ਪੰਜਾਬਪਟਿਆਲਾ

ਝੂਠ ਦੇ ਸਿਰ ‘ਤੇ ਖੜੀ ਕਾਂਗਰਸ ਸਿਰਫ਼ ਕੁੱਝ ਦਿਨਾਂ ਦੀ ਮਹਿਮਾਨ : ਬਿੱਟੂ ਚੱਠਾ

ਅਵਤਾਰ ਹੈਪੀ ਨੇ ਕੀਤੀ ਬਿੱਟੂ ਚੱਠਾ ਦੇ ਹੱਕ ‘ਚ ਵਿਸ਼ਾਲ ਮੀਟਿੰਗ

ਪਟਿਆਲਾ, 23 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਪਟਿਆਲਾ ਦਿਹਾਤੀ ਤੋਂ ਅਕਾਲੀ ਦਲ-ਬਸਪਾ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਝੂਠ ਦੇ ਸਿਰ ‘ਤੇ ਖੜੀ ਕਾਂਗਰਸ ਹੁਣ ਸਿਰਫ਼ ਕੁੱਝ ਦਿਨਾਂ ਦੀ ਮਹਿਮਾਨ ਹੈ। ਇਸੇ ਕਾਰਨ ਹੁਣ ਕਾਂਗਰਸੀ ਬੇਤੁਕੀ ਬਿਆਨਬਾਜੀ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ। ਬਿੱਟੂ ਚੱਠਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਰਕਲ ਤਫਜਲਪੁਰਾ ਸਰਪ੍ਰਸਤ ਅਵਤਾਰ ਸਿੰਘ ਹੈਪੀ ਸਾਬਕਾ ਕੌਂਸਲਰ ਵੱਲੋਂ ਉਨ੍ਹਾਂ ਦੇ ਹੱਕ ‘ਚ ਰੱਖੀ ਇੱਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਬਿੱਟੂ ਚੱਠਾ ਨੇ ਆਖਿਆ ਕਿ ਲੋਕ ਹੁਣ ਪੂਰੀ ਤਰ੍ਹਾਂ ਜਾਣ ਚੁੱਕੇ ਹਨ ਕਿ ਕਾਂਗਰਸ ਨੇ ਉਨ੍ਹਾਂ ਲਈ ਕੁੱਝ ਨਹੀਂ ਕੀਤਾ। ਸਿਰਫ ਕੁੱਟਣ ਤੇ ਲੁੱਟਣ ‘ਤੇ ਹੀ ਜ਼ੋਰ ਦਿੱਤਾ ਹੈ ਅਤੇ ਕਾਂਗਰਸ ਦਾ ਨਵਾਂ ਮੁੱਖ ਮੰਤਰੀ ਵੀ ਝੂਠੇ ਐਲਾਨਾਂ ‘ਤੇ ਜ਼ੋਰ ਦੇ ਰਿਹਾ ਹੈ, ਜਿਸਨੂੰ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਝੁਕਾਅ ਹੁਣ ਪੂਰੀ ਤਰ੍ਹਾਂ ਅਕਾਲੀ ਦਲ ਤੇ ਬਸਪਾ ਵੱਲ ਹੋਇਆ ਪਿਆ ਹੈ ਕਿਉਂਕਿ ਲੋਕ ਜਾਣ ਚੁੱਕੇ ਹਨ ਕਿ ਊਨ੍ਹਾਂ ਦਾ ਵਿਕਾਸ ਸਿਰਫ਼ ਅਕਾਲੀ ਦਲ ਤੇ ਬਸਪਾ ਵੱਲੋਂ ਹੀ ਸੰਭਵ ਹੈ। ਇਸ ਲਈ ਵਿਧਾਨ ਸਭਾ ਚੋਣਾਂ ਵਿੱਚ ਵੀ ਲੋਕਾਂ ਦੇ ਸਹਿਯੋਗ ਨਾਲ ਕਾਂਗਰਸ ਨੂੰ ਕਰਾਰੀ ਹਾਰ ਦਾ ਮਜਾ ਚਖਾਇਆ ਜਾਵੇਗਾ।

ਇਸ ਮੌਕੇ ਸਾਬਕਾ ਕੌਂਸਲਰ ਅਵਤਾਰ ਹੈਪੀ, ਪ੍ਰਧਾਨ ਜਗਦੇਵ ਸਿੰਘ ਢੀਂਡਸਾ, ਚੇਅਰਮੈਨ ਸੁਰਿੰਦਰ ਸਿੰਘ ਠੇਕੇਦਾਰ, ਜਨਰਲ ਸਕੱਤਰ ਹਰੀ ਸਿੰਘ ਮੱਲ, ਵਿੱਤ ਸਕੱਤਰ ਕ੍ਰਿਸ਼ਨ ਲਾਲ, ਸੁਖਵਿੰਦਰ ਸਿੰਘ ਖੰਗੂੜਾ, ਸਲਾਹਕਾਰ ਬ੍ਰਹਮਦੇਵ ਵਰਮਾ, ਦਵਿੰਦਰ ਸਿੰਘ ਖੰਗੂੜਾ, ਅਮਰਜੀਤ ਸਿੰਘ, ਸੁਰਿੰਦਰ ਸਿੰਘ ਕਬੋਤਰਾ, ਸ਼ਾਮ ਸੁੰਦਰ ਦੁਗਲ, ਮਨਜੀਤ ਸਿੰਘ ਧਨੋਆ, ਰਣਜੀਤ ਸਿੰਘ ਰਾਜੂ, ਇਕਬਾਲ ਸਿੰਘ, ਮਹਿੰਦਰ ੰਿਸਘ, ਅਸ਼ੋਕ ਕੁਮਾਰ, ਪੀਐਸ ਮਿੱਤਲ, ਚੌਧਰੀ ਰਣਧੀਰ ਸਿੰਘ ਆਦਿ ਨੇ ਬਿੱਟੂ ਚੱਠਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਤੇ ਉਨ੍ਹਾਂ ਦੀ ਜਿੱਤ ਲਈ ਪੂਰਾ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ।

Leave a Reply

Your email address will not be published. Required fields are marked *