾਵਾਂ ਨੂੰ ਨਾਬਾਰਡ ਦੇ ਤਹਿਤ ਸ਼ੁਰੂ ਕੀਤਾ ਜਾਵੇ।

ਮੀਟਿੰਗ ਵਿਚ ਦਸਿਆ ਗਿਆ ਕਿ ਸੋਨੀਪਤ ਦੇ ਬੜੀ ਵਿਚ ਬਣ ਰਿਹਾ ਮੇਗਾ ਫੂਡ ਪਾਰਕ ਦਾ ਕਾਰਜ 31 ਮਾਰਚ, 2022 ਤਕ ਪੂਰਾ ਹੋ ਜਾਵੇਗਾ। ਇਸ ‘ਤੇ ਲਗਭਗ 169 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੀ ਤਰ੍ਹਾ ਕੌਮਾਂਤਰੀ ਬਾਗਬਾਨੀ ਬਾਜਾਰ, ਗਨੌਰ, ਸੋਨੀਪਤ ਦੀ ਸਥਾਪਨਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਕਿ ਇਸ ਮੰਡੀ ਦਾ 545 ਏਕੜ ਜਮੀਨ ‘ਤੇ ਬਣਾਇਆ ਜਾ ਰਿਹਾ ਹੈ, ਜਿਸ ਦੇ ਲਈ ਨਾਬਾਰਡ 1600 ਕਰੋੜ ਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

ਮਟਿੰਗ ਵਿਚ ਦਸਿਆ ਗਿਆ ਕਿ ਸੂਖਮ ਸਿੰਚਾਈ ਫੰਡ ਦੇ ਤਹਿਤਹ ਨਾਬਾਰਡ ਨੇ 790 ਕਰੋੜ ਰੁਪਏ ਦੇ ਚਾਰ ਪੋ੍ਰਜੈਕਟ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ। ਜਿਨ੍ਹਾਂ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਅਤੇ ਮਿਕਾਡਾ ਦੀ ਪਰਿਯੋਜਨਾਵਾਂ ਸ਼ਾਮਿਲ ਹਨ।

ਮੀਟਿੰਗ ਵਿਚ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਹਾਵੀਰ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ ਸੁਮਿਤਾ ਮਿਸ਼ਰਾ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੱਛੀ ਪਾਲਣ ਵਿਭਾਗ ਦੇ ਪ੍ਰਧਾਨ ਸਕੱਤਰ ਅਸ਼ੋਕ ਖੇਮਕਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਪ੍ਰਧਾਨ ਸਕੱਤਰ ਜੀ. ਅਨੁਪਮਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *